ਪੁਲਿਸ ਮੁਲਾਜ਼ਮਾਂ ਲਈ ਸਖਤ ਫਰਮਾਨ ਜਾਰੀ ਕੀਤੇ ਗਏ ਹਨ। ਇਹ ਨਿਰਦੇਸ਼ ਕਾਂਸਟੇਬਲ ਤੋਂ ਲੈ ਕੇ ਡੀਐੱਸਪੀ ਤੱਕ ਲਈ ਜਾਰੀ ਕੀਤੇ ਗਏ ਹਨ। ਜਾਰੀ ਹੋਏ ਨਵੇਂ ਨਿਰਦੇਸ਼ ਮੁਤਾਬਕ ਕਾਂਸਟੇਬਲ ਤੋਂ ਲੈ ਕੇ ਡੀਐੱਸਪੀ ਨੂੰ ਪੁਲਿਸ ਹੈੱਡਕੁਆਰਟਰ ਦੇ ਅੰਦਰ ਜਾਣ ਲਈ ਵਿਜ਼ਟਰ ਸਲਿੱਪ ਲੈਣੀ ਹੋਵੇਗੀ। ਬਿਨ੍ਹਾਂ ਵਿਜ਼ਟਰ ਸਲਿੱਪ ਕਿਸੇ ਨੂੰ ਵੀ ਅਟੈਂਡ ਨਹੀਂ ਕੀਤਾ ਜਾਵੇਗਾ।
ਵਿਜ਼ਟਰ ਸਲਿੱਪ ਦੇ ਹੁਕਮ ਡੀਐੱਸਪੀ ਹੈੱਡਕੁਆਰਟਰ ਪੀ. ਅਭਿਨੰਦਨ ਨੇ ਸਾਰੇ ਯੂਨਿਟ ਇੰਚਾਰਜ ਨੂੰ ਜਾਰੀ ਕਰ ਦਿੱਤੇ ਹਨ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਪੁਲਿਸ ਹੈੱਡਕੁਆਰਟਰ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ। ਡੀਐੱਸਪੀ ਹੈੱਡਕੁਆਰਟਰ ਪੀ. ਅਭਿਨੰਦਨ ਨੇ ਵਿਜ਼ਟਰ ਸਲਿਪ ਜ਼ਰੂਰ ਲੈਣ ਦੇ ਹੁਕਮ ਜਾਰੀ ਕਰਨ ਤੋਂ ਪਹਿਲਾਂ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਸੀ। ਸੀਨੀਅਰ ਅਧਿਕਾਰੀਆਂ ਨੂੰ ਬਿਨਾਂ ਕਾਰਨ ਦੇ ਪੁਲਿਸ ਮੁਲਾਜ਼ਮ ਹੈੱਡਕੁਆਟਰ ਵਿਚ ਘੁੰਮਦੇ ਹੋਏ ਦਿਖਾਈ ਦਿੱਤੇ ਸਨ। ਜਾਰੀ ਹੁਕਮਾਂ ਵਿਚ ਡੀਐੱਸਪੀ ਅਭਿਨੰਦਨ ਨੇ ਕਿਹਾ ਕਿ ਹੈੱਡਕੁਆਟਰ ਵਿਚ ਤਾਇਨਾਤ ਮੁਲਾਜ਼ਮਾਂ ਤੋਂ ਇਲਾਵਾ ਸਾਰੇ ਕਰਮਚਾਰੀਆਂ ਨੂੰ ਵਿਜ਼ਟਰ ਸਲਿੱਪ ਲੈਣੀ ਹੋਵੇਗੀ। ਵਿਜ਼ਟਰ ਸਲਿੱਪ ਵਿਚ ਦੱਸਣਾ ਹੋਵੇਗਾ ਕਿ ਪੁਲਿਸ ਮੁਲਾਜ਼ਮ ਕਿਸ ਅਧਿਕਾਰੀ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ : ਜਹਾਜ਼ ਦੀ ਲੈਂਡਿੰਗ ਦੌਰਾਨ ਰਨਵੇ ‘ਤੇ ਆਇਆ ਦੂਜਾ ਪਲੇਨ, ਪਾਇਲਟ ਨੇ ਇੰਝ ਬਚਾਈਆਂ ਕਈ ਜਾਨਾਂ
ਅਧਿਕਾਰੀ ਨੂੰ ਮਿਲਣ ਦੇ ਬਾਅਦ ਪੁਲਿਸ ਮੁਲਾਜ਼ਮ ਨੂੰ ਵਾਪਸ ਵਿਜ਼ਟਰ ਸਲਿੱਪ ਵਿੰਡੋ ‘ਤੇ ਜਮ੍ਹਾ ਕਰਾਉਣੀ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਰੀਡਰ ਤੇ ਯੂਨਿਟ ਇੰਚਾਰਜ ਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਉਹ ਕਿਸੇ ਵੀ ਪੁਲਿਸ ਮੁਲਾਜ਼ਮ ਜਾਂ ਨਾਗਰਿਕ ਨੂੰ ਅੰਦਰ ਨਾ ਬੁਲਾਏ ਜਿਸ ਕੋਲ ਵਿਜਟਰ ਸਲਿੱਪ ਨਾ ਹੋਵੇ। ਹੈੱਡਕੁਆਰਟਰ ਦੇ ਪੁਲਿਸ ਅਧਿਕਾਰੀ ਬਿਨਾਂ ਵਿਜਟਰ ਸਲਿੱਪ ਦੇ ਕਿਸੇ ਵੀ ਪੁਲਿਸ ਅਧਿਕਾਰੀ ਨਾਲ ਗੱਲਬਾਤ ਕਰਦੇ ਪਾਏ ਜਾਣ ‘ਤੇ ਜ਼ਿੰਮੇਵਾਰ ਮੰਨੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -:
