ਪੰਜਾਬ ਵਿਚ ਹੋਲੀ ਤੋਂ ਪਹਿਲਾਂ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਅੱਜ ਸਵੇਰ ਤੋਂ ਹੀ ਸੰਘਣੇ ਬੱਦਲ ਛਾਏ ਹੋਏ ਹਨ। ਇੰਨਾ ਹੀ ਨਹੀਂ ਕਈ ਥਾਵਾਂ ‘ਤੇ ਬੂੰਦਾ-ਬਾਦੀ ਵੀ ਹੋਈ ਹੈ ਤੇ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਈ ਇਲਾਕਿਆਂ ਵਿਚ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਪੰਜਾਬ ਵਿਚ ਤਾਪਮਾਨ 16-17 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਬੀਤੀ ਰਾਤ ਤੋਂ ਮੌਸਮ ਵਿਚ ਇਹ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਤੇ IMD ਨੇ ਅਗੇਲ ਕੁਝ ਦਿਨਾਂ ਤੱਕ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਤੇਜ਼ ਹਵਾਵਾਂ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ : ਜ਼ਹਿਰਿਲੀ ਸ਼ਰਾਬ ਮਾਮਲੇ ‘ਚ ਵੱਡਾ ਖੁਲਾਸਾ, ਫੈਕਟਰੀ ਲਈ ਥਿੰਨਰ ਵਜੋਂ ਮੰਗਵਾਏ ਕੈਮੀਕਲ ਤੋਂ ਬਣਾਈ ਗਈ ਸ਼ਰਾਬ
ਲੁਧਿਆਣਾ ਵਿਚ ਬੂੰਦਾ-ਬਾਦੀ ਵੀ ਹੋਈ ਹੈ। ਹਵਾਵਾਂ ਚੱਲਣ ਕਾਰਨ ਗਰਮੀ ਤੋਂ ਰਾਹਤ ਮਿਲੀ ਹੈ। ਪਿਛਲੇ ਕੁਝ ਦਿਨਾਂ ਵਿਚ ਗਰਮੀ ਮਹਿਸੂਸ ਕੀਤੀ ਜਾਣ ਲੱਗੀ ਸੀ ਪਰ ਅਚਾਨਕ ਮੌਸਮ ਨੇ ਕਰਵਟ ਲਈ ਹੈ ਤੇ ਪਾਰਾ ਹੇਠਾਂ ਡਿੱਗਿਆ ਹੈ। ਖੁਸ਼ਕ ਰਹਿਣ ਦੀ ਸੰਭਾਵਨਾ ਜਤਾਈ ਸੀ।
ਵੀਡੀਓ ਲਈ ਕਲਿੱਕ ਕਰੋ -: