Users not comply with privacy policy : ਵ੍ਹਾਟਸਐਪ ਨੇ ਆਪਣੇ ਯੂਜ਼ਰਸ ਨੂੰ ਵੱਡੀ ਰਾਹਤ ਦਿੰਦਿਆਂ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਸਵੀਕਾਰ ਕਰਨ ਦੀ ਅੰਤਿਮ ਸਮਾਂ ਹੱਦ ਨੂੰ ਖ਼ਤਮ ਕਰ ਦਿੱਤਾ ਹੈ। ਕੰਪਨੀ ਵੱਲੋਂ ਇਹ ਕਿਹਾ ਗਿਆ ਸੀ ਕਿ ਜੇ ਕੋਈ ਪ੍ਰਾਈਵੇਸੀ ਪਾਲਿਸੀ ਨੂੰ ਸਵੀਕਾਰ ਨਹੀਂ ਕਰਦਾ ਹੈ ਤਾਂ ਵੀ ਉਸਦਾ ਅਕਾਊਂਟ ਸਸਪੈਂਡ ਜਾਂ ਡਿਲੀਟ ਨਹੀਂ ਕੀਤਾ ਜਾਏਗਾ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਇਨ੍ਹਾਂ ਨਿਯਮਾਂ ਨੂੰ ਸਵੀਕਾਰ ਕਰਨ ਤੋਂ ਬੱਚ ਜਾਓਗੇ।
ਮੀਡੀਆ ਰਿਪੋਰਟਾਂ ਦੇ ਅਨੁਸਾਰ ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਹੁਣ ਉਨ੍ਹਾਂ ਯੂਜ਼ਰਸ ਦੇ ਖਾਤੇ ਦੀਆਂ ਫੈਸਿਲਿਟੀਜ਼ ਜਾਂ ਫੀਚਰਜ਼ ਨੂੰ ਸੀਮਿਤ ਕਰ ਦੇਵੇਗੀ ਜੋ ਪ੍ਰਾਈਵੇਸੀ ਪਾਲਿਸੀ ਨੂੰ ਸਵੀਕਾਰ ਨਹੀਂ ਕਰਨਗੇ। ਇਸੇ ਲਈ ਵ੍ਹਾਟਸਐਪ ਯੂਜ਼ਰਸ ਨੂੰ ਨਵੀਂ ਪ੍ਰਾਈਵੇਸੀ ਪਾਲਿਸੀ ਬਾਰੇ ਰਿਮਾਈਂਡਰ ਭੇਜਣਾ ਜਾਰੀ ਰੱਖੇਗਾ। ਵ੍ਹਾਟਸਐਪ ਦੇ ਇੱਕ ਬੁਲਾਰੇ ਨੇ ਐਂਡ੍ਰਾਇਡ ਸੈਂਟਰਲ ਨੂੰ ਦੱਸਿਆ ਕਿ ਉਹ ਯੂਜ਼ਰਸ ਜਿਨ੍ਹਾਂ ਨੇ ਨਵੀਂ ਨੀਤੀ ਨੂੰ ਸਵੀਕਾਰ ਨਹੀਂ ਕੀਤਾ ਹੈ। ਉਹ ਵ੍ਹਾਟਸਐਪ ਨਾਲ ਜੁੜੀਆਂ ਬਹੁਤ ਸਾਰੀਆਂ ਸੇਵਾਵਾਂ ਦੀ ਵਰਤੋਂ ਨਹੀਂ ਕਰ ਸਕਣਗੇ। ਮਤਲਬ ਕੰਪਨੀ ਉਨ੍ਹਾਂ ਨੂੰ Limited Functionality Mode ਵਿੱਚ ਪਾ ਦੇਵੇਗੀ।
ਇਹ ਵ੍ਹਾਟਸਐਪ ਯੂਜ਼ਰਸ ਆਪਣੀ ਚੈਟ ਲਿਸਟ ਨੂੰ ਐਕਸੈਸ ਨਹੀਂ ਕਰ ਸਕਣਗੇ ਪਰ ਉਹ Voice ਅਤੇ Video Calls ਦਾ ਜਵਾਬ ਦੇਣ ਦੇ ਯੋਗ ਹੋਣਗੇ। ਵ੍ਹਾਟਸਐਪ ਇਨ੍ਹਾਂ ਯੂਜ਼ਰਸ ਨੂੰ ਮਿਸਡ ਵੁਆਇਸ ਅਤੇ ਵੀਡੀਓ ਕਾਲ ਵਾਪਸ ਕਰਨ ਦੀ ਇਜਾਜ਼ਤ ਦੇਵੇਗਾ। ਨੋਟੀਫਿਕੇਸ਼ਨ ਵੀ ਆਉਂਦੀਆਂ ਰਹਿਣਗੀਆਂ ਅਤੇ ਯੂਜ਼ਰਸ ਮੈਸੇਜਾਂ ਨੂੰ ਪੜ੍ਹਨ ਦੇ ਨਾਲ-ਨਾਲ ਉਨ੍ਹਾਂ ਨੂੰ ਜਵਾਬ ਦੇ ਸਕਣਗੇ। ਪਰ ਇਹ ਸਿਰਫ ਕੁਝ ਹਫ਼ਤਿਆਂ ਲਈ ਜਾਰੀ ਰਹੇਗਾ। ਵ੍ਹਾਟਸਐਪ ਪਾਲਿਸੀ ਨੂੰ ਸਵੀਕਾਰ ਨਾ ਕਰਨ ਵਾਲਿਆਂ ਨੂੰ ਸਾਰੀਆਂ ਕਾਲਾਂ ਅਤੇ ਸੰਦੇਸ਼ਾਂ ਦਾ ਪ੍ਰਾਪਤ ਹੋਣਾ ਬੰਦ ਹੋ ਜਾਵੇਗਾ। ਇਸਦਾ ਮਤਲਬ ਇਹ ਹੈ ਕਿ ਯੂਜ਼ਰਸ ਨੂੰ ਨਵੀਂ ਨੀਤੀ ਨੂੰ ਸਵੀਕਾਰ ਕਰਨਾ ਪਏਗਾ ਨਹੀਂ ਤਾਂ ਉਹ ਆਪਣਾ ਅਕਾਊਂਟ ਗੁਆ ਦੇਣਗੇ। ਇਸ ਨਾਲ ਜਾਪਦਾ ਹੈ ਕਿ WhatsApp ਹਾਲੇ ਵੀ ਯੂਜ਼ਰਸ ਨੂੰ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਸਵੀਕਾਰਨ ‘ਤੇ ਵਿਚਾਰ ਕਰਨ ਲਈ ਵਧੇਰੇ ਸਮਾਂ ਦੇਣਾ ਚਾਹੁੰਦਾ ਹੈ। ਵ੍ਹਾਟਸਐਪ ਨੇ ਯੂਜ਼ਰਸ ਨੂੰ ਸਮਾਂ ਦੇਣ ਲਈ ਪਹਿਲਾਂ ਆਖਰੀ ਤਰੀਕ 8 ਫਰਵਰੀ ਤੋਂ 15 ਮਈ ਕੀਤਾ ਸੀ।