ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਤਹਿਤ ਵਿਜੀਲੈਂਸ ਨੇ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਮਲੋਟ ਵਿਚ ਕਾਰਵਾਈ ਦੌਰਾਨ ਪਟਵਾਰੀ ਨੂੰ 3000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਮੁਤਾਬਕ ਪਿੰਡ ਮਲੋਟ ਵਾਸੀ ਸੁਰਜੀਤ ਸਿੰਘ ਮਹਲਾ ਸਿੰਘ ਨੇ ਵਿਜੀਲੈਂਸ ਸ੍ਰੀ ਮੁਕਤਸਰ ਸਾਹਿਬ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਉਸ ਨੇ ਆਪਣੇ ਪਿਤਾ ਦੀ ਵਸੀਅਤ ਵਿਚੋਂ 29 ਕਨਾਲ ਜ਼ਮੀਨ ਤੇ ਆਪਣੇ ਭਰਾ ਗੁਰਿੰਦਰ ਸਿੰਘ ਵੱਲੋਂ 2 ਕਨਾਲ ਜ਼ਮੀਨ ਦੀ ਤਬਦੀਲੀ ਲਈ 31 ਅਕਤੂਬਰ ਨੂੰ ਪਟਵਾਰੀ ਮਲੋਟ ਨਰਿੰਦਰ ਕੁਮਾਰ ਨੀਟਾ ਦੁੱਗਲ ਨੂੰ ਮਿਲਿਆ ਜਿਨ੍ਹਾਂ ਨੇ ਉਸ ਤੋਂ 10,000 ਰੁਪਏ ਦੀ ਰਿਸ਼ਵਤ ਮੰਗੀ। ਸ਼ਿਕਾਇਤਕਰਤਾ ਮੁਤਾਬਕ ਉਸ ਨੇ ਸਿਫਾਰਸ਼ ਵੀ ਕੀਤੀ ਪਰ ਪਟਵਾਰੀ ਵਾਰ-ਵਾਰ ਪੈਸਿਆਂ ਦੀ ਮੰਗ ਕਰ ਰਿਹਾ ਸੀ ਜਿਸ ‘ਤੇ ਪਟਵਾਰੀ ਨੇ ਉਸ ਤੋਂ 2,000 ਲੈ ਲਏ।
1 ਦਸੰਬਰ 2023 ਨੂੰ ਜਦੋਂ ਉਹ ਦੁਬਾਰਾ ਇਸ ਕੰਮ ਨੂੰ ਲੈ ਕੇ ਪਟਵਾਰੀ ਨਰਿੰਦਰ ਕੁਮਾਰ ਨੀਟਾ ਕੋਲ ਗਿਆ ਤਾਂ ਉਸ ਨੇ ਦੂਜੀ ਵਾਰ 1,000 ਲੈ ਲਏ ਤੇ ਹੋਰ ਪੈਸਿਆਂ ਦੀ ਮੰਗ ਕੀਤੀ ਜਿਸ ਨੂੰ ਸੁਰਜੀਤ ਸਿੰਘ ਨੇ ਆਪਣੇ ਫੋਨ ਵਿਚ ਰਿਕਾਰਡ ਕਰ ਲਿਆ।ਇਸ ਦੇ ਬਾਅਦ ਸੁਰਜੀਤ ਸਿੰਘ ਨੇ ਵਿਜੀਲੈਂਸ ਤੋਂ ਸ੍ਰੀ ਮੁਕਤਸਰ ਸਾਹਿਬ ਵਿਚ ਸ਼ਿਕਾਇਤ ਕੀਤੀ।
ਇਹ ਵੀ ਪੜ੍ਹੋ : ਖੰਨਾ ਪੁਲਿਸ ਵੱਲੋਂ ਹਥਿ.ਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਹਥਿ.ਆਰਾਂ ਸਣੇ 5 ਗ੍ਰਿਫ.ਤਾਰ
ਵਿਜੀਲੈਂਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਤੇ ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਵਿਚ ਵਿਜੀਲੈਂਸ ਦੀ ਟੀਮ ਨੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿਚ ਪਟਵਾਰੀ ਨਰਿੰਦਰ ਕੁਮਾਰ ਦੁੱਗਲ ਨੂੰ ਸੁਰਜੀਤ ਸਿੰਘ ਤੋਂ 3000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ : –