ਹਿਮਾਚਲ ਵਿਚ ਪਿਛਲੇ ਹਫਤੇ ਤੋਂ ਚੱਲ ਰਹੀ ਬਰਫਬਾਰੀ ਤੇ ਮੀਂਹ ਦੇ ਅਸਰ ਨਾਲ ਪੰਜਾਬ ਵਿਚ ਫਰਵਰੀ ਦੇ ਅਖੀਰਲੇ ਦੋ ਦਿਨਾਂ ਵਿਚ ਜ਼ੋਰਦਾਰ ਮੀਂਹ ਦੇਖਣ ਨੂੰ ਮਿਲਿਆ ਹੈ। ਅੰਮ੍ਰਿਤਸਰ ਵਿਚ 1 ਸੈਂਟੀਮੀਟਰ ਤਾਂ ਪਟਿਆਲਾ ਵਿਚ ਅੱਧਾ ਘੰਟੇ ਤੱਕ ਰੁਕ-ਰੁਕ ਕੇ ਗੜ੍ਹੇਮਾਰੀ ਹੋਈ। ਪੂਰੇ ਸੂਬੇ ਵਿਚ 24 ਘੰਟੇ ਦੇ ਦੌਰਾਨ ਔਸਤਣ 10 ਐੱਮਐੱਮ ਮੀਂਹ ਰਿਕਾਰਡ ਕੀਤੀ ਗਿਆ ਹੈ। ਸਭ ਤੋਂ ਜ਼ਿਆਦਾ ਸੂਬੇ ਵਿਚ ਮੀਂਹ ਪਟਿਆਲਾ ਵਿਚ 42 ਐੱਮਐੱਮ ਰਿਕਾਰਡ ਹੋਇਆ।
ਹਿਮਾਚਲ ਦੇ ਡੈਮਾਂ ਵਿਚ ਪਾਣੀ ਦਾ ਪੱਧਰ ਵਧਣ ਨਾਲ ਗੁਰਦਾਸਪੁਰ ਦੇ ਮਕੌੜਾ ਪੱਤਣ ਵਿਚ ਰਾਵੀ ਦਰਿਆ ਵਿਚ 50 ਹਜ਼ਾਰ ਕਿਊਸਿਕ ਪਾਣੀ ਵਧ ਗਿਆ। ਇਥੇ ਬਣਿਆ ਪੈਂਟੂਨ ਪੁਲ ਦੋਵੇਂ ਕਿਨਾਰਿਆਂ ਤੋਂ ਨੁਕਸਾਨਿਆ ਗਿਆ। 7 ਪਿੰਡ ਜ਼ਿਲ੍ਹੇ ਤੋਂ ਕੱਟ ਗਏ। ਰਣਜੀਤ ਸਾਗਰ ਬੰਨ੍ਹ ਪਰਿਯੋਜਨਾ ਦੀ ਝੀਲ ਵਿਚ ਜਲ ਪੱਧਰ ਵਧ ਕੇ 491.95 ਮੀਟਰ ਤੱਕ ਹੋ ਗਿਆ।
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 5 ਦਿਨਾਂ ਵਿਚ ਅਜੇ ਮੌਸਮ ਡਰਾਈ ਵਰੇਗਾ ਤੇ ਦਿਨ ਵਿਚ ਧੁੱਪ ਤੇਜ਼ ਰਹਿਣ ਵਾਲੀ ਹੈ। ਮੰਗਲਵਾਰ ਤੋਂ ਰਾਜਸਥਾਨ ਵਿਚ ਨਵਾਂ ਸਾਈਕਲੋਨਿਕ ਸਿਸਟਮ ਸਰਗਰਮ ਹੋਣ ਜਾ ਰਿਹਾ ਹੈ। ਇਸ ਦੇ ਅਸਰ ਨਾਲ ਇਕ ਵਾਰ ਫਿਰ ਮਾਰਚ ਮਹੀਨੇ ਵਿਚ ਮੌਸਮ ਵਿਚ ਬਦਲਾਅ ਰਹੇਗਾ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਵੱਡਾ ਉਪਰਾਲਾ, ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਲਈ 15 ਕਰੋੜ ਕੀਤੇ ਜਾਰੀ
ਮੀਂਹ ਨਾਲ ਕਣਕ ਦੀ ਫਸਲ ਵਿਚ ਝਾੜ ਵਧੇਗਾ, ਦਾਣਾ ਵੀ ਖਿੜੇਗਾ। ਉਤਪਾਦਨ ਵਿਚ ਚੰਗਾ ਹੋਣ ਦੀ ਉਮੀਦ ਬਣੇਗੀ। ਜਿੰਨਾ ਮੌਸਮ ਠੰਡਾ ਰਹੇਗਾ ਫਸਲ ਦਾ ਓਨਾ ਹੀ ਬੀਮਾਰੀ ਤੋਂ ਬਚਾਅ ਰਹੇਗਾ।
ਵੀਡੀਓ ਲਈ ਕਲਿੱਕ ਕਰੋ -:
