ਪੰਜਾਬ ਪੁਲਿਸ ਦੀ ਵਾਇਰਲ ਹੋ ਰਹੀ ਕਥਿਤ ਆਡੀਓ ‘ਤੇ ਪਟਿਆਲਾ ਦੇ SSP ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ ਇਹ ਆਡੀਓ AI ਜਨਰੇਟਿਡ ਕਲਿਪ ਹੈ। ਇਸ ਰਾਹੀਂ ਜਾਣਬੁੱਝ ਕੇ ਕਾਨੂੰਨ ਵਿਵਸਥਾ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਗੰਨ ਕਲਚਰ ‘ਤੇ ਐਕਸ਼ਨ ਦੀ ਤਿਆਰੀ ‘ਚ ਪੰਜਾਬ ਪੁਲਿਸ, 7000 ਲਾਇਸੈਂਸ ਰੱਦ ਕਰਨ ਦੀ ਕੀਤੀ ਸਿਫਾਰਿਸ਼
ਦੱਸ ਦੇਈਏ ਕਿ ਲਗਾਤਾਰ ਇਹ ਆਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਸੀ ਜਿਸ ਨਾਲ ਸਿਆਸੀ ਗਲਿਆਰਿਆਂ ਵਿਚ ਹਲਚਲ ਮਚ ਗਈ। ਆਡੀਓ ਵਿਚ ਅਧਿਕਾਰੀ ਆਪਸ ਵਿਚ ਗੱਲਬਾਤ ਕਰਦੇ ਨਜ਼ਰ ਆ ਰਹੇ ਸੀ। ਕਿਉਂਕਿ ਇਕ ਪਾਸੇ ਕੁਝ ਹੀ ਦਿਨਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਹੋਣੀਆਂ ਹਨ ਤੇ ਨਾਮਜ਼ਦਗੀ ਭਰੇ ਜਾ ਰਹੇ ਹਨ ਤੇ ਉਸ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ। ਕਿਹਾ ਜਾ ਰਿਹਾ ਸੀ ਕਿ ਆਡੀਓ ਵਿਚ SSP ਵਰੁਣ ਸ਼ਰਮਾ ਦੀ ਆਵਾਜ਼ ਹੈ ਪਰ ਹੁਣ ਇਸ ਨੂੰ ਲੈ ਕੇ SSP ਪਟਿਆਲਾ ਦਾ ਬਿਆਨ ਸਾਹਮਣੇ ਆਇਆ ਹੈ ਜਿਨ੍ਹਾਂ ਕਿਹਾ ਹੈ ਕਿ ਇਹ ਆਡੀਓ AI ਜਨਰੇਟਿਡ ਹੈ। ਆਡੀਓ ਫੇਕ ਹੈ
ਵੀਡੀਓ ਲਈ ਕਲਿੱਕ ਕਰੋ -:
























