ਪੰਜਾਬ ਵਿਚ ਇਕ ਵਾਰ ਫਿਰ ਮੌਸਮ ਬਦਲਣ ਵਾਲਾ ਹੈ। ਮੌਸਮ ਵਿਭਾਗ ਵੱਲੋਂ 11 ਮਾਰਚ ਨੂੰ 7 ਜ਼ਿਲ੍ਹਿਆਂ ਤੋਂ 13 ਮਾਰਚ ਨੂੰ ਪੂਰੇ ਸੂਬੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਮੀਂਹ ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਇਹ ਸਥਿਤੀ ਬਣੇਗੀ।
ਇਸ ਦੌਰਾਨ ਤਾਪਮਾਨ ਵੀ ਡਿਗੇਗਾ। ਹਾਲਾਂਕਿ ਅੱਜ ਦੇ ਲਈ ਮੌਸਮ ਸਬੰਧੀ ਕੋਈ ਅਲਰਟ ਨਹੀਂ ਹੈ। ਉਮੀਦ ਹੈ ਦਿਨ ਵਿਚ ਮੌਸਮ ਚੰਗਾ ਰਹੇਗਾ। ਰਾਤ ਤੋਂ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ। ਮੌਸਮ ਵਿਭਾਗ ਨੇ 11 ਮਾਰਚ ਨੂੰ 7 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ ਤੇ ਜਲੰਧਰ ਤੇ 13 ਮਾਰਚ ਨੂੰ 23 ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਹੈ। ਹਾਲਾਂਕਿ ਮਾਨਸਾ, ਬਰਨਾਲਾ, ਮੁਕਤਸਰ ਤੇ ਮੋਗਾ ਵਿਚ ਤੇਜ਼ ਹਾਵਵਾਂ ਚੱਲਣ ਦਾ ਅਲਰਟ ਨਹੀਂ ਹੈ। ਮੌਸਮ ਵਿਚ ਇਸ ਤਬਦੀਲੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਪਿਛਲੇ ਦਿਨੀਂ ਵੀ ਗੜ੍ਹੇਮਾਰੀ ਨਾਲ ਕਈ ਜ਼ਿਲ੍ਹਿਆਂ ਵਿਚ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ ਸੀ।
ਸੂਬੇ ਵਿਚ ਅਧਿਕਤਮ ਤਾਪਮਾਨ ਵਿਚ 1.5 ਫੀਸਦੀ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ ਇਹ ਸਾਧਾਰਨ ਦੇ ਨਜ਼ਦੀਕ ਹੈ। ਇਸ ਦੌਰਾਨ ਪਟਿਆਲਾ ਵਿਚ ਸਭ ਤੋਂ ਵੱਧ ਤਾਪਮਾਨ 27.0 ਡਿਗਰੀ ਦਰਜ ਕੀਤਾ ਗਿਆ ਹੈ ਜਦੋਂ ਕਿ ਅੰਮ੍ਰਿਤਸਰਵਿਚ ਅਧਿਕਤਮ ਤਾਪਮਾਨ 26.2, ਲੁਧਿਆਣਾ ਵਿਚ 25.6, ਪਠਾਨਕੋਟ 26.6 ਤੇ ਮੋਹਾਲੀ ਵਿਚ 25.6 ਡਿਗਰੀ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕਿਸਾਨਾਂ ਵੱਲੋਂ ਅੱਜ ਦੇਸ਼ ਭਰ ‘ਚ ਰੋਕੀਆਂ ਜਾਣਗੀਆਂ ਰੇਲਾਂ, ਪੰਜਾਬ ‘ਚ 30 ਥਾਵਾਂ ‘ਤੇ ਹੋਣਗੇ ਚੱਕੇ ਜਾਮ
16 ਜ਼ਿਲ੍ਹੇ ਅਜਿਹੇ ਹਨ ਜਿਥੋਂ ਦਾ ਘੱਟੋ-ਘੱਟ ਤਾਪਮਾਨ 10.0 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਰੋਪੜ, ਮੋਗਾ, ਲੁਧਿਆਣਾ, ਗੁਰਦਾਸਪੁਰ, ਨੂਰਮਹਿਲ, ਜਲੰਧਰ, ਫਿਰੋਜ਼ਪੁਰ, ਬਰਨਾਲਾ, ਐੱਸਬੀਐੱਸ ਨਗਰ, ਫਰੀਦਕੋਟ, ਪਠਾਨਕੋਟ ਤੇ ਅੰਮ੍ਰਿਤਸਰ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: