us travel america india: ਕੋਰੋਨਾ ਸੰਕਰਮਣ ਤੋਂ ਬਾਅਦ ਅਮਰੀਕਾ ‘ਚ ਪੜ੍ਹਨ ਲਈ ਜਾਣ ਵਾਲੇ ਵਿਦਿਆਰਥੀ ਦੀ ਵੀਜ਼ਾ ਪਾਲਿਸੀ ‘ਚ ਕੋਈ ਬਦਲਾਵ ਨਹੀਂ ਆਇਆ। ਇਸ ਤੋਂ ਪਹਿਲਾਂ ਇਹ ਖ਼ਬਰ ਆਈ ਸੀ ਕਿ ਜੇਕਰ ਕਿਸੇ ਵਿਦਿਆਰਥੀ ਦੇ ਕੋਲ ਐਫ ਜਾਂ ਐਮ ਕੈਟੇਗਰੀ ਦਾ ਵੀਜਾ ਹੈ ਅਤੇ ਇਸ ਦੀ ਵੈਲਡਿਟੀ ਯਾਤਰਾ ਦੀ ਤਾਰੀਖ 6 ਮਹੀਨਿਆਂ ਤੋਂ ਘੱਟ ਹੈ ਉਸ ਨੂੰ US ਯਾਤਰਾ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਏਅਰ ਇੰਡੀਆ ਨੇ ਇਕ ਐਡਵਾਇਜਰੀ ਜਾਰੀ ਕਰਕੇ ਕਿਹਾ ਸੀ ਕਿ ਐਫ ਜਾਂ ਐਮ ਕੈਟੇਗਰੀ ਵਾਲੇ ਵਿਦਿਆਰਥੀ ਜਿਨ੍ਹਾਂ ਦਾ ਵੀਜ਼ਾ 6 ਮਹੀਨਿਆਂ ‘ਚ ਖਤਮ ਹੋ ਰਿਹਾ ਹੈ ਉਹ ਭਾਰਤ ਮਿਸ਼ਨ ਦੇ ਅਧੀਨ ਏਅਰ ਇੰਡੀਆ ਦੀ ਫਲਾਈਟ ਤੋਂ ਅਮਰੀਕਾ ਨਹੀਂ ਜਾ ਸਕਦੇ।
ਉਹ ਵਿਦਿਆਰਥੀ ਜੋ ਯੂਨੀਵਰਸਿਟੀ ਨਾਲ ਪਹਿਲਾਂ ਤੋਂ ਰਜਿਸਟਰਡ ਹਨ ਉਹ ਅਮਰੀਕਾ ਜਾ ਸਕਦੇ ਹਨ। ਉਹਨਾ ਦੀ ਯੂਨੀਵਰਸਿਟੀ / ਸਕੂਲ ਖੁੱਲ੍ਹਦੇ ਹੋਣ ਅਤੇ ਵਿਦਿਆਰਥੀਆਂ ਦੇ ਕੋਲ ਯੂਨੀਵਰਸਿਟੀ / ਸਕੂਲ ਤੋਂ ਅਮਰੀਕਾ ਆਉਣ ਦੀ ਲਿਖਿਤ ਇਜਾਜ਼ਤ ਹੋਵੇ। ਦੱਸ ਦਈਏ ਕਿ ਸ਼ੁੱਕਰਵਾਰ ਨੂੰ ਅਮਰੀਕਾ ਜਾਣ ਵਾਲੀ ਏਅਰ ਇੰਡੀਆ ਦੇ ਫਲਾਇਟ ‘ਚ ਚਾਰ ਭਾਰਤੀ ਵਿਦਿਆਰਥੀ ਸਵਾਰ ਸਨ, ਪਰ ਜਾਂਚ-ਪੜਤਾਲ ਤੋਂ ਬਾਅਦ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਦੇ ਸਾਰੇ ਯੂਨੀਵਰਸਿਟੀ / ਸਕੂਲ ਬੰਦ ਹਨ। ਅਮਰੀਕਾ ਤੋਂ ਭਾਰਤੀ ਵਿਦਿਆਰਥੀ ਵਾਪਸ ਆ ਰਹੇ ਹਨ।