Video Viral of taking bribe : ਰਾਜਸਥਾਨ ਦੇ ਸਰਹੱਦੀ ਪਿੰਡ ਗੁਮਜਾਲ ਵਿਚ ਲਗਾਈ ਨਾਕਾਬੰਦੀ ਦੌਰਾਨ ਹੋਮਗਾਰਡ ਜਵਾਨ ਦੀ ਟਰੱਕ ਡਰਾਈਵਰਾਂ ਤੋਂ ਰਿਸ਼ਵਤ ਲੈਣ ਦੀ ਵੀਡੀਓ ਵਾਇਰਲ ਹੋਣ ’ਤੇ ਐਸਐਸਪੀ ਫਾਜ਼ਿਲਕਾ ਨੇ ਸਖਤ ਐਕਸ਼ਨ ਲੈਂਦੇ ਹੋਏ ਦੋਸ਼ੀ ਹੋਮਗਾਰਡ ਜਵਾਨ ਨੂੰ ਸਸਪੈਂਡ ਕਰਦੇ ਹੋਏ ਉਸ ਦੇ ਨਾਲ ਜਿਸ ਏਐਸਆਈ ਪ੍ਰਿਤਪਾਲ ਸਿੰਘ ਦੀ ਨਿਗਰਾਨੀ ’ਚ ਨਾਕਾ ਲਗਾਇਆ ਸੀ ਉਸ ਨੂੰ ਵੀ ਸਸਪੈਂਡ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਖਿਲਾਫ ਮੁਕੱਦਮਾ ਦਰਜ ਕਰਨ ਦੇ ਹੁਕਮ ਵੀ ਜਾਰੀ ਕੀਤੇ ਹਨ। ਜਿਸ ’ਤੇ ਥਾਣਾ ਖੁਈਆਂਸਰਸਵਰ ਦੇ ਐਸਐਚਓ ਰਮਨ ਕੁਮਾਰ ਦੇ ਬਿਆਨਾਂ ’ਤੇ ਦੋਸ਼ੀ ਸੁਭਾਸ਼ ਚੰਦ ਤੇ ਏਐਸਆਈ ਪ੍ਰਿਤਪਾਲ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਸ ਤੋਂ ਬਾਅਦ ਤੋਂ ਹੋਮਗਾਰਡ ਮੌਕੇ ਤੋਂ ਫਰਾਰ ਹਨ। ਪੁਲਿਸ ਵੱਲੋਂ ਉਨ੍ਹਾਂ ਦੀ ਪਾਲ ਕੀਤੀ ਜਾ ਰਹੀ ਹੈ। ਥਾਣਾ ਖੁਈਆਂਸਰਵਰ ਦੇ ਐਸਐਚਓ ਰਮਨ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਥਾਣਾ ਖੁਈਆਂਸਰਵਰ ਦੇ ਐਸਐਚਓ ਰਮਨ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਪਿੰਡ ਗੁਮਜਾਲ ਦੇ ਨੇੜੇ ਸਥਿਤ ਪੁਲਿਸ ਨਾਕੇ ’ਤੇ ਡਿਊਟੀ ਕਰ ਰਹੇ ਪੰਜਾਬ ਹੋਮਗਾਰਡ ਜਵਾਨ ਸੁਭਾਸ਼ ਚੰਦ ਵੱਲੋਂ ਉਥੋਂ ਲੰਘ ਰਹੇ ਟਰੱਕ ਡਰਾਈਵਰਾਂ ਤੋਂ ਰਿਸ਼ਵਤ ਲੈ ਕੇ ਆਪਣੀ ਜੇਬ ਵਿਚ ਪਾਉਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਨਾਲ ਪੂਰੇ ਪੰਜਾਬ ਪੁਲਿਸ ਦੀ ਇਮੇਜ ਖਰਾਬ ਹੋ ਰਹੀ ਹੈ।
