ਚੰਡੀਗੜ੍ਹ: ਗੈਂਗਸਟਰ ਜੈਪਾਲ ਭੁੱਲਰ ਵੱਲੋਂ ਦੋ ਏਐਸਆਈ ਦੇ ਕਤਲ ਕਰਨ ਤੋਂ ਬਾਅਦ ਹਰਕਤ ਵਿੱਚ ਆਈ ਪੁਲਿਸ ਨੇ ਸੁਮਿਤ ਅਤੇ ਭਰਤ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਅਗਲੇ ਤਾਰ ਆਪਸ ਵਿੱਚ ਜੁੜਦੇ ਨਜ਼ਰ ਆ ਰਹੇ ਸਨ।
ਪੁਲਿਸ ਨੇ ਕੋਲਕਾਤਾ ਵਿੱਚ ਜੈਪਾਲ ਭੁੱਲਰ ਦਾ ਐਨਕਾਊਂਟਰ ਕਰ ਦਿੱਤਾ ਤੇ ਇਸ ਤੋਂ ਬਾਅਦ ਹੁਣ ਕੋਲਕਾਤਾ ਐਸਟੀਐਫ ਇਸ ਮਾਮਲੇ ਵਿੱਚ ਪੰਜਾਬ ਪਹੁੰਚ ਗਈ ਹੈ, ਜੋ ਕਿ ਸੁਮਿਤ ਅਤੇ ਭਰਤ ਨੂੰ ਆਪਣੇ ਨਾਲ ਜਾਂਚ ਲਈ ਪ੍ਰੋਡਕਸ਼ਨ ਵਾਰੰਟ ‘ਤੇ ਲੈ ਜਾਵੇਗੀ।
ਕਿਉਂਕਿ ਇਹ ਐਨਕਾਊਂਟਰ ਕੋਲਕਾਤਾ ਵਿੱਚ ਹੋਇਆ ਸੀ ਤਾਂ ਉਥੇ ਦੀ ਐਸਟੀਐਫ ਅਤੇ ਪੁਲਿਸ ਸਿਸਟਮ ਵੀ ਇਸ ਮਾਮਲੇ ਨੂੰ ਲੈ ਕੇ ਅੱਗੇ ਵਧਦਾ ਦਿਖਾਈ ਦੇ ਰਿਹਾ ਹੈ ਕਿ ਆਪਸ ਵਿੱਚ ਇਨ੍ਹਾਂ ਲੋਕਾਂ ਦੇ ਕਿਸ ਤਰ੍ਹਾਂ ਦੇ ਕੁਨੈਕਸ਼ਨ ਸਨ। ਪੁਲਿਸ ਇਸ ਗੱਲ ਦਾ ਪਤਾ ਲਗਾਏਗੀ ਕਿ ਕੀ ਕੋਲਕਾਤਾ ਵਿੱਚ ਵੀ ਕਿਸੇ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ ਜਾਂ ਦਿੱਤਾ ਜਾਣਾ ਸੀ।
ਇਹ ਵੀ ਪੜ੍ਹੋ : ਮੰਦਭਾਗੀ ਖਬਰ : ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰਦਾ ਇੱਕ ਹੋਰ ਕਿਸਾਨ ਹੋਇਆ ਸ਼ਹੀਦ
ਇਸੇ ਪੱਖ ਤੋਂ ਜਾਂਚ ਕਰਨ ਲਈ ਬੰਗਾਲ ਪੁਲਿਸ ਵੀ ਇਸ ਮਾਮਲੇ ਵਿੱਚ ਜਾਂਚ ਨੂੰ ਅਖੀਰ ਤੱਕ ਲੈ ਕੇ ਜਾਏਗੀ ਅਤੇ ਸਾਰੇ ਤੱਥਾਂ ਦੀ ਪੜਤਾਲ ਕਰੇਗੀ।