ਤਮਿਲਨਾਡੂ ਦੇ ਕਰੂਰ ਵਿਚ ਅਦਾਕਾਰ ਵਿਜੇ ਦੀ ਰੈਲੀ ਵਿਚ ਭਗਦੜ ਵਿਚ ਐਤਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ 40 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿਚ 16 ਔਰਤਾਂ ਤੇ 10 ਬੱਚੇ ਸ਼ਾਮਲ ਹਨ। 95 ਲੋਕ ਜ਼ਖਮੀ ਹੋਏ ਹਨ ਤੇ 51 ਲੋਕ ਆਈਸੀਯੂ ਵਿਚ ਭਰਤੀ ਹਨ। ਮ੍ਰਿਤਕਾਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ।
ਅਦਾਕਾਰ ਵਿਜੇ ਨੇ ਪਾਰਟੀ ਦੇ X ਹੈਂਡਲ ਤੋਂ ਇਕ ਪੋਸਟ ਕੀਤਾ ਹੈ ਜਿਸ ਵਿਚ ਲਿਖਿਆ ਕਿ ਕਰੂਰ ਵਿਚ ਜੋ ਹੋਇਆ, ਉਸ ਦਾ ਦੁੱਖ ਬਿਆਂ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਮੈਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 20-20 ਲੱਖ ਰੁਪਏ ਤੇ ਜਖਮੀਆਂ ਨੂੰ 2-2 ਲੱਖ ਦੀ ਮਦਦ ਦੇਣਾ ਚਾਹੁੰਦਾ ਹਾਂ। ਵਿਜੇ ਨੇ ਅੱਗੇ ਕਿਹਾ ਕਿ ਤੁਹਾਡਾ ਜੋ ਨੁਕਸਾਨ ਹੋਇਆ ਹੈ, ਉਸ ਲਈ ਇਹ ਕੋਈ ਵੱਡੀ ਰਕਮ ਨਹੀਂ ਹੈ। ਮੈਨੂੰ ਪਤਾ ਹੈ ਕਿ ਤੁਹਾਡੇ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਹਾਲਾਂਕਿ ਇਸ ਘੜੀ ਵਿਚ ਤੁਹਾਡੇ ਨਾਲ ਖੜ੍ਹਾ ਹੋਣਾ ਤੇ ਤੁਹਾਡਾ ਦੁੱਖ ਸਾਂਝਾ ਕਰਨਾ ਮੇਰਾ ਫਰਜ਼ ਹੈ। ਉਨ੍ਹਾਂ ਨੇ ਜਖਮੀਆਂ ਦੇ ਜਲਦ ਠੀਕ ਹੋਣ ਦੀ ਅਰਦਾਸ ਕੀਤੀ ਤੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਦੇ ਵਰਕਰ ਹਸਪਤਾਲਾਂ ਵਿਚ ਇਲਾਜ ਕਰਾ ਰਹੇ ਲੋਕਾਂ ਦੀ ਹਰ ਸੰਭਵ ਮਦਦ ਕਰਨਗੇ।
ਇਹ ਵੀ ਪੜ੍ਹੋ : BCCI ਨੂੰ ਮਿਲਿਆ ਨਵਾਂ ਪ੍ਰਧਾਨ, ਸਾਬਕਾ ਕ੍ਰਿਕਟਰ ਮਿਥੁਨ ਮਿਨਹਾਸ ਨੂੰ ਸੌਂਪੀ ਗਈ ਜ਼ਿੰਮੇਵਾਰੀ
ਦੂਜੇ ਪਾਸੇ ਮਦਰਾਸ ਹਾਈਕੋਰਟ ਅੱਜ ਭਗਦੜ ਵਿਚ ਜਖਮੀ ਇਕ ਪੀੜਤ ਦੀ ਪਟੀਸ਼ਨ ‘ਤੇ ਸੁਣਵਾਈ ਕਰੇਗਾ। ਉਸ ਦੀ ਮੰਗ ਹੈ ਕਿ ਜਦੋਂ ਤੱਕ ਹਾਦਸੇ ਦੀ ਜਾਂਚ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ ਵਿਜੇ ਤੇ ਉਸ ਦੀ ਪਾਰਟੀ ਦੀਆਂ ਰੈਲੀਆਂ ‘ਤੇ ਰੋਕ ਲਗਾਈ ਜਾਵੇ। TVK ਦੇ ਨੇਤਾਵਾਂ ਖਿਲਾਫ ਪੁਲਿਸ ਨੇ ਐੱਫਆਈਆਰ ਦਰਜ ਕਰ ਲਈ ਹੈ। ਦੂਜੇ ਪਾਸੇ ਪਾਰਟੀ ਨੇ ਮਦਰਾਸ ਹਾਈਕੋਰਟ ਵਿਚ ਇਸ ਮਾਮਲੇ ਦੀ ਜਾਂਚ ਲਈ ਅਪੀਲ ਕੀਤੀ ਹੈ। ਪਾਰਟੀ ਨੇ ਕਿਹਾ ਕਿ ਇਹ ਭਗਦੜ ਦਾ ਹਿੱਸਾ ਨਹੀਂ, ਸਾਜਿਸ਼ ਹੈ। ਹਾਦਸੇ ਦੇ ਬਾਅਦ ਗ੍ਰਹਿ ਮੰਤਰਾਲੇ ਨੇ ਸੂਬਾ ਸਰਕਾਰ ਤੋਂ ਮਾਮਲੇ ਨੂੰ ਲੈ ਕੇ ਰਿਪੋਰਟ ਮੰਗੀ ਹੈ।
ਵੀਡੀਓ ਲਈ ਕਲਿੱਕ ਕਰੋ -:
























