ਕੱਲ੍ਹ ਪਏ ਮੀਂਹ ਦੇ ਬਾਅਦ ਪੰਜਾਬ ਦੇ ਅੰਮ੍ਰਿਤਸਰ ਤੇ ਜਲੰਧਰ ਸਣੇ ਹੋਰ ਥਾਵਾਂ ‘ਤੇ ਮੌਸਮ ਸਾਫ ਰਹੇਗਾ, ਧੁੱਪ ਨਿਕਲ ਸਕਦੀ ਹੈ। ਇਸ ਤੋਂ ਪਹਿਲਾਂ ਪੰਜਾਬ ਦੇ 17 ਜ਼ਿਲ੍ਹਿਆਂ ਵਿਚ ਮੌਸਮ ਵਿਭਾਗ ਨੇ ਧੁੰਦ ਦਾ ਅਲਰਟ ਜਾਰੀ ਕੀਤਾ ਸੀ ਜਿਸ ਵਿਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ,ਬਰਨਾਲਾ, ਮਾਨਸਾ, ਸੰਗਰੂਰ ਤੇ ਮਾਲੇਰਕੋਟਲਾ ਸ਼ਾਮਲ ਸੀ।
ਚੰਡੀਗੜ੍ਹ ਵਿਚ ਹਾਲਾਤ ਸਾਧਾਰਨ ਹਨ ਦੂਜੇ ਪਾਸੇ ਹਿਮਾਚਲ ਵਿਚ ਅੱਜ ਵੀ ਬਰਫਬਾਰੀ ਦੀ ਸੰਭਾਵਨਾ ਹੈ। ਚੰਡੀਗੜ੍ਹ ਤੇ ਆਸ-ਪਾਸ ਦੇ ਇਲਾਕਿਆਂ ਵਿਚ ਬੀਤੇ ਦੋ ਦਿਨ ਕਾਫੀ ਮੀਂਹ ਪਿਆ। ਦੋ ਦਿਨਾਂ ਤੋਂ ਇਥੇ 39.6ਐੱਮਐੱਮ ਮੀਂਹ ਪਿਆ ਹੈ। ਦੋਵੇਂ ਦਿਨ ਇਥੇ ਗੜ੍ਹੇਮਾਰੀ ਵੀ ਹੋਈ। ਮੌਸਮ ਵਿਭਾਗ ਨੇ ਅਗਲੇ ਦੋ ਦਿਨ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ ਜਦੋਂ ਕਿ 4 ਫਰਵਰੀ ਨੂੰ ਇਥੇ ਮੀਂਹ ਪੈ ਸਕਦਾ ਹੈ।
ਇਹ ਵੀ ਪੜ੍ਹੋ : ਜੱਜ ਨੂੰ ਕਹਿਣ ਲੱਗਾ 11 ਸਾਲਾ ਬੱਚਾ- ‘ਮੈਨੂੰ ਮਾਪਿਆਂ ਤੋਂ ਤਲਾਕ ਚਾਹੀਦੈ’,ਪੂਰਾ ਕਿੱਸਾ ਪੜ੍ਹ ਹੋ ਜਾਓਗੇ ਭਾਵੁਕ
ਇਸੇ ਤਰ੍ਹਾਂ ਹਰਿਆਣਾ ਵਿਚ ਮੀਂਹ ਦੇ ਬਾਅਦ ਅੱਜ ਸਵੇਰੇ ਸੰਘਣੀ ਧੁੰਦ ਸੀ। ਰੇਵਾੜੀ ਵਿਚ ਜ਼ੀਰੋ ਤੋਂ ਜੀਂਦ ਸਣੇ ਹੋਰਨਾਂ ਥਾਵਾਂ ‘ਤੇ 20 ਮੀਟਰ ਤੋਂ ਘੱਟ ਵਿਜ਼ੀਬਿਲਟੀ ਰਹੀ। ਹਰਿਆਣਾ ਦੇ 5 ਜ਼ਿਲ੍ਹਿਆਂ ਵਿਚ ਸਿਰਸਾ, ਫਤਿਆਬਾਦ, ਹਿਸਾਰ, ਭਿਵਾਨੀ ਤੇ ਚਰਖੀ ਦਾਦਰੀ ਵਿਚ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ –