ਬੀਤੇ ਦਿਨ ਲਾਲੜੂ ਦੀ 32 ਸਾਲਾ ਰਣਜੀਤ ਕੌਰ ਨਾਂ ਦੀ ਇੱਕ ਤਲਾਕਸ਼ੁਦਾ ਔਰਤ ਵੱਲੋਂ ਰੇਲ ਗੱਡੀ ਅੱਗੇ ਆਣ ਕੇ ਖੁਦਕਸ਼ੀ ਕਰ ਲਈ ਗਈ ਸੀ। ਜਿਸ ਕੋਲੋਂ ਪੁਲਿਸ ਨੂੰ ਇਕ ਸੁਸਾਈਡ ਨੋਟ ਮਿਲਿਆ ਸੀ, ਜਿਸ ਨੇ ਆਪਣੀ ਮੌਤ ਲਈ ਆਪਣੇ ਦਫ਼ਤਰ ਦੇ ਹੀ ਇਕ ਕਰਮਚਾਰੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਜਾਣਕਾਰੀ ਮੁਤਾਬਕ ਮਹਿਲਾ ਚੰਡੀਗੜ੍ਹ ਦੇ ਤਕਨੀਕੀ ਵਿਭਾਗ ਵਿੱਚ ਕੰਮ ਕਰਦੀ ਸੀ ਤੇ ਉਸੇ ਹੀ ਵਿਭਾਗ ਦੇ ਇੱਕ ਕਰਮਚਾਰੀ ਦਾ ਨਾਂ ਇਸ ਸੁਸਾਈਡ ਨੋਟ ਵਿਚ ਲਿਖਿਆ ਹੋਇਆ ਸੀ। ਅੱਜ ਕਰੀਬ ਬਾਰਾਂ ਵਜੇ ਉਕਤ ਮਹਿਲਾ ਦੇ ਪਰਿਵਾਰ ਵਾਲਿਆਂ ਵੱਲੋਂ ਜ਼ੀਰਕਪੁਰ ਅੰਬਾਲਾ ਰੋਡ ‘ਤੇ ਲਾਲੜੂ ਵਿਖੇ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨ ਵਾਲੇ ਦੀਵਾਨ ਟੋਡਰ ਮੱਲ ਦੇ ਨਾਂ ‘ਤੇ ਰੱਖਿਆ ਫਤਿਹਗੜ੍ਹ ਸਾਹਿਬ ਸੜਕ ਦਾ ਨਾਂ
ਪਰਿਵਾਰ ਨੇ ਮੰਗ ਕੀਤੀ ਕਿ ਉਕਤ ਸੁਸਾਈਡ ਨੋਟ ਵਿਚ ਲਿਖੇ ਵਿਅਕਤੀ ਨੂੰ ਹੁਣ ਤੱਕ ਪੁਲਿਸ ਵੱਲੋਂ ਨਾ ਹੀ ਗ੍ਰਿਫ਼ਤਾਰ ਕੀਤਾ ਗਿਆ ਅਤੇ ਨਾ ਹੀ ਉਸ ਖ਼ਿਲਾਫ਼ ਕੋਈ ਮਾਮਲਾ ਦਰਜ ਕੀਤਾ ਗਿਆ। ਧਰਨੇ ਦੌਰਾਨ ਡੀਐਸਪੀ ਡੇਰਾਬੱਸੀ ਨੇ ਪਹੁੰਚ ਕੇ ਪਰਿਵਾਰ ਵਾਲਿਆਂ ਨੂੰ ਵਿਸਵਾਸ਼ ਦਿਵਾਇਆ ਕਿ ਇਕ ਦਿਨ ਦਾ ਟਾਈਮ ਦਿੱਤਾ ਜਾਵੇ। ਪੁਲਿਸ ਵੱਲੋਂ ਹਰ ਹੀਲੇ ਕਾਰਵਾਈ ਕੀਤੀ ਜਾਵੇਗੀ । ਇਸ ਧਰਨੇ ਵਿੱਚ ਡੀਐਸਪੀ ਡੇਰਾਬਸੀ ਦੇ ਵਿਸ਼ਵਾਸ ਦਿਵਾਉਣ ਉਪਰੰਤ ਹੀ ਪਰਿਵਾਰ ਵਾਲਿਆਂ ਨੇ ਦੋ ਘੰਟਿਆਂ ਮਗਰੋਂ ਧਰਨਾ ਚੁੱਕਿਆ।