US backs India over border: ਲੱਦਾਖ ਅਤੇ ਸਿੱਕਮ ਨਾਲ ਲੱਗਦੀ ਚੀਨ ਦੀ ਸਰਹੱਦ ‘ਤੇ ਤਣਾਅਪੂਰਨ ਘਟਨਾਕ੍ਰਮ ਦੇ ਵਿਚਕਾਰ ਅਮਰੀਕਾ ਨੇ ਭਾਰਤ ਦਾ ਸਮਰਥਨ ਕੀਤਾ ਹੈ। ਅਮਰੀਕੀ ਰਾਜਦੂਤ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਵਿਵਾਦ ਸਾਨੂੰ ਚੀਨ ਵੱਲੋਂ ਪੈਦਾ ਹੋਏ ਖ਼ਤਰੇ ਦੀ ਯਾਦ ਦਿਵਾਉਂਦੇ ਹਨ ।ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਦੱਖਣੀ ਅਤੇ ਪੱਛਮੀ ਏਸ਼ੀਆ ਵਿਭਾਗ ਦੇ ਮੁਖੀ ਐਲਿਸ ਵੇਲਜ਼ ਨੇ ਕਿਹਾ ਕਿ ਚੀਨ ਦਾ ਭੜਕਾਊ ਅਤੇ ਪ੍ਰੇਸ਼ਾਨ ਕਰਨ ਵਾਲੇ ਰਵਈਏ ਖਿਲਾਫ਼ ਅਮਰੀਕਾ, ਭਾਰਤ, ਆਸਟ੍ਰੇਲੀਆ ਵਰਗੇ ਦੇਸ਼ ਇਕੱਠੇ ਹੋਏ ਹਨ।
ਅਮਰੀਕਾ ਦੇ ਚੋਟੀ ਦੇ ਰਾਜਦੂਤ ਨੇ ਵੀ ਅਫਗਾਨਿਸਤਾਨ ਵਿੱਚ ਭਾਰਤ ਦੀ ਭੂਮਿਕਾ ਬਾਰੇ ਵਿਚਾਰ ਵਟਾਂਦਰੇ ਕੀਤੇ ਹਨ । ਉਨ੍ਹਾਂ ਕਿਹਾ ਕਿ ਇਹ ਫੈਸਲਾ ਕਰਨਾ ਨਵੀਂ ਦਿੱਲੀ ਦਾ ਹੈ ਕਿ ਉਹ ਤਾਲਿਬਾਨ ਦੇ ਸਿੱਧੇ ਸੰਪਰਕ ਵਿੱਚ ਆਉਣਾ ਚਾਹੁੰਦਾ ਹੈ ਜਾਂ ਨਹੀਂ। ਹਾਲਾਂਕਿ, ਉਨ੍ਹਾਂ ਨੇ ਸੁਝਾਅ ਦਿੰਦੇ ਹੋਏ ਕਿਹਾ ਕਿ ਕਾਬੁਲ ਦੀ ਨਵੀਂ ਸਰਕਾਰ ਵਿੱਚ ਤਾਲਿਬਾਨ ਸ਼ਾਮਿਲ ਹੋਣ ਜਾ ਰਿਹਾ ਹੈ, ਇਸ ਲਈ ਭਾਰਤ ਲਈ ਇਹ ਮਹੱਤਵਪੂਰਨ ਹੈ ਕਿ ਅਫਗਾਨਿਸਤਾਨ ਦੀ ਭਵਿੱਖ ਦੀ ਸਰਕਾਰ ਨਾਲ ‘ਸਿਹਤਮੰਦ ਸੰਬੰਧ’ ਬਣੇ ।
ਭਾਰਤ-ਚੀਨ ਦੇ ਮੌਜੂਦਾ ਤਣਾਅ ‘ਤੇ ਵੇਲਜ਼ ਨੇ ਕਿਹਾ,’ ਸਰਹੱਦ ‘ਤੇ ਤਣਾਅ ਦੀਆਂ ਘਟਨਾਵਾਂ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਚੀਨੀ ਕਬਜ਼ੇ ਦਾ ਖ਼ਤਰਾ ਅਸਲ ਹੈ । ਚਾਹੇ ਇਹ ਦੱਖਣੀ ਚੀਨ ਸਾਗਰ ਹੈ ਜਾਂ ਭਾਰਤੀ ਸਰਹੱਦ, ਅਸੀਂ ਲਗਾਤਾਰ ਚੀਨ ਵੱਲੋਂ ਉਕਸਾਵੇ ਅਤੇ ਤਣਾਅ ਵਧਾਉਣ ਵਾਲਿਆਂ ਹਰਕਤਾਂ ਦੇਖੀਆਂ ਹਨ। ਵੇਲਜ਼ ਨੇ ਕਿਹ ਕਿ ਅਫਗਾਨਿਸਤਾਨ ਵਿੱਚ ਭਾਰਤ ਦੀ ਬਹੁਤ ਮਹੱਤਵਪੂਰਣ ਭੂਮਿਕਾ ਹੈ । ਕੋਰੋਨਾ ਮਹਾਂਮਾਰੀ ਦੇ ਬਾਵਜੂਦ ਪਿੱਛੇ ਹਫ਼ਤੇ ਅਮਰੀਕੀ ਰਾਜਦੂਤ ਜਾਲਮੇਈ ਖਲੀਜ਼ਾਦ ਨੇ ਪਿਛਲੇ ਹਫਤੇ ਨਵੀਂ ਦਿੱਲੀ ਦਾ ਦੌਰਾ ਕਰਕੇ ਭਾਰਤੀ ਲੀਡਰਸ਼ਿਪ ਨਾਲ ਗੱਲਬਾਤ ਕੀਤੀ । ਖਲੀਜ਼ਾਦ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਭਾਰਤ ਨੂੰ ਤਾਲਿਬਾਨ ਨਾਲ ਗੱਲਬਾਤ ਕਰਨੀ ਚਾਹੀਦੀ ਹੈ ।
ਦੱਸ ਦੇਈਏ ਕਿ ਅਮਰੀਕਾ-ਤਾਲਿਬਾਨ ਵਿਚਾਲੇ ਫਰਵਰੀ ਵਿੱਚ ਹੋਏ ਸਮਝੌਤੇ ਦੀ ਗਰੰਟੀ ਹੈ ਕਿ ਤਾਲਿਬਾਨ ਅਮਰੀਕਾ ਵਿਰੁੱਧ ਕਿਸੇ ਵੀ ਅੱਤਵਾਦੀ ਹਮਲੇ ਵਿੱਚ ਅਫਗਾਨਿਸਤਾਨ ਇਸਤੇਮਾਲ ਨਹੀਂ ਹੋਣ ਦਿੱਤਾ ਜਾਵੇਗਾ । ਪਰ ਅੱਤਵਾਦੀ ਸੰਗਠਨਾਂ ਦੀਆਂ ਭਾਰਤ ਦੀਆਂ ਸਰਗਰਮੀਆਂ ਖਿਲਾਫ ਕੋਈ ਵੱਖਰੀ ਸ਼ਰਤ ਨਹੀਂ ਹੈ । ਹਾਲਾਂਕਿ, ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਨੇ ਭਾਰਤ ਵਿੱਚ ਅੱਤਵਾਦੀ ਹਮਲੇ ਕਰਨ ਵਾਲੇ ਤਾਲਿਬਾਨ ਨਾਲ ਸਬੰਧ ਬਣਾਏ ਹਨ।