ਲੋਕ ਸਭਾ ਵਿਚ ਬੁੱਧਵਾਰ ਨੂੰ 12 ਘੰਟੇ ਦੀ ਚਰਚਾ ਦੇ ਬਾਅਦ ਵਕਫ ਸੋਧ ਬਿੱਲ ਪਾਸ ਹੋ ਗਿਆ। ਰਾਤ 2 ਵਜੇ ਹੋਈ ਵੋਟਿੰਗ ਵਿਚ 520 ਸਾਂਸਦਾਂ ਨੇ ਹਿੱਸਾ ਲਿਆ। 288 ਨੇ ਪੱਖ ਵਿਚ ਤੇ 232 ਨੇ ਵਿਰੋਧ ਵਿਚ ਵੋਟਾਂ ਪਾਈਆਂ।
ਘੱਟ-ਗਿਣਤੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜਿਜੂ ਨੇ ਇਸ ਨੂੰ ਉਮੀਦ (ਯੂਨੀਫਾਈਡ ਵਕਫ ਮੈਨੇਜਮੈਂਟ ਇੰਪਾਰਵਮੈਂਟ ਐਫੀਸ਼ੈਂਸੀ ਐਂਡ ਡਿਵੈਲਪਮੈਂਟ) ਦਾ ਨਾਂ ਦਿੱਤਾ ਹੈ। ਅੱਜ ਇਹ ਬਿੱਲ ਰਾਜ ਸਭਾ ਵਿਚ ਪੇਸ਼ ਹੋਵੇਗਾ। ਚਰਚਾ ਦੌਰਾਨ AIMIM ਸਾਂਸਦ ਅਸਦੂਦੀਨ ਓਵੈਸੀ ਨੇ ਬਿੱਲ ਫਾੜ ਦਿੱਤਾ। ਉਨ੍ਹਾਂ ਕਿਹਾ ਕਿ ਇਸ ਬਿੱਲ ਦਾ ਮਕਸਦ ਮੁਸਲਮਾਨਾਂ ਨੂੰ ਜ਼ਲੀਲ ਕਰਨਾ ਹੈ। ਮੈਂ ਗਾਂਧੀ ਦੀ ਤਰ੍ਹਾਂ ਵਕਫ ਬਿੱਲ ਨੂੰ ਫਾੜਦਾ ਹਾਂ।
ਬਿੱਲ ‘ਤੇ ਚਰਚਾ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਵਕਫ ਵਿਚ ਗੈਰ-ਇਸਲਾਮਿਕ ਨਹੀਂ ਆਏਗਾ। ਅਜਿਹੀ ਕੋਈ ਵਿਵਸਥਾ ਨਹੀਂ ਹੈ। ਵੋਟ ਬੈਂਕ ਲਈ ਘੱਟ-ਗਿਣਤੀ ਨੂੰ ਡਰਾਇਆ ਜਾ ਰਿਹਾ ਹੈ। ਬਿਲ ‘ਤੇ ਚਰਚਾ ਤੇ ਵੋਟਿੰਗ ਦੇ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਨੀਪੁਰ ਵਿਚ ਰਾਸ਼ਟਰਪਤੀ ਸ਼ਾਸਨ ਲਗਾਉਣ ਦਾ ਪ੍ਰਸਤਾਵ ਰੱਖਿਆ ਜਿਸ ਨੂੰ ਸਦਨ ਵਿਚ ਪਾਸ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ’ਚ 454 ਥਾਣਿਆਂ ਨੂੰ ਮਿਲਣਗੇ ਨਵੇਂ ਵਾਹਨ, CM ਮਾਨ PPA ਫਿਲੌਰ ‘ਚ ਪੁਲਿਸ ਵਿਭਾਗ ਨੂੰ ਸੌਂਪਣਗੇ ਵਾਹਨ
ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਜੇਕਰ ਅਸੀਂ ਇਹ ਸੋਧ ਬਿੱਲ ਪੇਸ਼ ਨਹੀਂ ਕੀਤਾ ਹੁੰਦਾ ਤਾਂ ਜਿਸ ਇਮਾਰਤ ਵਿਚ ਅਸੀਂ ਬੈਠੇ ਹਾਂ ਉਸ ‘ਤੇ ਵਕਫ ਜਾਇਦਾਦ ਹੋਣ ਦਾ ਦਾਅਵਾ ਕੀਤਾ ਜਾ ਸਕਦਾ ਹੀ। ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਸੱਤਾ ਵਿਚ ਨਹੀਂ ਆਉਂਦੀ ਤਾਂ ਕਈ ਹੋਰ ਜਾਇਦਾਦਾਂ ਵੀ ਗੈਰ-ਅਧਿਸੂਚਿਤ ਹੋ ਗਈਆਂ ਹੁੰਦੀਆਂ।
ਵੀਡੀਓ ਲਈ ਕਲਿੱਕ ਕਰੋ -:
