Vigilance nabs two Patiala : ਮੋਹਾਲੀ ਵਿਜੀਲੈਂਸ ਬਿਊਰੋ ਦੀ ਇਕ ਟੀਮ ਨੇ ਪਟਿਆਲਾ ਦੀ ਬਹਾਦੁਰਗੜ੍ਹ ਪੁਲਿਸ ਚੌਕੀ ਵਿੱਚ ਤਾਇਨਾਤ ਦੋ ਥਾਣੇਦਾਰਾਂ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਰੰਗੇ ਹੱਥੀਂ ਗ੍ਰਿਫਤਾਰ ਕੀਤਾ। ਦੋਸ਼ੀਆਂ ਦੀ ਪਛਾਣ ਏਐੱਸਆਈ ਬਿਕਰਮਜੀਤ ਸਿੰਘ ਅਤੇ ਐੱਸਐੱਸਆਈ ਸੋਹਨ ਸਿੰਘ ਵਜੋਂ ਹੋਈ ਹੈ।
ਦੋਸ਼ੀਆਂ ਨੂੰ ਜ਼ਿਲ੍ਹਾ ਪਟਿਆਲਾ ਨਿਵਾਸੀ ਅਮਰੀਕ ਸਿੰਘ ਦੀ ਸ਼ਿਕਾਇਤ ’ਤੇ ਫੜਿਆ ਗਿਆ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਸੀ ਕਿ ਦੋਵੇਂ ਦੋਸ਼ੀ ਪੁਲਿਸਵਾਲੇ ਉਸ ਦੇ ਭਰਾ ਨੂੰ ਅਫੀਮ ਸਮੱਗਲਿੰਗ ਦੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਦੇ ਰਹੇ ਹਨ ਅਤੇ ਰਿਸ਼ਵਤ ਦੀ ਮੰਗ ਕਰ ਰਹੇ ਸਨ। ਸੂਚਨਾ ਮਿਲਣ ’ਤੇ ਵਿਜੀਲੈਂਸ ਦੀ ਟੀਮ ਨੇ ਆਪਣਾ ਜਾਲ ਵਿਛਾ ਕੇ ਦੋਵੇਂ ਪੁਲਿਸਵਾਲਿਆਂ ਨੂੰ ਰਿਸ਼ਵਤ ਦੇ ਰੁਪਿਆਂ ਸਣੇ ਫੜ ਲਿਆ।
ਦੋਵੇਂ ਥਾਣੇਦਾਰਾਂ ਦੇ ਕੋਲ ਬੀਤੀ 25 ਅਗਸਤ ਨੂੰ ਜ਼ਿਲ੍ਹਾ ਪਟਿਆਲਾ ਨਿਵਾਸੀ ਦੀਦਾਰ ਸਿੰਘ ਨੂੰ ਤਿੰਨ ਕਿਲੋ ਅਫੀਮ ਨਾਲ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਆਇਆ ਸੀ। ਇਸ ਮਾਮਲੇ ਦੀ ਪੁੱਛਗਿੱਛ ਦੋਵੇਂ ਥਾਣੇਦਾਰ ਕਰ ਰਹੇ ਸਨ। ਇਸ ਮਾਮਲੇ ’ਚ ਸ਼ਿਕਾਇਤਰਕਾ ਅਮਰੀਕ ਸਿੰਘ ਦੇ ਭਰਾ ਨੂੰ ਥਾਣਏ ਬੁਲਾ ਕੇ ਇਹ ਪੁੱਛਿਆ ਗਿਆ ਕਿ ਕੀ ਉਹ ਦੀਦਾਰ ਸਿੰਘ ਨੂੰ ਜਾਣਦਾ ਹੈ। ਸ਼ਿਕਾਇਤਕਰਤਾ ਦੇ ਭਰਾ ਨੇ ਦੀਦਾਰ ਨੂੰ ਪਛਾਣਨ ਦੀ ਗੱਲ ਕਬੂਲੀ, ਜਿਸ ਤੋਂ ਬਾਅਦ ਦੋਵੇਂ ਥਾਣੇਦਾਰ ਸ਼ਿਕਾਇਤਕਰਤਾ ਦੇ ਭਰਾ ਤੋਂ ਰਿਸ਼ਵਤ ਦੀ ਮੰਗ ਕਰਨ ਲੱਗੇ। ਜਿਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਵਿਜੀਲੈਂਸ ਕੋਲ ਗਈ। ਸ਼ਨੀਵਾਰ ਨੂੰ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅੱਜ ਐਤਵਾਰ ਨੂੰ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।