ਚਿੱਟੇ ਨਾਲ ਫੜੀ ਗਈ ਮਹਿਲਾ ਦੇ ਮਾਮਲੇ ਵਿਚ ਮਹਿਲਾ ਕਮਿਸ਼ਨ ਦੀ ਐਂਟਰੀ ਹੋਈ ਹੈ। ਮਹਿਲਾ ਰਾਜ ਕਮਿਸ਼ਨ ਵਲੋਂ ਇਸ ਮਾਮਲੇ ਵਿਚ ਸੋ-ਮੋਟੋ ਲਿਆ ਗਿਆ ਹੈ। ਦੋ ਦਿਨਾਂ ਵਿਚ ਰਿਪੋਰਟ ਮੰਗੀ ਗਈ ਹੈ।
ਦੱਸ ਦੇਈਏ ਕਿ ਇਕ ਲੈਟਰ ਸਾਹਮਣੇ ਆਇਆ ਹੈ ਜਿਸ ਵਿਚ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸੂਮੋਟੋ ਲਿਆ ਗਿਆ ਹੈਤੇ ਇਸ ਵਿਚ ਮਹਿਲਾ ਕਾਂਸਟੇਬਲ ਵੱਲੋਂ ਆਪਣੀ ਹੀ ਪਤਨੀ ਨਾਲ ਕੁੱਟਮਾਰ ਦੇ ਮਾਮਲੇ ਵਿਚ ਇਹ ਵੱਡਾ ਐਕਸ਼ਨ ਲਿਆ ਗਿਆ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਕਹਿਣਾ ਹੈ ਕਿ ਇਸ ਉਤੇ ਜਲਦ ਤੋਂ ਜਲਦ ਰਿਪੋਰਟ ਪੜਤਾਲ ਕਰਕੇ ਸਾਂਝੀ ਕੀਤੀ ਜਾਵੇ।
ਇਹ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦੀ ਰੈਂਕਿੰਗ ਜਾਰੀ, ਭਾਰਤ ਖਿਸਕਿਆ ਹੋਰ ਥੱਲੇ, ਆਇਰਲੈਂਡ ਟੌਪ ‘ਤੇ
ਇਸ ਬਾਬਤ ਚਿੱਠੀ ਵਿਚ ਕਿਹਾ ਗਿਆ ਹੈ ਕਿ ਅਖਬਾਰਾਂ ਵਿਚ ਖਬਰ ਪ੍ਰਕਾਸ਼ਿਤ ਹੋ ਰਹੀ ਹੈ ਕਿ ਚਿੱਟੇ ਨਾਲ ਫੜੀ ਪੁਲਿਸ ਵਾਲੇ ਕਾਂਸਟੇਬਲ ਮਾਮਲੇ ਵਿਚ ਕੋਰਟ ਵਿਚ ਕਾਂਸਟੇਬਲ ਦੇ ਸਾਥੀ ਨੇ ਆਪਣੀ ਪਤਨੀ ਨਾਲ ਕੁੱਟਮਾਰ ਕੀਤੀ ਤੇ ਨਾਲ ਹੀ ਇਹ ਬੰਦਾ ਵੀ ਕਾਂਸਟੇਬਲ ਨਾਲ ਰਲਿਆ ਹੋਇਆ ਹੈ ਤੇ ਉਸ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ। ਇਸ ਖਬਰ ‘ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਔਰਤਾਂ ਲਈ ਪੰਜਾਬ ਰਾਜ ਕਮਿਸ਼ਨ ਐਕਟ 2001 ਤਹਿਤ ਸੂ-ਮੋਟੋ ਲੈਂਦਿਆਂ ਹੋਇਆਂ ਮਾਣਯੋਗ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਹੁਕਮ ਪ੍ਰਾਪਤ ਹੋਏ ਹਨ ਕਿ ਵਿਸ਼ੇ ਵਿਚ ਦਰਜ ਕੇਸ ‘ਤੇ ਤੁਰੰਤ ਡਿਪਟੀ ਸੁਪਰਡੈਂਟ ਆਫ ਪੁਲਿਸ ਰੈਂਕ ਦੇ ਅਧਿਕਾਰੀ ਤੋਂ ਜਾਂਚ ਕਰਵਾਈ ਜਾਵੇ ਤੇ ਕੀਤੀ ਗਈ ਕਾਰਵਾਈ ਸਬੰਧੀ ਕਮਿਸ਼ਨ ਨੂੰ ਦੋ ਦਿਨਾਂ ਦੇ ਅੰਦਰ ਰਿਪੋਰਟ ਭੇਜੀ ਜਾਵੇ ਤਾਂ ਜੋ ਉਸ ਅਨੁਸਾਰ ਕੇਸ ‘ਤੇ ਅਗਲੇਰੀ ਕਾਰਵਾਈ ਕੀਤੀ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:
