Whatsapp New Feature: ਪ੍ਰਸਿੱਧ ਇੰਸਟੈਂਟ ਮੈਸੇਜਿੰਗ ਐਪ whatsapp ਸਮੇਂ ਸਮੇਂ ‘ਤੇ ਨਵੇਂ ਅਪਡੇਟ ਲੈਕੇ ਆਉਂਦਾ ਰਹਿੰਦਾ ਹੈ ਅਜਿਹੇ ‘ਚ ਜਲਦ ਹੀ ਯੂਜ਼ਰਸ ਨੂੰ ਵੀਡੀਓ ਕਾਲਿੰਗ ਚੈਟ ਫੇਸਬੁੱਕ ਮੈਸੇਂਜਰ ਰੂਮਜ਼ ਦਾ ਸ਼ਾਰਟਕੱਟ ਵੀ ਦੇਣ ਦੀ ਤਿਆਰੀ ਕਰ ਲਈ ਗਈ ਹੈ। ਇਸ ਤੋਂ ਇਲਾਵਾ ਲੋਕਾਂ ਦੇ ਪਸੰਦੀਦਾ ਫੀਚਰ ਦੀ ਵਾਪਸੀ ਦੀ ਖਬਰ ਵੀ ਆਈ ਹੈ। ਦੱਸ ਦੇਈਏ ਕਿ ਕੰਪਨੀ ਨੇ ਸਟੇਟਸ ਫੀਚਰ ‘ਚ ਵੱਡਾ ਬਦਲਾਅ ਕਰਦਿਆਂ ਵੀਡੀਓ ਸਟੇਟਸ ਦੀ ਅਪਲੋਡ ਦੀ ਲਿਮਟ ਨੂੰ 30 ਸੈਕਿੰਡ ਤੋਂ ਘਟਾਕੇ 15 ਸੈਕਿੰਡ ਲਈ ਸੀਮਤ ਕਰ ਦਿੱਤਾ ਸੀ ਪਰ ਹੁਣ ਜਲਦ ਹੀ ਇਸਦੀ ਵਾਪਸੀ ਹੋਣ ਵਾਲੀ ਹੈ।
WABetaInfo ਮੁਤਾਬਕ ਲੇਟੈਸਟ ਬੀਟਾ ਵਰਜਨ 2.20.166 ‘ਚ ਇਸਦੀ ਵਾਪਸੀ ਕਰੇਗਾ। ਹਾਲਾਂਕਿ ਕੋਈ ਤਾਰੀਖ ਦਾ ਖੁਲਾਸਾ ਨਹੀਂ ਕੀਤਾ ਗਿਆ। ਬੀਟਾ ਵਰਜਨ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਜਲਦ ਆਉਣ ਵਾਲਾ ਹੈ।
ਇਸ ਤੋਂ ਇਲਾਵਾ , ਕੋਰੋਨਾ ਵਾਇਰਸ ਨਾਲ ਜੁੜੀਆਂ ਫੇਕ ਨਿਊਜ਼ ਨੂੰ ਰੋਕਣ ਲਈ ਫਾਰਵਰਡ ਮੈਸੇਜ ਦੀ ਸੁਵਿਧਾ ‘ਚ ਵੀ ਵੱਡਾ ਬਦਲਾਅ ਕਰਦਿਆਂ ਇੱਕੋ ਵਿਅਕਤੀ ਨੂੰ ਫਾਰਵਰਡ ਕਰਨ ਲਈ ਸੀਮਤ ਕਰ ਦਿੱਤਾ ਸੀ। ਵਟ੍ਹਸਐਪ ਵੱਲੋਂ Check it before you Share it ਮੁਹਿੰਮ ਵੀ ਸ਼ੁਰੂ ਕੀਤੀ ਗਈ ਸੀ। ਦੱਸ ਦੇਈਏ ਕਿ ਪੇਮੈਂਟ ਐਪ WhatsApp Pay ਵੀ ਇਸ ਮਹੀਨੇ ਦੇ ਅੰਤ ਤਕ ਭਾਰਤ ‘ਚ ਲਾਂਚ ਕਰ ਦਿੱਤੀ ਜਾਵੇਗੀ। ਹਾਲਾਂਕਿ ਕੰਪਨੀ ਨੇ ਇਸ ਸਬੰਧੀ ਕੋਈ ਅਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਗਿਆ।
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .