ਜਲੰਧਰ : ਮਸ਼ਹੂਰ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਅਤੇ ਉਸ ਦੀ ਪਤਨੀ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਿਹਾ ਵਿਵਾਦ ਅਖੀਰ ਸੁਲਝ ਗਿਆ ਹੈ। ਸੋਮਵਾਰ ਨੂੰ ਮਹਿਲਾ ਕਮਿਸ਼ਨ ਨੇ ਦੋਵਾਂ ਦਾ ਸਮਝੌਤਾ ਕਰਵਾ ਦਿੱਤਾ।
ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਇੱਕ ਫੇਸਬੁੱਕ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਇਸ ਪੋਸਟ ਵਿੱਚ ਆਪਣੇ ਬੱਚਿਆਂ ਅਤੇ ਪਤਨੀ ਨਾਲ ਜੱਫੀ ਪਾਉਂਦਿਆਂ ਹੁਸੈਨਪੁਰੀ ਦੀ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ। ਉਨ੍ਹਾਂ ਕਿਹਾ ਕਿ ਮਹਿਲਾ ਕਮਿਸ਼ਨ ਨੇ ਦੋਵਾਂ ਵਿਚਾਲੇ ਹੋਏ ਵਿਵਾਦ ਨੂੰ ਸੁਲਝਾ ਲਿਆ ਹੈ। ਦੋਵਾਂ ਵਿਚਾਲੇ ਹੋਏ ਝਗੜੇ ਵਿਚ ਰਿਸ਼ਤੇਦਾਰਾਂ ਦੀ ਦਖਲਅੰਦਾਜ਼ੀ ਨੂੰ ਧਿਆਨ ਵਿਚ ਰੱਖਦਿਆਂ ਰਿਸ਼ਤੇਦਾਰਾਂ ਨੂੰ ਪਰਿਵਾਰ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਗਈ ਹੈ।
ਦੱਸ ਦੇਈਏ ਕਿ ਜਲੰਧਰ ਦੇ ਦਿਓਲ ਨਗਰ ਵਿੱਚ ਰਹਿਣ ਵਾਲੇ ਗਾਇਕ ਹੁਸੈਨਪੁਰੀ ਦੀ ਪਤਨੀ ਅਤੇ ਬੱਚਿਆਂ ਨੇ ਪਿਛਲੇ ਦਿਨੀਂ ਉਸ ’ਤੇ ਹਮਲਾ ਕਰਨ ਦਾ ਦੋਸ਼ ਲਾਇਆ ਸੀ। ਹੁਸੈਨਪੁਰੀ ਦੀ ਪਤਨੀ ਦੀ ਭੈਣ ਨੇ ਵੀ ਕਈ ਦੋਸ਼ ਲਾਏ ਸਨ।
ਇਹ ਵੀ ਪੜ੍ਹੋ : SC ਵਿਦਿਆਰਥੀਆਂ ਦੇ ਰੋਲ ਨੰਬਰ ਰੋਕੇ ਜਾਣ ਦਾ ਮਾਮਲਾ- ਸ਼ਮਸ਼ੇਰ ਦੂਲੋ ਨੇ ਕੈਪਟਨ ਨੂੰ ਲਿਖੀ ਚਿੱਠੀ
ਇਸ ਤੋਂ ਬਾਅਦ ਹੁਸੈਨਪੁਰੀ ਮੀਡੀਆ ਦੇ ਸਾਹਮਣੇ ਆਇਆ ਅਤੇ ਬਿਆਨ ਦਿੱਤਾ ਕਿ ਉਸ ਦੀ ਪਤਨੀ ਦੀਆਂ ਭੈਣਾਂ ਉਸ ਦੇ ਪਰਿਵਾਰ ਵਿੱਚ ਲੜਾਈ ਦਾ ਕਾਰਨ ਬਣ ਰਹੀਆਂ ਹਨ। ਹਾਲਾਂਕਿ ਕਿਸੇ ਵੀ ਧਿਰ ਨੇ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਸੀ, ਪਰ ਮਾਮਲਾ ਮੀਡੀਆ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਨੇ ਦੋਵਾਂ ਧਿਰਾਂ ਨੂੰ ਬੁਲਾਇਆ ਅਤੇ ਮਾਮਲਾ ਸੁਲਝ ਗਿਆ। ਕਮਿਸ਼ਨਰ ਨੇ ਰਿਸ਼ਤੇਦਾਰਾਂ ਦੀ ਦਖਲਅੰਦਾਜ਼ੀ ਨੂੰ ਇਸ ਲੜਾਈ ਦਾ ਕਾਰਨ ਮੰਨਦੇ ਹੋਏ ਉਨ੍ਹਾਂ ਨੂੰ ਪਰਿਵਾਰ ਤੋਂ ਦੂਰ ਰਹਿਣ ਦੀ ਹਿਦਾਇਤ ਦਿੱਤੀ।