ਪੰਜਾਬ ਦੇ ਬਹੁਚਰਚਿਤ ਟੀਚਿੰਗ ਫੇਲੋ ਘਪਲੇ ਵਿਚ ਵਿਜੀਲੈਂਸ ਨੇ ਨਵਾਂ ਕੇਸ ਦਰਜ ਕੀਤਾ ਹੈ।ਇਹ ਕੇਸ ਮਾਲੇਰਕੋਟਲਾ ਵਿਚ 11 ਅਕਤੂਬਰ ਨੂੰ ਦਰਜ ਕਰਾਇਆ ਗਿਆ ਹੈ ਜਿਸ ਵਿਚ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ‘ਤੇ ਪੰਜਾਬ ਸਿੱਖਿਆ ਵਿਭਾਗ ਤੇ ਉਨ੍ਹਾਂ ਨਾਲ ਸਬੰਧਤ ਜ਼ਿਲ੍ਹਿਆਂ ਦੇ ਵੱਖ-ਵੱਖ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਨਾਲ-ਨਾਲ 7 ਟੀਚਿੰਗ ਫੈਲੋ ਨੂੰ ਵੀ ਨਾਮਜ਼ਦ ਕੀਤਾ। ਪੰਜਾਬ ਦੇ 19 ਜ਼ਿਲ੍ਹਿਆਂ ਦੇ ਬਾਕੀ ਟੀਚਿੰਗ ਫੈਲੋ ਖਿਲਾਫ ਮਾਮਲਾ ਦਰਜ ਕਰਵਾਉਣ ਦੀ ਮੰਗ ਕੀਤੀ ਗਈ ਹੈ।
ਦੱਸ ਦੇਈਏ ਕਿ ਵਿਜੀਲੈਂਸ ਨੇ 16 ਸਾਲ ਪੁਰਾਣੇ ਕਥਿਤ ਟੀਚਰ ਭਰਤੀ ਘਪਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਵਿਚ 9998 ਟੀਚਰਾਂ ਨੂੰ ਗਲਤ ਦਸਤਾਵੇਜ਼ਾਂ ਦੇ ਆਧਾਰ ‘ਤੇ ਨੌਕਰੀ ਮਿਲੀ। ਵਿਜੀਲੈਂਸ ਨੇ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਸਨਕਾਲ ਦੌਰਾਨ ਜਨਵਰੀ 2019 ਵਿਚ ਪਹਿਲੀ ਵਾਰ ਭਰਤੀ ਸਬੰਧੀ ਸ਼ਿਕਾਇਤ ਦਰਜ ਕੀਤੀ ਪਰ ਜਾਂਚ ਸ਼ੁਰੂ ਨਹੀਂ ਹੋਈ।
ਇਹ ਵੀ ਪੜ੍ਹੋ : ਜਲੰਧਰ ‘ਚ ਡ੍ਰੋਨ ਉਡਾਉਣ ‘ਤੇ ਲੱਗੀ ਪਾਬੰਦੀ, DC ਵਿਸ਼ੇਸ਼ ਸਾਰੰਗਲ ਨੇ ਹੁਕਮ ਕੀਤੇ ਜਾਰੀ
ਪਰ ਇਸਦੇ ਬਾਅਦ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਵਿਜੀਲੈਂਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਅੱਜ ਸਰਟੀਫਿਕੇਟਾਂ ਦੀ ਪੜਤਾਲ ਲਈ ਸਿੱਖਿਆ ਵਿਭਾਗ ਦੇ ਗਜ਼ਟਿਡ ਅਧਿਕਾਰੀਆਂ, ਕਲਰਕਾਂ ਅਤੇ ਸਹਾਇਕਾਂ ਸਣੇ ਕਈ ਅਧਿਕਾਰੀਆਂ ਤੋਂ ਪੁੱਛਗਿੱਛ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: