Visakhapatnam Gas Leak: ਵਿਸ਼ਾਖਾਪਟਨਮ: ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਸਥਿਤ ਇੱਕ ਪਲਾਂਟ ਵਿੱਚ ਵੀਰਵਾਰ ਸਵੇਰੇ ਕੈਮੀਕਲ ਗੈਸ ਲੀਕ ਹੋਣ ਦਾ ਵੱਡਾ ਹਾਦਸਾ ਸਾਹਮਣੇ ਆਇਆ ਹੈ । ਸਥਾਨਕ ਪ੍ਰਸ਼ਾਸਨ ਅਤੇ ਨੇਵੀ ਨੇ ਫੈਕਟਰੀ ਦੇ ਨੇੜਲੇ ਪਿੰਡਾਂ ਨੂੰ ਖਾਲੀ ਕਰਵਾ ਲਿਆ ਹੈ । ਇਸ ਜ਼ਹਿਰੀਲੀ ਗੈਸ ਕਾਰਨ ਫੈਕਟਰੀ ਦੇ ਤਿੰਨ ਕਿਲੋਮੀਟਰ ਦੇ ਇਲਾਕੇ ਪ੍ਰਭਾਵਿਤ ਹਨ । ਫਿਲਹਾਲ, ਪੰਜ ਪਿੰਡ ਖਾਲੀ ਕਰਵਾ ਲਏ ਗਏ ਹਨ । ਸੈਂਕੜੇ ਲੋਕ ਸਿਰ ਦਰਦ, ਉਲਟੀਆਂ ਅਤੇ ਸਾਹ ਲੈਣ ਵਿਚ ਮੁਸ਼ਕਲ ਹੋਣ ਕਾਰਨ ਹਸਪਤਾਲ ਪਹੁੰਚ ਰਹੇ ਹਨ ।
ਇਸ ਹਾਦਸੇ ਵਿੱਚ ਇੱਕ ਬੱਚੀ ਸਮੇਤ 8 ਲੋਕਾਂ ਦੀ ਮੌਤ ਹੋ ਗਈ ਹੈ । ਇਸ ਤੋਂ ਇਲਾਵਾ 5000 ਤੋਂ ਜ਼ਿਆਦਾ ਲੋਕ ਬਿਮਾਰ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ । ਇਸ ਘਟਨਾ ਵਿੱਚ ਕਈ ਲੋਕ ਹਾਲੇ ਵੀ ਸੜਕਾਂ ‘ਤੇ ਬੇਹੋਸ਼ ਪਏ ਹਨ ਅਤੇ ਕਈ ਅੱਖਾਂ ਵਿੱਚ ਜਲਨ ਅਤੇ ਸਾਹ ਲੈਣ ਵਿੱਚ ਹੋ ਰਹੀ ਤਕਲੀਫ ਬਾਰੇ ਦੱਸ ਰਹੇ ਹਨ ।
ਦਰਅਸਲ, ਇਹ ਘਟਨਾ ਵਿਸ਼ਾਖਾਪਟਨਮ ਦੇ ਆਰਆਰ ਵੈਂਕਟਾਪੁਰਮ ਪਿੰਡ ਵਿਖੇ ਸਥਿਤ ਐਲਜੀ ਪੋਲੀਮਰਸ ਇੰਡਸਟਰੀ ( (LG Polymers Industry) ਦੀ ਹੈ । ਘਟਨਾ ਵਾਲੀ ਥਾਂ ‘ਤੇ ਰਾਹਤ ਦਾ ਕੰਮ ਚੱਲ ਰਿਹਾ ਹੈ ਅਤੇ ਬਾਕੀ ਲੋਕਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ । ਲੋਕਾਂ ਨੇ ਅੱਖਾਂ ਵਿੱਚ ਜਲਣ ਅਤੇ ਸਾਹ ਦੀ ਕਮੀ ਦੀ ਸ਼ਿਕਾਇਤ ਕੀਤੀ ਹੈ । ਘਟਨਾ ਵਾਲੀ ਥਾਂ ‘ਤੇ ਪੁਲਿਸ ਦੇ ਨਾਲ ਫਾਇਰ ਟੈਂਡਰ ਅਤੇ ਐਂਬੂਲੈਂਸਾਂ ਮੌਜੂਦ ਹਨ।
ਰਿਪੋਰਟ ਅਨੁਸਾਰ ਇਸ ਘਟਨਾ ਵਿੱਚ 8 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ, ਜਿਸ ਵਿੱਚ ਦੋ ਬਜ਼ੁਰਗ ਅਤੇ ਇੱਕ 8 ਸਾਲ ਦੀ ਬੱਚੀ ਸ਼ਾਮਿਲ ਹੈ. ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਵੀਰਵਾਰ ਤੜਕੇ ਵਾਪਰੀ । ਜਿਸ ਵਿੱਚ 5 ਹਜ਼ਾਰ ਤੋਂ ਵੱਧ ਲੋਕ ਬੀਮਾਰ ਹੋ ਚੁੱਕੇ ਹਨ । ਗੈਸ ਲੀਕ ਹੋਣ ਕਾਰਨ ਪਲਾਂਟ ਦੇ 3 ਕਿਲੋਮੀਟਰ ਦੇ ਘੇਰੇ ਤੱਕ ਲੋਕਾਂ ਵਿਚ ਦਹਿਸ਼ਤ ਫੈਲ ਗਈ । ਬਹੁਤ ਸਾਰੇ ਲੋਕ ਸੜਕ ‘ਤੇ ਬੇਹੋਸ਼ ਪਏ ਹਨ, ਜਦੋਂ ਕਿ ਕਈਆਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ । ਇਸ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਲੋਕਾਂ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਹੋ ਰਹੀ ਹੈ, ਉਨ੍ਹਾਂ ਨੂੰ ਆਕਸੀਜਨ ਸਪੋਰਟ ਦਿੱਤੀ ਜਾ ਰਹੀ ਹੈ ।