ਵਿਜੀਲੈਂਸ ਨੇ ਦੇਰ ਰਾਤ ਪੰਜਾਬ ਦੇ ਬਟਾਲਾ ਵਿੱਚ ਐਸਡੀਐਮ ਵਿਕਰਮਜੀਤ ਸਿੰਘ ਦੇ ਘਰ ਛਾਪਾ ਮਾਰਿਆ। ਵਿਜੀਲੈਂਸ ਟੀਮ ਨੇ ਐਸਡੀਐਮ ਤੋਂ 12.30 ਵਜੇ ਤੱਕ ਪੁੱਛਗਿੱਛ ਕੀਤੀ। ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ। ਲਗਭਗ ਤਿੰਨ ਘੰਟੇ ਦੀ ਪੁੱਛਗਿੱਛ ਅਤੇ ਘਰ ਦੀ ਤਲਾਸ਼ੀ ਤੋਂ ਬਾਅਦ, ਟੀਮ ਐਸਡੀਐਮ ਨੂੰ ਇੱਕ ਗੱਡੀ ਵਿੱਚ ਲੈ ਗਈ।
ਐਸਡੀਐਮ ਨੂੰ ਲਿਜਾਣ ਤੋਂ ਪਹਿਲਾਂ ਟੀਮ ਨੇ ਉਸਦੀ ਸਰਕਾਰੀ ਰਿਹਾਇਸ਼ ਨੂੰ ਸੀਲ ਕਰ ਦਿੱਤਾ। ਕਿਸੇ ਵੀ ਅਧਿਕਾਰੀ ਨੇ ਅਜੇ ਤੱਕ ਉਸ ਖਾਸ ਮਾਮਲੇ ਦਾ ਖੁਲਾਸਾ ਨਹੀਂ ਕੀਤਾ ਹੈ ਜਿਸ ਵਿੱਚ ਐਸਡੀਐਮ ਵਿਰੁੱਧ ਇਹ ਕਾਰਵਾਈ ਕੀਤੀ ਗਈ ਸੀ। ਅਧਿਕਾਰੀ ਐਸਡੀਐਮ ਦੀ ਹਿਰਾਸਤ ‘ਤੇ ਚੁੱਪ ਰਹੇ। ਸੂਤਰਾਂ ਦਾ ਕਹਿਣਾ ਹੈ ਕਿ ਛਾਪੇਮਾਰੀ ਦੌਰਾਨ ਲੱਖਾਂ ਰੁਪਏ ਨਕਦ ਬਰਾਮਦ ਕੀਤੇ ਗਏ ਸਨ। ਹਾਲਾਂਕਿ, ਕਿਸੇ ਵੀ ਵਿਜੀਲੈਂਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ SDM ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਮਗਰੋਂ ਵਿਜੀਲੈਂਸ ਨੇ ਰਾਤ 9 ਵਜੇ ਐਸਡੀਐਮ ਵਿਕਰਮਜੀਤ ਸਿੰਘ ਦੇ ਸਰਕਾਰੀ ਘਰ ‘ਤੇ ਗੁਪਤ ਛਾਪਾ ਮਾਰਿਆ, ਕਿਸੇ ਨੂੰ ਵੀ ਛਾਪੇਮਾਰੀ ਦੀ ਭਿਣਕ ਨਹੀਂ ਲਗਣ ਦਿੱਤੀ। ਬਟਾਲਾ ਪੁਲਿਸ ਤੋਂ ਇਲਾਵਾ ਕੋਈ ਵੀ ਮੌਜੂਦ ਨਹੀਂ ਸੀ। ਅਧਿਕਾਰੀ ਆਉਂਦੇ ਹੀ ਰਿਹਾਇਸ਼ ਵਿੱਚ ਦਾਖਲ ਹੋਏ ਅਤੇ ਘਰ ਦੀ ਤਲਾਸ਼ੀ ਲਈ।
ਹਾਲਾਂਕਿ ਸ਼ਿਕਾਇਤਕਰਤਾ ਤੋਂ ਮਿਲੀ ਜਾਣਕਾਰੀ ਮੁਤਾਬਕ ਨੇ ਨਗਰ ਨਿਗਮ ਦੀਆਂ ਸੜਕਾਂ ਦਾ ਪੈਚ ਵਰਕ ਤੇ ਮੁਰੰਮਤ ਦਾ ਕੰਮ ਕੀਤਾ ਸੀ, ਜਿਸ ਦੇ ਦੋ ਬਿੱਲ ਤਿਆਰ ਕੀਤਾ ਗਿਆ ਸੀ, ਜਿਸ ਦੇ ਭੁਗਤਾਨ ਦੋ ਬਿੱਲ ਤਿਆਰ ਕੀਤੇ ਗਏ ਸਨ। ਜਦੋਂ ਉਹ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਨੂੰ ਇਸ ਦੇ ਭੁਗਤਾਨ ਲਈ ਮਿਲਿਆ ਤਾਂ ਉਸ ਨੇ ਕਿਹਾ ਕਿ ਉਕਤ ਬਿੱਲਾਂ ਦਾ ਭੁਗਤਾਨ ਪ੍ਰਾਪਤ ਕਰਨ ਲਈ ਉਸ ਨੂੰ 10 ਫੀਸਦੀ ਰਿਸ਼ਵਤ ਦੇਣੀ ਪੈਣੀ ਹੈ ਤੇ ਇਸ ਸਬੰਧ ਵਿਚ SDM ਨੂੰ ਮਿਲਣਾ ਪਏਗਾ। ਬਾਅਦ ਵਿਚ ਉਸ ਨੇ ਬਟਾਲਾ ਵਿਚ ਲਾਈਟ ਐਂਡ ਸਾਊਂਡ ਸ਼ੋਅ ਲਈ ਹੋਰ ਸਬੰਧਤ ਕੰਮ ਵੀ ਕੀਤੇ, ਜਿਸ ਲਈ ਕੁਲ ਰਕਮ 5,54,395 ਰੁਪਏ ਬਕਾਇਆ ਸੀ। ਉਕਤ ਭੁਗਤਾਨ ਬਾਰੇ ਜਦੋਂ ਉਸ ਨੂੰ SDO ਨੂੰ ਮਿਲਿਆ ਤਾਂ ਉਸ ਨੇ ਕਿਹਾ ਕਿ ਉਸ ਨੇ ਕਿਹਾ ਕਿ ਉਸ ਨੂੰ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਨੀ ਪਏਗੀ। ਇਸ ਮਗਰੋਂ ਕਮਿਸ਼ਨਰ ਨਗਰ ਨਿਗਮ 9 ਫੀਸਦੀ ਰਿਸ਼ਵਤ ਲੈਣ ਲਈ ਰਾਜੀ ਹੋ ਗਿਆ। ਇਸ ਨੂੰ ਲੈ ਕੇ ਉਸ ਨੇ ਵਿਜੀਲੈਂਸ ਬਿਊਰੋ ਗੁਰਦਾਸਪੁਰ ਵਿਖੇ ਸ਼ਿਕਾਇਤ ਦਰਜ ਕਰਵਾਈ ਤੇ ਇਸ ਮਗਰੋਂ ਕਮਿਸ਼ਨਰ ਨਗਰ ਨਿਗਮ ਬਟਾਲਾ-ਕਮ-SDM ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 50,000 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਰਿਸ਼ਵਤ ਦੇ ਪੈਸਿਆਂ ਦੇ ਨਾਲ 13,50,000 ਅਨਕਾਊਂਟੇਬਲ ਮਨੀ ਵੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਫਲਾਈਓਵਰ ‘ਤੇ ਚੱਲਦਾ ਟੱਰਕ ਬਣਿਆ ਅੱਗ ਦਾ ਗੋਲਾ, ਅੰਦਰ ਫਸਿਆ ਡਰਾਈਵਰ, ਹੋਈ ਮੌਤ
ਫਿਰ ਐਸਡੀਐਮ ਤੋਂ ਪੁੱਛਗਿੱਛ ਕੀਤੀ ਗਈ। ਟੀਮ ਅਧਿਕਾਰੀ ਲਗਭਗ ਤਿੰਨ ਘੰਟੇ ਘਰ ਦੇ ਅੰਦਰ ਰਹੇ। ਫਿਰ ਉਹ ਐਸਡੀਐਮ ਨਾਲ ਬਾਹਰ ਆਏ, ਉਸਨੂੰ ਕਾਰ ਵਿੱਚ ਬਿਠਾਇਆ, ਅਤੇ ਬਿਨਾਂ ਕਿਸੇ ਸਵਾਲ ਦਾ ਜਵਾਬ ਦਿੱਤੇ ਰਵਾਨਾ ਹੋ ਗਏ।
ਵੀਡੀਓ ਲਈ ਕਲਿੱਕ ਕਰੋ -:
























