ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 2 ਅਪ੍ਰੈਲ ਨੂੰ ਸਾਰੇ ਦੇਸ਼ਾਂ ‘ਤੇ ਨਵੇਂ ਜਵਾਬੀ ਟੈਰਿਫ ਦਾ ਐਲਾਨ ਕੀਤਾ ਸੀ। ਟਰੰਪ ਦੇ ਇਸ ਟੈਰਿਫ ਦੀ ਮਾਰ ਭਾਰਤ ਵਰਗੇ ਅਮਰੀਕਾ ਦੇ ਮਿੱਤਰ ਦੇਸ਼ਾਂ ਤੋਂ ਲੈ ਕੇ ਚੀਨ ਵਰਗੇ ਵਿਰੋਧੀ ਦੇਸ਼ ਸਾਰਿਆਂ ‘ਤੇ ਲੱਗਣ ਵਾਲੀ ਹੈ ਫਰਕ ਬਸ ਇਹ ਹੈ ਕਿ ਕਿਸੇ ਨੂੰ ਸੱਟ ਵੱਧ ਲੱਗੇਗੀ ਤੇ ਕਿਸੇ ਨੂੰ ਘੱਟ। ਰਾਸ਼ਟਰਪਤੀ ਟਰੰਪ ਨੇ ਚੀਨ ਤੋਂ ਆਉਣ ਵਾਲੇ ਸਮਾਨ ‘ਤੇ 34 ਫੀਸਦੀ ਤੇ ਯੂਰਪੀ ਸੰਘ ਤੋਂ ਹੋਣ ਵਾਲੀ ਦਰਾਮਦ ‘ਤੇ 20 ਫੀਸਦੀ ਦਾ ਨਵਾਂ ਟੈਰਿਫ ਲਗਾਇਆ ਹੈ। ਨਾਲ ਹੀ ਉਨ੍ਹਾਂ ਨੇ ਭਾਰਤ ‘ਤੇ 26 ਫੀਸਦੀ ‘ਛੋਟ ਵਾਲੇ ਜਵਾਬੀ’ ਟੈਰਿਫ ਦਾ ਐਲਾਨ ਕੀਤਾ।
ਟਰੰਪ ਨੇ ਕਿਹਾ ਹੈ ਕਿ ਦੁਨੀਆ ਭਰ ਦੇ ਦੇਸ਼ ਅਮਰੀਕਾ ਤੋਂ ਜਿੰਨਾ ਟੈਰਿਫ ਲੈਂਦੇ ਹਨ, ਅਸੀਂ ਉਸ ਦਾ ਲਗਭਗ ਅੱਧਾ ਟੈਰਿਫ ਹੀ ਲਗਾ ਰਹੇ ਹਾਂ। ਟਰੰਪ ਨੇ ਕਿਹਾ ਅਸੀਂ ਉਨ੍ਹਾਂ ਤੋਂ ਉਨ੍ਹਾਂ ਦੀ ਲਗਭਗ ਅੱਧੀ ਫੀਸ ਵਸੂਲ ਰਹੇ ਹਾਂ… ਅਸੀਂ ਦਿਆਲੂ ਲੋਕ ਹਾਂ। ਉਨ੍ਹਾਂ ਨੇ ਬਾਅਦ ਵਿਚ ਆਪਣੀ ਟਿੱਪਣੀ ਵਿਚ ਕਿਹਾ ਕਿ ਇਹ ਪੂਰੀ ਤਰ੍ਹਾਂ ਰੈਸੀਪ੍ਰੋਕਲ ਨਹੀਂ ਹੈ। ਇਹ ਦਿਆਲੂ ਰੈਸੀਪ੍ਰੋਕਲ ਹੈ।
ਇਹ ਵੀ ਪੜ੍ਹੋ : ਭਾਰਤੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, UK ਤੇ ਆਸਟ੍ਰੇਲੀਆ ਨੇ ਵਧਾਈ ਵੀਜ਼ਾ ਤੇ ਟਿਊਸ਼ਨ ਫੀਸ
ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਟਰੰਪ ਨੇ ਭਾਰਤ ‘ਤੇ ਕੋਈ ਖਾਸ ਮੇਹਰਬਾਨੀ ਨਹੀਂ ਕੀਤੀ ਹੈ। ਉਨ੍ਹਾਂ ਨੇ ਦੇਸ਼ਾਂ ਤੋਂ ਅਮਰੀਕੀ ਸਾਮਾਨ ‘ਤੇ ਲਗਾਏ ਜਾਣ ਵਾਲੇ ਟੈਰਿਫ ਦਾ ਲਗਭਗ ਅੱਧਾ ਟੈਰਿਫ ਲੈਣ ਦਾ ਹੀ ਐਲਾਨ ਕੀਤਾ ਹੈ। ਹਾਲਾਂਕਿ ਕੁਝ ਦੇਸ਼ ਅਜਿਹੇ ਵੀ ਹਨ ਜੋ ਅਮਰੀਕਾ ‘ਤੇ 10 ਫੀਸਦੀ ਦਾ ਟੈਰਿਫ ਲਗਾਉਂਦੇ ਹਨ ਉਨ੍ਹਾਂ ‘ਤੇ ਵੀ ਓਨਾ ਹੀ ਟੈਰਿਫ ਲਗਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
