ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਆਈਐਫਐਫਆਈ) ਦੇ ਜਿਊਰੀ ਮੁਖੀ ਅਤੇ ਇਜ਼ਰਾਇਲੀ ਫਿਲਮ ਨਿਰਮਾਤਾ ਨਦਾਵ ਲੈਪਿਡ ਨੇ ਹਿੰਦੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੂੰ ਪ੍ਰਾਪੇਗੰਡਾ ਅਤੇ ਅਸ਼ਲੀਲ ਫਿਲਮ ਦੱਸਿਆ ਸੀ। ਇਸ ਮਾਮਲੇ ਨੇ ਹੁਣ ਜ਼ੋਰ ਫੜ ਲਿਆ ਹੈ।
ਉਨ੍ਹਾਂ ਦੇ ਇਸ ਬਿਆਨ ਦੀ ਨਾ ਸਿਰਫ ਬਾਲੀਵੁੱਡ ਜਗਤ ‘ਚ ਨਿੰਦਾ ਹੋ ਰਹੀ ਹੈ, ਸਗੋਂ ਸਿਆਸੀ ਜਗਤ ‘ਚ ਵੀ ਦੋਸ਼ ਅਤੇ ਜਵਾਬੀ ਦੋਸ਼ ਲੱਗ ਰਹੇ ਹਨ। ਗੋਆ ‘ਚ ਜਿਊਰੀ ਮੁਖੀ ਨਾਦਵ ਲਾਪਿਡ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
IFFI 2022 ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਲੈਪਿਡ ਨੇ ਕਿਹਾ ਸੀ ਕਿ ਉਹ ਫਿਲਮ ਫੈਸਟੀਵਲ ਵਿੱਚ ਇਸ ਫਿਲਮ ਦੀ ਸਕ੍ਰੀਨਿੰਗ ਤੋਂ ਪਰੇਸ਼ਾਨ ਅਤੇ ਹੈਰਾਨ ਹਨ। ਕਾਂਗਰਸ ਦੇ ਬੁਲਾਰੇ ਸ਼ਮਾ ਮੁਹੰਮਦ ਨੇ ਦਾਅਵਾ ਕੀਤਾ ਕਿ ਫਿਲਮ ਨੂੰ ਸਰਕਾਰੀ ਪੱਧਰ ਤੋਂ ਪ੍ਰਚਾਰਿਆ ਗਿਆ ਸੀ ਅਤੇ ਨਤੀਜੇ ਵਜੋਂ ਦੇਸ਼ ਨੂੰ ਕੌਮਾਂਤਰੀ ਪੱਧਰ ‘ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ।
ਦੱਸ ਦੇਈਏ ਕਿ ਇਸ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਵਿਵੇਕ ਅਨਗੀਹੋਤਰੀ ਹਨ। ਇਸ ਦਾ ਨਿਰਮਾਤਾ ‘ਜ਼ੀ ਸਟੂਡੀਓਜ਼ਹੈ। ਫਿਲਮ ਪਾਕਿਸਤਾਨ ਸਮਰਥਨ ਵਾਲੇ ਅੱਤਵਾਦੀਆਂ ਵੱਲੋਂ ਕਸ਼ਮੀਰੀ ਪੰਡਤਾਂ ਦੇ ਕਤਲ ਤੋਂ ਬਾਅਦ ਭਾਈਚਾਰੇ ਦੇ ਕਸ਼ਮੀਰ ਤੋਂ ਪਲਾਇਨ ‘ਤੇ ਆਧਾਰਤ ਹੈ।
ਸੁਪਰੀਮ ਕੋਰਟ ਦੇ ਵਕੀਲ ਵਿਨੀਤ ਜਿੰਦਲ ਨੇ ਗੋਆ ਪੁਲਿਸ ਵਿੱਚ ਜੂਰੀ ਹੈੱਡ ਨਦਵ ਲਾਪਿਦ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਹੈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਬਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਲਾਪਿਦ ਖਇਲਾਫ ਆਈਪੀਸੀ ਦੀ ਧਾਰਾ 121, 151, 153S Dls yr, 295, 298, 505 ਅਧੀਨ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ।
ਦੂਜੇ ਪਾਸੇ ਇਸ ‘ਤੇ ਕਾਂਗਰਸ ਤੇ ਬੀਜੇਪੀ ਵੀ ਆਹਮੋ-ਸਾਹਮਣੇ ਆ ਗਏ ਹਨ। ਕਾਂਗਰਸ ਨੇ ਲਾਪਿਦ ਦੇ ਬਿਆਨ ਤੋਂ ਬਾਅਦ ਪੀ.ਐੱਮ. ਮੋਦੀ ਤੇ ਬੀਜੇਪੀ ‘ਤੇ ਨਿਸ਼ਾਨਾ ਵਿੰਨ੍ਹਿਆ ਕਿ ਆਖੀਰ ਨਫਰਤ ਨੂੰ ਪਛਾਣ ਹੀ ਲਿਆ ਜਾਂਦਾ ਹੈ।
ਇਹ ਵੀ ਪੜ੍ਹੋ : ਸਨਸਨੀਖੇਜ਼ ਵਾਰਦਾਤ, 14 ਸਾਲਾਂ ਕੁੜੀ ਨੇ ਮਾਰੀ ਦੂਜੀ ਕਲਾਸ ‘ਚ ਪੜ੍ਹਦੀ ਭੈਣ, ਬਾਥਰੂਮ ‘ਚੋਂ ਮਿਲੀ ਲਾਸ਼
ਫਿਲਮ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਸੱਚਾਈ ਸਭ ਤੋਂ ਖਤਰਨਾਕ ਚੀਜ਼ ਹੈ ਕਿਉਂਕਿ ਇਹ ਲੋਕਾਂ ਨੂੰ ਝੂਠਾ ਬਣਾ ਸਕਦੀ ਹੈ। ਅਗਨੀਹੋਤਰੀ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਅਦਾਕਾਰ ਅਨੁਪਮ ਖੇਰ, ਜੋ ਪਹਿਲਾਂ ‘ਦਿ ਕਸ਼ਮੀਰ ਫਾਈਲਜ਼’ ਵਿੱਚ ਕੰਮ ਕਰ ਚੁੱਕੇ ਹਨ, ਨੇ ਮੰਗਲਵਾਰ ਨੂੰ ਕਿਹਾ ਕਿ ਸੱਚ ਦੀ ਹਮੇਸ਼ਾ ਝੂਠ ‘ਤੇ ਜਿੱਤ ਹੁੰਦੀ ਹੈ।
ਦੱਸਣਯੋਗ ਹੈ ਕਿ ‘ਦਿ ਕਸ਼ਮੀਰ ਫਾਈਲਜ਼’ ਇਸ ਸਾਲ 11 ਮਾਰਚ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਇਹ IFFI ਦੇ ‘ਭਾਰਤੀ ਪੈਨੋਰਮਾ ਸੈਕਸ਼ਨ’ ਦਾ ਹਿੱਸਾ ਸੀ ਅਤੇ 22 ਨਵੰਬਰ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: