ਭਾਰਤ ਇਸ ਹਫਤੇ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਇਹ ਦੇਸ਼ ਲਈ ਇਕ ਵੱਡਾ ਮੌਕਾ ਹੋਵੇਗਾ ਕਿਉਂਕਿ ਇਸ ਵਿਚ ਅਮਰੀਕਾ, ਚੀਨ, ਰੂਸ, ਬ੍ਰਿਟੇਨ ਸਮੇਤ 19 ਦੇਸ਼ਾਂ ਦੇ ਨੇਤਾ ਸ਼ਾਮਲ ਹੋਣਗੇ, ਜੋ ਇਸ ਸਮੂਹ ਦਾ ਹਿੱਸਾ ਹਨ। ਇਸ ਤੋਂ ਪਹਿਲਾਂ ਕੌਮੀ ਰਾਜਧਾਨੀ ਨੂੰ ਦੁਲਹਨ ਵਾਂਗ ਸਜਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਅੱਜ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਇਸ ਸੰਮੇਲਨ ‘ਚ ਹਿੱਸਾ ਲੈਣ ਲਈ ਭਾਰਤ ਪਹੁੰਚਣਗੇ। ਵ੍ਹਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੀਨ ਜੀਨ ਪਿਅਰੇ ਨੇ ਆਪਣੇ ਦੌਰੇ ਦੀ ਜਾਣਕਾਰੀ ਦਿੱਤੀ ਹੈ।
ਵ੍ਹਾਈਟ ਹਾਊਸ ਨੇ ਜਾਣਕਾਰੀ ਦਿੱਤੀ ਕਿ, ਸੰਯੁਕਤ ਰਾਜ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਬੁੱਧਵਾਰ ਨੂੰ ਦੁਬਾਰਾ ਕੋਵਿਡ -19 ਲਈ ਨਕਾਰਾਤਮਕ ਟੈਸਟ ਕੀਤਾ ਹੈ ਅਤੇ ਇਸ ਲਈ ਇਸ ਹਫਤੇ ਦੇ ਜੀ-20 ਸੰਮੇਲਨ ਲਈ ਉਨ੍ਹਾਂ ਦੀ ਯੋਜਨਾ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਬ੍ਰੀਫਿੰਗ ‘ਚ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰਿਨ ਜੀਨ ਪਿਅਰੇ ਨੇ ਦੱਸਿਆ, ਆਪਣੀ ਯਾਤਰਾ ਦੌਰਾਨ ਬਿਡੇਨ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਬੈਠਕ ‘ਚ ਹਿੱਸਾ ਲੈਣਗੇ ਅਤੇ ਫਿਰ ਅਗਲੇ ਦੋ ਦਿਨਾਂ ਤੱਕ ਜੀ-20 ਸੰਮੇਲਨ ‘ਚ ਸੈਸ਼ਨ ‘ਚ ਹਿੱਸਾ ਲੈਣਗੇ ਅਤੇ ਬਾਅਦ ‘ਚ ਯਾਤਰਾ ਕਰਨਗੇ।
ਇਹ ਵੀ ਪੜ੍ਹੋ : KBC ‘ਚ 1 ਕਰੋੜ ਜਿੱਤਣ ਵਾਲੇ ਪੰਜਾਬ ਦੇ ਮੁੰਡੇ ਜਸਕਰਨ ਦਾ ਸੁਪਨਾ ਸੀ ਕ੍ਰਿਕਟਰ ਬਣਨਾ ਪਰ….
ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਜੀ-20 ਸੰਮੇਲਨ ਵਿੱਚ ਜਿਨ੍ਹਾਂ ਮਹੱਤਵਪੂਰਨ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕਰਨਗੇ, ਉਨ੍ਹਾਂ ਵਿੱਚ ਵਿਕਾਸਸ਼ੀਲ ਦੇਸ਼ਾਂ ਲਈ ਕੰਮ ਕਰਨਾ, ਜਲਵਾਯੂ, ਤਕਨਾਲੋਜੀ ਅਤੇ ਬਹੁਪੱਖੀ ਵਿਕਾਸ ਬੈਂਕਾਂ ਨੂੰ ਮੁੜ ਆਕਾਰ ਦੇਣ ਵਰਗੇ ਵਿਸ਼ਿਆਂ ‘ਤੇ ਤਰੱਕੀ ਕਰਨਾ ਸ਼ਾਮਲ ਹੈ। ਵ੍ਹਈਟ ਹਾਊਸ ਨੇ ਉਮੀਦ ਜਤਾਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਗਰੁੱਪ ਇਨ੍ਹਾਂ ਵਿਸ਼ਿਆਂ ‘ਤੇ ਤਰੱਕੀ ਕਰ ਸਕੇਗਾ।
ਵੀਡੀਓ ਲਈ ਕਲਿੱਕ ਕਰੋ -: