Visas introduced by Canada : ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀ ਹੁਣ ਆਨਲਾਈਨ ਸਟੱਡੀ ਵੀਜ਼ਾ ਲੈ ਕੇ ਫਿਲਹਾਲ ਆਪਣੀ ਆਨਲਾਈਨ ਪੜ੍ਹਾਈ ਸ਼ੁਰੂ ਕਰ ਸਕਦੇ ਹਨ। 15 ਸਤੰਬਰ ਤੋਂ ਪਹਿਲਾਂ ਕੈਨੇਡਾ ਦੇ ਕਾਲਜਾਂ ਵਿਚ ਅਡਮਿਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਦੋ ਫੇਸ ਵਿਚ ਵੀਜ਼ਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੀ ਇਹ ਆਨਲਾਈਨ ਪੜ੍ਹਾਈ ਰੈਗੂਲਰ ਹੀ ਸਮਝੀ ਜਾਵੇਗੀ। ਉਨ੍ਹਾਂ ਇਸ ਬਾਰੇ ਜਾਣਕਾਰੀ ਦਿੰਦਿਆਂ ਫਲਾਈ ਰਾਈਟ ਵੀਜ਼ਾ ਕੰਸਲਟੈਂਟ ਦੇ ਮਨਧੀਰ ਬਜਾਜ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਪੜ੍ਹਾਈ ਖਰਾਬ ਨਾ ਹੋਵੇ, ਇਸ ਗੱਲ ਨੂੰ ਧਿਆਨ ਵਿਚ ਰਖਦੇ ਹੋਏ ਕੈਨੇਡਾ ਵੱਲੋਂ ਦੋ ਫੇਸ ਵਿਚ ਵੀਜ਼ਾ ਦਿੱਤਾ ਜਾਵੇਗਾ, ਜਿਸ ਵਿਚ ਕੈਨੇਡਾ ਪੜ੍ਹਣ ਦੇ ਚਾਹਵਾਨ ਜਿਹੜੇ ਵਿਦਿਆਰਥੀ 15 ਸਤੰਬਰ ਤੋਂ ਪਹਿਲਾਂ ਅਡਮਿਸ਼ਨ ਕਰਵਾਉਂਦੇ ਹਨ ਜਾਂ ਜਿਨ੍ਹਾਂ ਨੇ ਵੀਜ਼ਾ ਅਪਲਾਈ ਕੀਤਾ ਹੈ, ਉਨ੍ਹਾਂ ਨੂੰ ਪਹਿਲੇ ਫੇਸ ਦਾ ਆਨਲਾਈਨ ਵੀਜ਼ਾ ਦਿੱਤਾ ਜਾਵੇਗਾ। ਵੀਜ਼ਾ ਮਿਲਣ ਤੋਂ ਬਾਅਦ ਉਨ੍ਹਾਂ ਦੀਆਂ ਇੰਡੀਆ ਵਿਚ ਹੀ ਆਨਲਾਈਨ ਕਲਾਸਾਂ ਸ਼ੁਰੂ ਹੋ ਜਾਣਗੀਆਂ, ਜਿਸ ਨਾਲ ਉਹ ਜਦੋਂ ਤੱਕ ਫਲਾਈਟਾਂ ਸ਼ੁਰੂ ਨਹੀਂ ਹੋ ਜਾਂਦੀਆਂ ਉਹ ਆਪਣੀ ਪੜ੍ਹਾਈ ਇਥੇ ਰਹਿ ਕੇ ਵੀ ਜਾਰੀ ਰਖ ਸਕਣਗੇ। ਵਿਦਿਆਰਥੀਆਂ ਦੀ ਪੜ੍ਹਾਈ ਦਾ ਟੈਸਟ ਲੈਣ ਪ੍ਰੋਫਾਈਲ ਰੀਨਿਊ ਵੀ ਕੀਤੀ ਜਾ ਸਕਦੀ ਹੈ। ਦੱਸਣਯੋਗ ਹੈ ਕਿ ਇਹ ਪੜ੍ਹਾਈ ਉਨ੍ਹਾਂ ਦੀ ਰੈਗੂਲਰ ਪੜ੍ਹਾਈ ਵਾਂਗ ਹੀ ਸਮਝੀ ਜਾਵੇਗੀ। ਜੇਕਰ ਵਿਦਿਆਰਥੀ ਆਨਲਾਈਨ ਕਲਾਸਾਂ ਨਹੀਂ ਲਗਾਉਂਦਾ ਤਾਂ ਉਸ ਨੂੰ ਦੂਜੇ ਫੇਸ ਦਾ ਵੀਜ਼ਾ ਨਹੀਂ ਮਿਲੇਗਾ।
ਦੂਸਰੇ ਫੇਸ ਵਿਚ ਵਿਚ ਜਦੋਂ ਕੈਨੇਡਾ ਲਈ ਫਲਾਈਟਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਅੰਬੈਸੀਆਂ ਖੁੱਲ੍ਹ ਜਾਣਗੀਆਂ ਉਦੋਂ ਉਥੇ ਜਾਣ ਤੋਂ ਪਹਿਲਾਂ ਪੁਲਿਸ ਕਲੀਅਰੈਂਸ ਸਰਟੀਫਿਕੇਟ (ਸੀਸੀਸੀ) ਜੋਕਿ ਹੁਣ ਲਾਜ਼ਮੀ ਹੋ ਗਿਆ ਹੈ ਦੇਣਾ ਪਏਗਾ। ਇਸ ਤੋਂ ਇਲਾਵਾ ਮੈਡੀਕਲ ਅਤੇ ਬਾਇਓਮੈਟ੍ਰਿਕ ਦੇਣਾ ਪਏਗਾ, ਜਿਸ ਤੋਂ ਬਾਅਦ ਉਸ ਨੂੰ ਕੈਨੇਡਾ ਆਉਣ ਲਈ ਵੀਜ਼ਾ ਮਿਲ ਜਾਏਗਾ। ਦੱਸ ਦੇਈਏ ਕਿ ਦੂਜੇ ਫੇਸ ਵਿਚ ਕਿਸੇ ਵੀ ਤਰ੍ਹਾਂ ਦੀ ਜੇਕਰ ਦਿੱਕਤ ਪਾਈ ਜਾਂਦੀ ਹੈ ਤਾਂ ਉਸ ਦਾ ਪਹਿਲੇ ਫੇਸ ਦਾ ਵੀਜ਼ਾ ਅਤੇ ਪੜ੍ਹਾਈ ਰੱਦ ਹੋ ਜਾਵੇਗੀ, ਜਿਸ ਦੀ ਫੀਸ ਰਿਫੰਡ ਨਹੀਂ ਹੋਵੇਗੀ। ਇਸ ਤੋਂ ਇਲਾਵਾ ਜੀਆਈਸੀ ਰਿਫੰਡ ਹੋ ਸਕੇਗਾ।
ਦੱਸਣਯੋਗ ਹੈ ਕਿ ਜੇਕਰ ਆਨਲਾਈਨ ਪੜ੍ਹਾਈ ਜਾਂ ਕੋਰਸ ਦੌਰਾਨ ਇੰਟਰਨੈਸ਼ਨਲ ਪਾਬੰਦੀ ਨਹੀਂ ਹਟਾਈ ਜਾਂਦੀ ਤੇ ਵਿਦਿਆਰਥੀ ਕੈਨੇਡਾ ਨਹੀਂ ਜਾਂਦਾ ਤਾਂ ਉਹ ਆਨਲਾਈਨ ਕੋਰਸ ਪੂਰਾ ਹੋਣ ’ਤੇ ਇੰਡੀਆ ਵਿਚ ਰਹਿੰਦਿਆਂ ਹੀ ਵਰਕ ਪਰਮਿਟ ਲਈ ਅਪਲਾਈ ਕਰ ਸਕਦਾ ਹੈ। ਉਸ ਦੀ ਇਥੇ ਕੀਤੀ ਜਾ ਰਹੀ ਆਨਲਾਈਨ ਪੜ੍ਹਾਈ ਉਸ ਦੀ ਰੈਗੂਲਰ ਪੜ੍ਹਾਈ ਵਾਂਗ ਹੀ ਸਮਝੀ ਜਾਵੇਗੀ। ਉਸ ਤੋਂ ਬਾਅਦ ਵਿਦਿਆਰਥੀ ਨੂੰ ਦੁਬਾਰਾ ਵੀਜ਼ਾ ਅਪਲਾਈ ਕਰਨਾ ਪਏਗਾ।