ਹੋਮਗਾਰਡ ਜਵਾਨ ਦੀ ਵੀਡੀਓ ਵਾਇਰਲ ਹੋਣ ਨਾਲ ਜਨਤਾ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਐਸਐਸਪੀ ਦੇ ਹੁਕਮਾਂ ’ਤੇ ਪੁਲਿਸ ਨੇ ਦੋਸ਼ੀ ਹੋਮਗਾਰਡ ਜਵਾਨ ਸੁਭਾਸ਼ ਚੰਦ ਦੇ ਖਿਲਾਫ ਥਾਣਾ ਖੁਈਆਂਸਰਵਰ ਵਿਚ ਭ੍ਰਿਸ਼ਟਾਚਾਰ ਅਧੀਨ ਮੁਕੱਦਮਾ ਦਰਜ ਕੀਤਾ ਹੈ। ਟਰੱਕ ਡਰਾਈਵਰ ਤੋਂ ਰਿਸ਼ਵਤ ਲੈਣ ਵਾਲੇ ਦੋਸ਼ੀ ਹੋਮਗਾਰਡ ਜਵਾਨ ਅਜੇ ਪੁਲਿਸ ਦੀ ਪਕੜਤੋਂ ਬਾਹਰ ਦੱਸਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ’ਤੇ ਹੋਮਗਾਰਡ ਜਵਾਨ ਦੀ ਰਿਸ਼ਵਤ ਲੈਣ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਲੋਕ ਪੰਜਾਬ ਪੁਲਿਸ ਖਿਲਾਫ ਖੂਬ ਆਪਣਾ ਗੁੱਸਾ ਕੱਢ ਰਹੇ ਹਨ। ਵਾਇਰਲ ਵੀਡੀਓ ਵਿਚ ਗੁਮਜਾਲ ਨਾਕਾਬੰਦੀ ਦੌਰਾਨ ਹੋਮਗਾਰਡ ਜਵਾਨ ਸੁਭਾਸ਼ ਚੰਦ ਇਕ ਡਰਾਈਵਰ ਨੂੰ ਨੂੰ ਰੁਕਣ ਦਾ ਇਸ਼ਾਰਾ ਕਰਦਾ ਹੈ ਅਤੇ ਉਹ ਟਰੱਕ ਰੁਕਦਾ ਹੈ ਤਾਂ ਸੁਭਾਸ਼ ਉਸ ਦੀ ਬਾਰੀ ਖੋਲ੍ਹਦਾ ਹੈ। ਪਰ ਇਸੇ ਦੌਰਾਨ ਟਰੱਕ ਡਰਈਵਰ ਦੁਆਰਾ ਸੁਭਾਸ਼ ਨੂੰ ਕੁਝ ਪੈਸੇ ਦਿੱਤੇ ਜਾਂਦੇ ਹਨ, ਜਿਸ ਨੂੰ ਉਹ ਆਪਣੀ ਜੇਬ ’ਚ ਪਾ ਲੈਂਦਾ ਹੈ।
ਫਾਜ਼ਿਲਕਾ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਹੋਮਗਾਰਡ ਜਵਾਨ ਦੇ ਰਿਸ਼ਵਤ ਲੈਣ ਦੀ ਵੀਡੀਓ ਉਨ੍ਹਾਂ ਦੇ ਧਿਆਨ ਵਿਚ ਆਈ ਹੈ। ਦੋਸ਼ੀ ਜਵਾਨ ਨੂੰ ਸਸਪੈਂਡ ਕਰਕੇ ਉਸ ਦੇ ਖਿਲਾਫ ਮੁਕੱਦਮਾ ਦਰਜ ਕਰਨ ਦੇ ਹੁਕਮ ਦੇ ਦਿੱਤੇ ਹਨ। ਅਜਿਹੇ ਅਪਰਾਧ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਜੇਕਰ ਕੋਈ ਵੀ ਪੁਲਿਸ ਮੁਲਾਜ਼ਮ ਅਜਿਹੇ ਕਿਸੇ ਤੋਂ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਹੋਮਗਾਰਡ ਪਹੁੰਚ ਤੋਂ ਬਾਹਰ ਹੈ।