Union Minister Nitin Gadkari: ਨਵੀਂ ਦਿੱਲੀ: ਕੇਂਦਰੀ ਮੰਤਰੀ ਨਿਤੀਨ ਗਡਕਰੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ । ਜਿਸ ਵਿੱਚ ਗਡਕਰੀ ਨੇ ਕਿਹਾ ਕਿ ਇਹ ਵਾਇਰਸ ਕੁਦਰਤੀ ਨਹੀਂ ਹੈ, ਸਗੋਂ ਇਸ ਨੂੰ ਲੈਬ ਵਿੱਚ ਤਿਆਰ ਕੀਤਾ ਗਿਆ ਹੈ । ਗਡਕਰੀ ਨੇ ਕਿਹਾ ਕਿ ਇਸ ਸਮੇਂ ਸਾਰਾ ਦੇਸ਼ ਕੋਰੋਨਾ ਨਾਲ ਲੜਾਈ ਲੜ ਰਿਹਾ ਹੈ । ਉਨ੍ਹਾਂ ਕਿਹਾ ਕਿ ਭਾਰਤ ਇੱਕ ਗਰੀਬ ਦੇਸ਼ ਹੈ , ਜਿਸ ਕਾਰਨ ਹਰ ਮਹੀਨੇ ਲਾਕ ਡਾਊਨ ਵਿੱਚ ਵਾਧਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਾਨੂੰ ਕੋਰੋਨਾ ਵਾਇਰਸ ਦੇ ਨਾਲ ਜੀਣਾ ਸਿੱਖਣਾ ਹੋਵੇਗਾ ਅਤੇ ਉਸਦੇ ਨਾਲ ਕੁੱਝ ਦਿਨਾਂ ਤੱਕ ਚੱਲਣਾ ਹੋਵੇਗਾ । ਕਿਉਂਕਿ ਇਹ ਕੁਦਰਤੀ ਵਾਇਰਸ ਨਹੀਂ ਹੈ, ਇਹ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਭਾਰਤ ਅਮਰੀਕਾ, ਬ੍ਰਿਟੇਨ ਅਤੇ ਇਟਲੀ ਵਰਗੇ ਦੇਸ਼ਾਂ ਨਾਲੋਂ ਬੇਹਤਰ ਸਥਿਤੀ ਵਿੱਚ ਹੈ। ਕੋਰੋਨਾ ਬਾਰੇ ਬੋਲਦਿਆਂ ਨਿਤੀਨ ਗਡਕਰੀ ਨੇ ਕਿਹਾ ਕਿ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਜੇਕਰ ਇਹ ਕੁਦਰਤੀ ਵਾਇਰਸ ਹੁੰਦਾ ਤਾਂ ਵਿਗਿਆਨੀਆਂ ਨੂੰ ਇਸ ਦੇ ਬਾਰੇ ਪਤਾ ਹੁੰਦਾ, ਇਹ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤਾ ਗਿਆ ਵਾਇਰਸ ਹੈ । ਹੁਣ ਇਸ ਦਾ ਹੱਲ ਨਹੀਂ ਹੈ ਇਸ ਦੀ ਵੈਕਸੀਨ ਨਹੀਂ ਹੈ । ਦੁਨੀਆ ਚ ਇਸ ਨੂੰ ਲੈ ਕੇ ਕੰਮ ਹੋ ਰਿਹਾ ਹੈ, ਜੋ ਮੇਰੀ ਜਾਣਕਾਰੀ ਹੈ ਦੋ-ਚਾਰ ਪੰਜ ਦਿਨ ਵਿੱਚ ਇਸ ਦੀ ਵੈਕਸੀਨ ਮਿਲ ਜਾਵੇਗੀ।
ਰਾਜਮਾਰਗ ‘ਤੇ ਜਨਤਕ ਆਵਾਜਾਈ ਦੀ ਬਹਾਲੀ ਬਾਰੇ ਕੇਂਦਰੀ ਮੰਤਰੀ ਗਡਕਰੀ ਨੇ ਕਿਹਾ ਕਿ ਇਸ ਸਬੰਧ ਵਿੱਚ ਫੈਸਲਾ ਸਿਰਫ ਮੇਰੇ ਮੰਤਰਾਲੇ ਅਧੀਨ ਨਹੀਂ ਹੈ। ਮੈਂ ਇਸ ਮਾਮਲੇ ਵਿੱਚ ਸਕਾਰਾਤਮਕ ਪੱਖ ਲੈ ਰਿਹਾ ਹਾਂ ਅਤੇ ਇਸ ਬਾਰੇ ਆਸਵੰਦ ਹਾਂ. ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਗ੍ਰਹਿ ਮੰਤਰਾਲੇ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਸੈਲੂਨ ਅਤੇ ਨਾਈ ਦੀਆਂ ਦੁਕਾਨਾਂ ਸ਼ੁਰੂ ਕਰਨ ਦਾ ਸਮਾਂ ਆ ਗਿਆ ਹੈ।
ਦੱਸ ਦੇਈਏ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 75 ਹਜ਼ਾਰ ਦੇ ਨੇੜੇ ਹੋ ਗਈ ਹੈ, ਇਸ ਵਾਇਰਸ ਕਾਰਨ 2415 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਲਾਜ ਦੇ ਬਾਅਦ 24,386 ਮਰੀਜ਼ ਠੀਕ ਹੋ ਗਏ ਹਨ ਅਤੇ ਦੇਸ਼ ਵਿੱਚ ਸਰਗਰਮ ਕੋਰੋਨਾ ਕੇਸਾਂ ਦੀ ਗਿਣਤੀ 47480 ਹੈ ।