ਅੰਮ੍ਰਿਤਸਰ ਤੋਂ ਦਿੱਲੀ ਦੇ ਵਿਚ ਵੰਦੇ ਭਾਰਤ ਟ੍ਰੇਨ ਨੂੰ ਪੀਐੱਮ ਨਰਿੰਦਰ ਮੋਦੀ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪਹਿਲੇ ਦਿਨ ਇਸ ਗੱਡੀ ਵਿਚ ਸਾਰੇ ਮੁਸਾਫਰਾਂ ਨੂੰ ਦਿੱਲੀ ਤੱਕ ਮੁਫਤ ਸਫਰ ਕਰਨ ਨੂੰ ਮਿਲਿਆ।ਇਸ ਦੌਰਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਅੰਮ੍ਰਿਤਸਰ ਦੇ ਕਾਂਗਰਸ ਸਾਂਸਦ ਗੁਰਜੀਤ ਔਜਲਾ ਵੀ ਮੌਜੂਦ ਰਹੇ। ਇਸ ਦੌਰਾਨ ਰਾਜਪਾਲ ਨੇ ਕਿਹਾ ਕਿ ਇਹ ਕੇਂਦਰ ਵੱਲੋਂ ਪੰਜਾਬ ਲਈ ਵੱਡਾ ਤੋਹਫਾ ਹੈ।
ਸਾਂਸਦ ਗੁਰਜੀਤ ਸਿੰਘ ਔਜਲਾ ਨੇ ਇਸ ਟ੍ਰੇਨ ਨੂੰ ਅੰਮ੍ਰਿਤਸਰ ਤੋਂ ਸ਼ੁਰੂ ਕਰਨ ਲਈ ਪੀਐੱਮ ਨਰਿੰਦਰ ਮੋਦੀ ਤੇ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੂੰ ਧੰਨਵਾਦ ਕੀਤਾ। ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਇਕ ਸੈਰ-ਸਪਾਟੇ ਵਾਲੀ ਥਾਂ ਹੈ ਤੇ ਇਹ ਮੱਧਮ ਵਰਗ ਦੇ ਲੋਕਾਂ ਲਈ ਵੱਡਾ ਤੋਹਫਾ ਹੈ। ਇਹ ਸਾਡੀ ਅਰਥਵਿਵਸਥਾ ਲਈ ਵੀ ਮਦਦਗਾਰ ਹੈ ਕਿਉਂਕਿ ਹੁਣ ਜ਼ਿਆਦਾ ਲੋਕ ਅੰਮ੍ਰਿਤਸਰ ਆ ਸਕਦੇ ਹਨ।
ਇਹ ਵੀ ਪੜ੍ਹੋ : ਵਿਪਾਸਨਾ ਮੈਡੀਟੇਸ਼ਨ ਸੈਂਟਰ ਤੋਂ ਵਾਪਿਸ ਆਏ CM ਕੇਜਰੀਵਾਲ, ਕਿਹਾ- ਇਸ ਧਿਆਨ ਨਾਲ ਮਿਲਦੀ ਹੈ ਸ਼ਾਂਤੀ
ਵੰਦੇ ਭਾਰਤ ਟ੍ਰੇਨ ਦੀ ਰਫਤਾਰ 160 ਕਿਲੋਮੀਟਰ ਪ੍ਰੀਤ ਘੰਟੇ ਦੇ ਲਗਭਗ ਹੋਵੇਗੀ।ਇਹ ਗੱਡੀ ਹਫਤੇ ਵਿਚ 6 ਦਿਨ ਚੱਲੇਗੀ। ਸ਼ੁੱਕਰਵਾਰ ਨੂੰ ਇਸ ਗੱਡੀ ਦਾ ਸੰਚਾਲਨ ਨਹੀਂ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”