Women Khap engaged in strengthening : ਚੰਡੀਗੜ੍ਹ : ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ-ਹਰਿਆਣਾ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਪਿਛਲੇ 29 ਦਿਨਾਂ ਤੋਂ ਡਟੇ ਹੋਏ ਹਨ। ਉਥੇ ਹੀ ਅੰਦੋਲਨ ਨੂੰ ਤੇਜ਼ ਕਰਨ ਲਈ ਕਿਸਾਨ ਪਰਿਵਾਰਾਂ ਦੀ ਔਰਤਾਂ ਨੂੰ ਜ਼ਿਆਦਾ ਸਰਗਰਮ ਬਣਾਉਣ ਦਾ ਬੀੜਾ ਹੁਣ ਸਰਵ ਖਾਪ ਮਹਿਲਾ ਮਹਾਪੰਚਾਇਤ ਨੇ ਚੁੱਕਿਆ ਹੈ। ਇਹ ਹਰਿਆਣੇ ਦੀਆਂ ਵੱਖ ਵੱਖ ਖਾਪ ਦੀਆਂ ਜਾਗਰੂਕ ਔਰਤਾਂ ਦਾ ਇੱਕ ਸਾਂਝਾ ਸੰਗਠਨ ਹੈ।
ਕਿਸਾਨ ਅੰਦੋਲਨ ਵਿਚ ਖੁੱਲ੍ਹ ਕੇ ਸਾਹਮਣੇ ਆਈਆਂ ਔਰਤਾਂ ਦੀ ਇਸ ਸੰਸਥਾ ਨੇ ਹੁਣ ਰਾਜ ਦੇ ਪਿੰਡਾਂ ਵਿਚ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਤਹਿਤ ਕਿਸਾਨ ਪਰਿਵਾਰਾਂ ਦੀਆਂ ਔਰਤਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਅੰਦੋਲਨ ਵਿਚ ਵਧੇਰੇ ਸਰਗਰਮ ਹੋਣ ਲਈ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਹ ਔਰਤਾਂ ਪਿੰਡਾਂ ਵਿੱਚ ਕਿਸਾਨੀ ਲਹਿਰ ਲਈ ਲੋਕ ਰਾਏ ਵੀ ਤਿਆਰ ਕਰ ਰਹੀਆਂ ਹਨ। ਪੇਂਡੂ ਔਰਤਾਂ ਨੂੰ ਵੀ ਅੰਦੋਲਨ ਵਿਚ ਹਿੱਸਾ ਲੈਣ ਲਈ ਉਤਸ਼ਾਹਤ ਕੀਤਾ ਜਾ ਰਿਹਾ। ਮਹਿਲਾ ਖਾਪ ਮਹਾਪੰਚਾਇਤ ਹਰਿਆਣੇ ਨਾਲ ਲੱਗਦੀਆਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਬੈਠੇ ਕਿਸਾਾਂ ਦੀ ਮਦਦ ਲਈ ਮਹਿਲਾ ਖਾਪ ਮਹਾਪੰਚਾਇਤ ਵੱਖ-ਵੱਖ ਪਿੰਡਾਂ ਦੀਆਂ ਔਰਤਾਂ ਦੀਆਂ ਡਿਊਟੀਆਂ ਲਗਾ ਰਹੀ ਹੈ, ਜਿਸ ਤੋਂ ਬਾਅਦ ਔਰਤਾਂ ਦੀਆਂ ਟੋਲੀਆਂ ਟਰੈਕਟਰ ’ਤੇ ਸਵਾਰ ਹੋ ਕੇ ਨਿਕਲ ਰਹੀਆਂ ਹਨ। ਕਿਸਾਨ ਪਰਿਵਾਰਾਂ ਦੀਆਂ ਇਹ ਔਰਤਾਂ ਦਿੱਲੀ ਦੀ ਸਰਹੱਦ ‘ਤੇ ਪਹੁੰਚ ਕੇ ਉਥੋਂ ਦੇ ਕਿਸਾਨਾਂ ਲਈ ਖਾਣਾ ਤਿਆਰ ਕਰਦੀਆਂ ਹਨ ਅਤੇ ਧਰਨੇ ‘ਤੇ ਬੈਠਦੀਆਂ ਹਨ।
ਇਹ ਟੀਮਾਂ ਸਬਜ਼ੀਆਂ ਅਤੇ ਹੋਰ ਚੀਜ਼ਾਂ ਦੀ ਸਹਾਇਤਾ ਲੈ ਕੇ ਟਰੈਕਟਰ-ਟਰਾਲੀਆਂ ਵਿੱਚ ਵੀ ਪਹੁੰਚ ਰਹੀਆਂ ਹਨ। ਔਰਤਾਂ ਦੀਆਂ ਪਹਿਲੀਆਂ ਟੋਲੀਆਂ ਦੇ ਵਾਪਿਸ ਆਉਣ ਤੋਂ ਬਾਅਦ ਦੂਸਰੀਆਂ ਟੋਲੀਆਂ ਦਿੱਲੀ ਸਰਹੱਦ ‘ਤੇ ਮੋਰਚਾ ਸੰਭਾਲਦੀਆਂ ਹਨ। ਇਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਅੰਦੋਲਨ ਜਾਰੀ ਰਹੇਗਾ, ਉਦੋਂ ਤੱਕ ਕਿਸਾਨੀ ਪਰਿਵਾਰਾਂ ਦੀਆਂ ਔਰਤਾਂ ਦੀ ਇਹ ਮਦਦ ਜਾਰੀ ਰੱਖਣਗੀਆਂ।