ਕਿਸਾਨ ਅੰਦੋਲਨ ਨੂੰ ਅੱਜ ਪੂਰੇ ਛੇ ਮਹੀਨੇ ਗਏ ਹਨ ਪਰ ਪ੍ਰਧਾਨ ਮੰਤਰੀ ਮੋਦੀ ਦਾ ਅੜੀਅਲ ਰਵੱਈਆ ਉਸੇ ਤਰ੍ਹਾਂ ਬਰਕਰਾਰ ਹੈ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਇਸੇ ਦੇ ਰੋਸ ਵਜੋਂ ਕਿਸਾਨਾਂ ਵੱਲੋਂ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸੇ ਅਧੀਨ ਜੀਂਦ ਖਟਕੜ ਟੋਲ ‘ਤੇ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ।
ਇਥੇ ਧਰਨੇ ਵਿੱਚ ਔਰਤਾਂ ਨੇ ਕਾਲੇ ਸੂਟ ਅਤੇ ਕਾਲੀਆਂ ਚੁੰਨੀਆਂ ਪਹਿਨ ਕੇ ਅਤੇ ਕਿਸਾਨ ਕਾਲੇ ਬਿੱਲੇ ਲਗਾ ਕੇ ਪਹੁੰਚੇ। ਕਿਸਾਨਾਂ ਨੇ ਕਿਹਾ ਕਿ ਖਟਕੜ ਟੋਲ ’ਤੇ ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਜਾਵੇਗਾ।
ਕਿਸਾਨਾਂ ਨੇ ਪੁਤਲੇ ਨੂੰ ਸਾੜੀ, ਸੂਟ, ਸਲਵਾਰ ਅਤੇ ਜੁੱਤੀਆਂ ਦੀ ਮਾਲਾ ਪਹਿਨਾਈਆਂ। ਫਿਰ ਪੁਤਲੇ ਦੇ ਦੋਵੇਂ ਹੱਥਾਂ ਵਿੱਚ ਕਾਲਾ ਝੰਡਾ ਫੜਾਇਆ। ਕਿਸਾਨ ਮੋਰਚੇ ਦੇ ਸੱਦੇ ਤੋਂ ਬਾਅਦ ਇਥੇ ਵੱਡੀ ਗਿਣਤੀ ਵਿੱਚ ਭੀੜ ਇਕੱਠੀ ਹੋਈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ ਛੇ ਮਹੀਨੇ ਪੂਰੇ : ਪੰਜਾਬ ‘ਚ ਮਨਾਇਆ ਕਾਲਾ ਦਿਵਸ, ਬਾਦਲ ਰਿਹਾਇਸ਼ ‘ਤੇ ਵੀ ਲਹਿਰਾਇਆ ਕਾਲਾ ਝੰਡਾ
ਹਰਿਆਣਾ ਦੇ ਸਿਰਸਾ ਦੇ ਕਿਸਾਨ ਚੌਕ ਵਿਖੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ। ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਮੰਗ ਨੂੰ ਪੂਰਾ ਕਰਨ ਲਈ ਸਰਕਾਰ ‘ਤੇ ਦਬਾਅ ਬਣਾਉਣ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਬਹੁਤ ਸਾਰੇ ਕਿਸਾਨ ਕਾਲੇ ਦਿਵਸ ਨੂੰ ਮਨਾਉਣ ਲਈ ਦਿੱਲੀ ਬਾਰਡਰ ‘ਤੇ ਵੀ ਪਹੁੰਚੇ।