ਪੌਂਗ ਡੈਮ ਵਿਚ ਲਗਾਤਾਰ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਤੇ ਹੁਣ BBMB ਵੱਲੋਂ ਨਹਿਰ ਸ਼ਾਹ ਬੈਰਾਜ ਨੇੜੇ 4 ਫਲੱਡ ਗੇਟ ਵੀ ਖੋਲ੍ਹ ਦਿੱਤੇ ਗਏ ਹਨ। ਬੱਦਲ ਫਟਣ ਦੇ ਬਾਅਦ ਲਗਾਤਾਰ ਪੰਜਾਬ ਦੇ ਕਈ ਅਜਿਹੇ ਡੈਮ ਵਿਚ ਫਲੱਡ ਗੇਟ ਖੋਲ੍ਹੇ ਜਾ ਰਹੇ ਹਨ। ਜਿਸ ਕਰਕੇ ਬਹੁਤ ਸਾਰਾ ਪਾਣੀ ਛੱਡ ਦਿੱਤਾ ਗਿਆ ਹੈ।
ਬੀਤੇ ਦਿਨੀਂ ਹਿਮਾਚਲ ਵਿਚ ਲਗਾਤਾਰ ਮੀਂਹ ਪਿਆ ਤੇ ਬੱਦਲ ਫਟਣ ਦੀਆਂ ਘਟਨਾਵਾਂ ਦੇਖੀਆਂ ਗਈਆਂ ਤਾਂ ਪੌਂਗ ਡੈਮ ਵਿਚ ਪਾਣੀ ਦਾ ਪੱਧਰ ਵੱਧ ਗਿਆ ਹੈ। ਲੋਕਾਂ ਵਿਚ ਵੀ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ ਕਿਉਂਕਿ ਫਲੱਡ ਗੇਟਸ ਖੋਲ੍ਹਣ ਤੋਂ ਬਾਅਦ ਪਾਣੀ ਦਾ ਪੱਧਰ ਵਧ ਗਿਆ ਹੈ ਤੇ ਘਰਾਂ ਵਿਚ ਪਾਣੀ ਜਾ ਸਕਦਾ ਹੈ। ਹਾਈ ਅਲਰਟ ‘ਤੇ ਪੌਂਗ ਡੈਮ ਦੇ ਆਲੇ-ਦੁਆਲੇ ਦੇ ਇਲਾਕੇ ਦੱਸੇ ਜਾ ਰਹੇ ਹਨ। 1340 ਫੁੱਟ ਪਾਣੀ ਦਾ ਪੱਧਰ ਪੌਂਗ ਡੈਮ ਵਿਚ ਮਾਪਿਆ ਗਿਆ ਜਿਸ ਤੋਂ ਬਾਅਦ ਲਗਭਗ 29000 ਕਿਊਸਿਕ ਪਾਣੀ ਪੌਂਗ ਡੈਮ ਤੋਂ ਛੱਡਿਆ ਗਿਆ ਹੈ। ਜੇਕਰ ਪਿਛਲੇ 4 ਦਿਨਾਂ ਦੀ ਗੱਲ ਕੀਤੀ ਜਾਵੇ ਤਾਂ 14 ਫੁੱਟ ਪਾਣੀ ਦਾ ਲੈਵਲ ਵਧਿਆ ਹੈ।
ਦੱਸ ਦੇਈਏ ਕਿ ਪੰਜਾਬ ਵਿਚ ਪਹਿਲਾਂ ਵੀ ਜਦੋਂ ਹੜ੍ਹ ਆਏ ਸਨ ਤਾਂ ਇਸੇ ਤਰੀਕੇ ਨਾਲ ਪੌਂਗ ਡੈਮ ਵਿਚ ਪਾਣੀ ਦਾ ਪੱਧਰ ਵਧਿਆ ਸੀ ਤੇ ਹੜ੍ਹ ਦਾ ਖਤਰਾ ਮੰਡਰਾਇਆ ਸੀ ਤੇ ਹੁਣ ਫਿਰ ਤੋਂ ਜਦੋਂ ਪੌਂਗ ਡੈਮ ਵਿਚ ਪਾਣੀ ਦਾ ਪੱਧਰ ਵਧਿਆ ਹੈ ਤਾਂ ਲੋਕਾਂ ਵਿਚ ਦਹਿਸ਼ਤ ਮਾਹੌਲ ਹੈ। ਹਾਲਾਂਕਿ ਜੇਕਰ ਬਿਆਸ ਦੀ ਗੱਲ ਕੀਤੀ ਜਾਵੇ ਤਾਂ ਉਧਰ ਵੀ ਪਾਣੀ ਛੱਡਿਆ ਗਿਆ। BBMB ਵੱਲੋਂ ਦਰਿਆਵਾਂ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਪਾਣੀ ਨੇੜੇ ਨਾ ਜਾਣ ਦੀ ਅਪੀਲ ਕੀਤੀ ਹੈ ਤੇ ਕਿਹਾ ਗਿਆ ਹੈ ਕਿ ਜਾਨ-ਮਾਲ ਦਾ ਕੋਈ ਨੁਕਸਾਨ ਨਾ ਹੋਵੇ, ਇਸ ਲਈ ਪਹਿਲਾਂ ਤੋਂ ਹੀ ਪੁਖਤਾ ਪ੍ਰਬੰਧ ਕਰ ਲਏ ਜਾਣ ਤੇ ਕਿਸੇ ਸੁਰੱਖਿਅਤ ਥਾਂ ‘ਤੇ ਚਲੇ ਜਾਣ ਕਿਉਂਕਿ ਹਿਮਾਚਲ ਵਿਚ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਲੈਂਡਸਲਾਈਡ ਹੋ ਰਿਹਾ ਹੈ ਜਿਸ ਕਰਕੇ ਪਾਣੀ ਦਾ ਪੱਧਰ ਵਧ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
























