ਸੁਲਤਾਨਵਿੰਡ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਮਹਿਲਾ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ਜਿਸ ਬਾਰੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ। ਪਤੀ ਜੇਲ੍ਹ ਵਿਚ ਗਿਆ ਤਾਂ ਉਸ ਸਮੇਂ ਮਹਿਲਾ ਗਰਭਵਤੀ ਸੀ ਤੇ ਪਤੀ ਦੀ ਜ਼ਮਾਨਤ ਕਰਾਉਣ ਤੇ ਆਪਣੀ ਡਲਿਵਰੀ ਲਈ ਪੈਸੇ ਇਕੱਠੇ ਕਰਨ ਲਈ ਮਹਿਲਾ ਨੇ ਤਸਕਰੀ ਕਰਨੀ ਸ਼ੁਰੂ ਕਰ ਦਿੱਤੀ।

ਮਹਿਲਾ ਪੁਲਿਸ ਦੇ ਅੜਿੱਕੇ ਚੜ੍ਹੀ ਹੈ। ਮਹਿਲਾ ਨੇ ਨਸ਼ਾ ਵੇਚਣ ਦਾ ਕੰਮ ਸ਼ੁਰੂ ਕੀਤਾ। ਮਹਿਲਾ ਆਪਣੇ ਇਕ ਸਾਥੀ ਸਣੇ ਗ੍ਰਿਫਤਾਰ ਕੀਤੀ ਗਈ ਹੈ। ਪੁਲਿਸ ਵੱਲੋਂ ਇਨ੍ਹਾਂ ਨੂੰ ਇਕ ਨਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਮਹਿਲਾ ਤੇ ਉਸ ਦੇ ਸਾਥੀ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਮਹਿਲਾ ਸੁਲਤਾਨਵਿੰਡ ਇਲਾਕੇ ਦੀ ਰਹਿਣ ਵਾਲੀ ਦੱਸੀ ਜਾ ਰਹੀ ਜਿਸ ਨੂੰ ਖੰਨਾ ਵਿਚ ਕਾਬੂ ਕੀਤਾ ਗਿਆ ਹੈ। ਮਹਿਲਾ 7 ਮਹੀਨੇ ਦੀ ਗਰਭਵਤੀ ਹੈ ਤੇ ਪਤੀ ਜੇਲ੍ਹ ਵਿਚ ਹੈ। ਘਰ ਦਾ ਖਰਚਾ ਚਲਾਉਣ ਤੇ ਪੈਸੇ ਇਕੱਠੇ ਕਰਨ ਲਈ ਇਸ ਨੇ ਗਲਤ ਰਸਤਾ ਚੁਣਿਆ ਤੇ ਨਸ਼ਾ ਵੇਚਣ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ‘ਡੌਂਕੀ ਰੂਟ’ ਨਾਲ ਸਬੰਧਤ ਮਾਮਲੇ ਦੀ ਜਾਂਚ ‘ਚ ED ਦੀ ਵੱਡੀ ਕਾਰਵਾਈ, ਪੰਜਾਬ ਤੇ ਹਰਿਆਣਾ ਦੇ 11 ਟਿਕਾਣਿਆਂ ‘ਤੇ ਮਾਰੇ ਛਾਪੇ
ਨਾਕੇ ‘ਤੇ ਪੁਲਿਸ ਨੂੰ ਦੇਖ ਕੇ ਦੋਵਾਂ ਜਣਿਆਂ ਨੇ ਪਹਿਲਾਂ ਤਾਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਫਿਰ ਬਾਅਦ ਬਾਈਕ ਚਲਾ ਰਹੇ ਮਹਿਲਾ ਦੇ ਸਾਥੀ ਨੇ ਲਿਫਾਫੇ ਨੂੰ ਬਾਈਕ ਪਿੱਛੇ ਬੈਠੀ ਮਹਿਲਾ ਨੂੰ ਫੜਾ ਦਿੱਤਾ ਤੇ ਫਿਰ ਸੜਕ ਕਿਨਾਰੇ ਸੁੱਟ ਦਿੱਤਾ। ਜਦੋਂ ਪੁਲਿਸ ਵੱਲੋਂ ਲਿਫਾਫੇ ਦੀ ਜਾਂਚ ਕੀਤੀ ਗਈ ਤਾਂ ਉਸ ਵਿਚੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਤੇ ਹੁਣ ਖੁਲਾਸਾ ਹੋਇਆ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਇਨ੍ਹਾਂ ਦੇ ਲਿੰਕ ਕਿਹੜੇ ਲੋਕਾਂ ਦੇ ਨਾਲ ਹੈ। ਹਰ ਐਂਗਲ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























