Woman accused of false : ਪੰਜਾਬ-ਹਰਿਆਣਾ ਹਾਈ ਕੋਰਟ ਨੇ ਬਲਾਤਕਾਰ ਦੇ ਝੂਠੇ ਦੋਸ਼ ਲਗਾਉਣ ਲਈ ਇਕ ਔਰਤ ‘ਤੇ 1 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਔਰਤ ਜੋ ਕਿ ਮੋਗਾ ਦੀ ਰਹਿਣ ਵਾਲੀ ਹੈ, ਨੇ ਇੱਕ ਕਾਂਗਰਸੀ ਆਗੂ ‘ਤੇ ਬਲਾਤਕਾਰ ਦਾ ਝੂਠਾ ਦੋਸ਼ ਲਗਾਇਆ। ਜਸਟਿਸ ਐਚਐਨਐਸ ਗਿੱਲ ਦੇ ਬੈਂਚ ਨੇ ਕਿਹਾ, “ਕਾਰਵਾਈ ਝੂਠੀ ਅਤੇ ਮਾਮੂਲੀ ਹੈ। ਇਹ ਸਪੱਸ਼ਟ ਹੈ ਕਿ ਇਹ ਕੇਸ ਸਿਰਫ ਕਾਨੂੰਨ ਦੀ ਪ੍ਰਕਿਰਿਆ ਦੀ ਦੁਰਵਰਤੋਂ ਲਈ ਦਾਇਰ ਕੀਤਾ ਗਿਆ ਸੀ।
ਅਦਾਲਤ ਨੇ ਔਰਤ ਨੂੰ ਇਹ ਜ਼ੁਰਮਾਨਾ ਚੰਡੀਗੜ੍ਹ ਦੇ ਇੰਸਟੀਚਿਟ ਫਾਰ ਬਲਾਈਂਡ ਵਿੱਚ ਜਮ੍ਹਾ ਕਰਵਾਉਣ ਲਈ ਕਿਹਾ ਹੈ। ਔਰਤ ਪੇਸ਼ੇ ਤੋਂ ਇੱਕ ਨਰਸ ਹੈ। ਔਰਤ 2 ਜੂਨ, 2020 ਨੂੰ ਕਾਂਗਰਸ ਨੇਤਾ ਵਰੁਣ ਜੋਸ਼ੀ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਸੀ। ਔਰਤ ਨੇ ਦੋਸ਼ ਲਾਇਆ ਕਿ ਵਰੁਣ ਜੋਸ਼ੀ ਹਰ ਰੋਜ਼ ਉਸ ਦੇ ਦਫਤਰ ਆਉਂਦਾ ਸੀ ਅਤੇ ਫਿਰ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ। ਔਰਤ ਨੇ ਦੋਸ਼ ਲਾਇਆ ਕਿ ਵਰੁਣ ਜੋਸ਼ੀ ਨੇ ਉਸ ਦੀਆਂ ਕਈ ਅਸ਼ਲੀਲ-ਇਤਰਾਜ਼ਯੋਗ ਤਸਵੀਰਾਂ ਵੀ ਖਿੱਚੀਆਂ। ਇਸ ਤੋਂ ਡਰ ਕੇ ਔਰਤ ਦੀ ਮਾਂ ਨੇ ਵਰੁਣ ਨੂੰ 4 ਲੱਖ ਰੁਪਏ ਵੀ ਦਿੱਤੇ ਸਨ।
ਪੁਲਿਸ ਜਾਂਚ ਵਿੱਚ ਵਰੁਣ ਜੋਸ਼ੀ ਨੂੰ ਕਲੀਨ ਚਿੱਟ ਮਿਲਣ ਤੋਂ ਬਾਅਦ ਔਰਤ ਨੇ ਹਾਈ ਕੋਰਟ ਵਿੱਚ ਸੀਬੀਆਈ ਜਾਂਚ ਦੀ ਮੰਗ ਕੀਤੀ। ਪਿਛਲੇ ਸਾਲ ਜੂਨ ਵਿੱਚ ਹਾਈ ਕੋਰਟ ਨੇ ਪੁਲਿਸ ਨੂੰ ਔਰਤ ਦੇ ਬਿਆਨ ਦਰਜ ਕਰਨ ਲਈ ਕਿਹਾ ਸੀ। ਅਕਤੂਬਰ ਵਿਚ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਐਸਆਈਟੀ ਦਾ ਗਠਨ ਕਰਨ ਲਈ ਕਿਹਾ ਗਿਆ ਸੀ ਐਸਆਈਟੀ ਨੇ ਜਾਂਚ ਵਿੱਚ ਪਾਇਆ ਕਿ ਕਥਿਤ ਬਲਾਤਕਾਰ ਵਾਲੇ ਦਿਨ ਔਰਤ ਅਤੇ ਮੁਲਜ਼ਮ ਦੇ ਫੋਨ ਦੀ ਲੋਕੇਸ਼ਨ ਵੱਖਰੀ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਔਰਤ ਦੀ ਸਹਿਮਤੀ ਨਾਲ ਦੋਵੇਂ ਕਈ ਦਿਨ ਹੋਟਲ ਵਿਚ ਰਹੇ। ਹੋਟਲ ਮੈਨੇਜਰ ਨੇ ਵੀ ਇਸ ਦੀ ਗਵਾਹੀ ਦਿੱਤੀ।