ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਕੈਬਨਿਟ ਸਣੇ ਅੱਜ ਅਯੁੱਧਿਆ ਪਹੁੰਚੇ। ਇਥੇ ਉਨ੍ਹਾਂ ਨੇ ਹਨੂੰਮਾਨਗੜ੍ਹੀ ਤੇ ਰਾਮਲੱਲਾ ਦੇ ਦਰਸ਼ਨ ਕਰਕੇ ਪੂਜਾ-ਅਰਚਨਾ ਕੀਤੀ।
ਮੁੱਖ ਮੰਤਰੀ ਕੈਬਨਿਟ ਵਿਚ ਆਪਣੇ ਸਹਿਯੋਗੀਆਂ ਸਤਪਾਲ ਮਹਾਰਾਜ, ਪ੍ਰੇਮਚੰਦ ਅਗਰਵਾਲ, ਸੁਬੋਧ ਉਨੀਆਲ, ਡਾ. ਧਨ ਸਿੰਘ ਰਾਵਤ, ਰੇਖਾ ਆਰੀਆ ਤੇ ਰਾਜ ਸਭਾ ਸਾਂਸਦ ਨਰੇਸ਼ ਬਾਂਸਲ ਨਾਲ ਜਾਲੀਗ੍ਰਾਂਟ ਏਅਰਪੋਰਟ ਪਹੁੰਚੇ ਜਿਥੇ ਉਹ ਅਯੁੱਧਿਆ ਧਾਮ ਲਈ ਰਵਾਨਾ ਹੋਏ। ਮੁੱਖ ਮੰਤਰੀ ਤੇ ਉਨ੍ਹਾਂ ਦੇ ਸਹਿਯੋਗੀ ਅਯੁੱਧਿਆ ਧਾਮ ਵਿਚ ਪ੍ਰਭੂ ਰਾਮ ਦੀ ਪੂਜਾ ਅਰਚਨਾ ਦੇ ਬਾਅਦ ਦੇਰ ਸ਼ਾਮ ਦੇਹਰਾਦੂਨ ਪਰਤਣਗੇ। ਇਸ ਦੌਰਾਨ ਸੀਐੱਮ ਨੇ ਕਿਹਾ ਕਿ ਰਾਮਲੱਲਾ ਦੇ ਦਰਸ਼ਨ ਨਾਲ ਮਨ ਬਹੁਤ ਖੁਸ਼ ਹੋਇਆ ਹੈ।
ਅਯੁੱਧਿਆ ਵਿਚ ਮਹਾਰਿਸ਼ੀ ਬਾਲਮੀਕਿ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਮੁੱਖ ਮੰਤਰੀ ਧਾਮੀ ਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਵਿਸ਼ਾਲ ਸਵਾਗਤ ਹੋਇਆ। ਇਸ ਦੌਰਾਨ ਪੂਰਾ ਪਰਿਸਰ ਜੈ ਸ਼੍ਰੀਰਾਮ ਦੇ ਨਾਅਰਿਆਂ ਨਾਲ ਗੂੰਜ ਉਠਿਆ। ਦਰਸ਼ਨ ਦੇ ਬਾਅਦ ਮੁੱਖ ਮੰਤਰੀ ਧਾਮੀ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮਲੱਲਾ ਦੇ ਦਰਸ਼ਨ ਨਾਲ ਰੋਮ-ਰੋਮ ਖੁਸ਼ ਹੋ ਗਿਆ। ਉਨ੍ਹਾਂ ਕਿਹਾ ਕਿ ਰਾਮ ਲੱਲਾ ਨੂੰ ਕਈ ਸਾਲਾਂ ਤੱਕ ਟੈਂਟ ਵਿਚ ਰਹਿਣਾ ਪਿਆ। ਅੱਜ ਵਿਸ਼ਾਲ ਮੰਦਰ ਵਿਚ ਰਾਮਲੱਲਾ ਦੇ ਦਰਸ਼ਨ ਕੀਤੇ।