ਅਬੋਹਰ ਵਿਚ ਇਕ ਪਰਿਵਾਰ ਦੀ ਦੀਵਾਲੀ ਦੀਆਂ ਖੁਸ਼ੀਆਂ ਗਮ ਵਿਚ ਬਦਲ ਗਈਆਂ। ਇਥੇ ਇਕ ਮਹਿਲਾ ਦੀ ਦੇਰ ਰਾਤ ਸੀਤੋ ਰੋਡ ‘ਤੇ ਰੇਲਵੇ ਫਾਟਕ ਨੇੜੇ ਹਾਦਸੇ ‘ਚ ਮੌਤ ਹੋ ਗਈ। ਮਹਿਲਾ ਦੇ ਬੱਚੇ ਵਿਦੇਸ਼ ਵਿਚ ਰਹਿੰਦੇ ਹਨ ਜਿਸ ਕਾਰਨ ਉਸ ਦੀ ਦੇਹ ਨੂੰ ਅੰਤਿਮ ਸਸਕਾਰ ਲਈ ਸਿਵ ਹਸਪਤਾਲ ਦੀ ਮੋਰਚਰੀ ਵਿਚ ਸੁਰੱਖਿਅਤ ਰੱਖਿਆ ਗਿਆ ਹੈ।
ਮ੍ਰਿਤਕਾ ਦੀ ਪਛਾਣ ਕੈਲਾਸ਼ ਨਗਰ ਵਾਸੀ ਚਰਨਜੀਤ ਕੌਰ ਵਜੋਂ ਹੋਈ ਹੈ। ਚਰਨਜੀਤ ਕੌਰ ਆਪਣੇ ਪਤੀ ਪ੍ਰਿਤਪਾਲ ਸਿੰਘ ਦੇ ਨਾਲ ਐਕਟਿਵਾ ‘ਤੇ ਸਵਾਰ ਹੋ ਕੇ ਬਾਜ਼ਾਰ ਵਿਚ ਸਜਾਵਟੀ ਲੜੀਆਂ ਲੈਣ ਜਾ ਰਹੀ ਸੀ। ਜਦੋਂ ਕੱਪਲ ਸੀਤੋ ਰੋਡ ‘ਤੇ ਰੇਲਵੇ ਫਾਟਕ ਨੇੜੇ ਪਹੁੰਚਿਆ ਤਾਂ ਸਪੀਡ ਬ੍ਰੇਕਰ ਕਾਰਨ ਉਹ ਉਛਲ ਕੇ ਹੇਠਾਂ ਡਿੱਗ ਗਈ। ਜਿਸ ਦੇ ਬਾਅਦ ਉਹ ਪਿੱਛੇ ਤੋਂ ਆ ਰਹੇ ਟਰੈਕਟਰ ਦੀ ਲਪੇਟ ਵਿਚ ਆ ਗਈ।
ਇਹ ਵੀ ਪੜ੍ਹੋ : ਕਰਨਾਟਕ ‘ਚ ਘਰ ‘ਚ ਮਿਲੀਆਂ ਇਕ ਹੀ ਪਰਿਵਾਰ ਦੇ 4 ਜੀਆਂ ਦੀਆਂ ਦੇਹਾਂ, ਮ੍ਰਿਤ.ਕਾਂ ‘ਚ ਮਾਂ ਸਣੇ 3 ਬੱਚੇ ਸ਼ਾਮਲ
ਗੰਭੀਰ ਹਾਲਤ ਵਿਚ ਜ਼ਖਮੀ ਚਰਨਜੀਤ ਕੌਰ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਇਲਾਜ ਲਈ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਮੁਤਾਬਕ ਘਰ ਵਿਚ ਲੜੀਆਂ ਲੱਗੀਆਂ ਹੋਈਆਂ ਸਨ। ਜੋੜੇ ਨੂੰ ਲੱਗਾ ਕਿ ਇਹ ਘੱਟ ਹਨ, ਇਸ ਲਈ ਉਹ ਐਕਟਿਵਾ ‘ਤੇ ਬਾਜ਼ਾਰ ਚਲੇ ਗਏ। ਬਾਜ਼ਾਰ ਤੋਂ ਲੜੀਆਂ ਖਰੀਦ ਕੇ ਖੁਸ਼ੀ-ਖੁਸ਼ੀ ਉਹ ਘਰ ਪਰਤ ਰਹੇ ਸਨ ਕਿ ਇਹ ਦਰਦਨਾਕ ਹਾਦਸਾ ਵਾਪਰ ਗਿਆ।
ਵੀਡੀਓ ਲਈ ਕਲਿੱਕ ਕਰੋ : –