Xiaomi mi10 Launched: DSLR ਸ਼ੀਓਮੀ ਨੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ MI 10 ਸਮਾਰਟਫੋਨ ਨੂੰ ਭਾਰਤੀ ਬਜ਼ਾਰ’ਚ ਲਾਂਚ ਕਰ ਦਿੱਤਾ ਹੈ। ਚੀਨ ‘ਚ ਇਸਨੂੰ ਪਹਿਲਾਂ ਹੀ ਲਾਂਚ ਕਰ ਦਿੱਤਾ ਗਿਆ ਸੀ। ਭਾਰਤ ਵਿਚ ਸ਼ੀਓਮੀ ਐਮਆਈ 10 ਦੇ ਦੋ ਸਟੋਰੇਜ ਵਿਕਲਪ ਅਤੇ ਦੋ ਕਲਰ ਵੈਰੀਏਂਟ ਲਾਂਚ ਹੋਏ ਹਨ। ਇਹ ਸਮਾਰਟਫੋਨ ਕੁਆਲਕਾਮ ਸਨੈਪਡ੍ਰੈਗਨ 865 ਪ੍ਰੋਸੈਸਰ ਅਤੇ 108 MP ਪ੍ਰੀਮੀਰੀ ਕੈਮਰਾ ਇਸ ‘ਚ ਖਾਸ ਤੋਰ ‘ਤੇ ਗਿਆ ਹੈ ਜੋ ਫੋਟੋਗ੍ਰਾਫੀ ਐਕਸਪੀਰੀਅੰਸ ਨੂੰ ਹੋਰ ਵਧਾ ਦਿੰਦਾ ਹੈ।
ਸਟੋਰੇਜ ‘ਚ ਦੋ ਵੇਰੀਏਂਟ – 128 ਜੀਬੀ ਜਿਸ ਦੀ ਕੀਮਤ 49,999 ਰੁਪਏ ਹੈ ਅਤੇ 256 ਜੀਬੀ ਸਟੋਰੇਜ ਮਾਡਲ ਜਿਸਦੀ ਕੀਮਤ 54,999 ਰੁਪਏ ਹੈ ਅਤੇ ਦੋਨਾਂ ‘ਚ 8 ਜੀਬੀ ਰੈਮ ਦੀ ਵਿਸ਼ੇਸ਼ਤਾ ਉਪਲਬਧ ਹੈ। ਇਹ ਗ੍ਰੀਨ ਅਤੇ ਗ੍ਰੇ ਕਲਰ ‘ਚ ਉਪਲੱਬਧ ਹੈ। ਕੰਪਨੀ ਦੀ ਅਧਿਕਾਰਤ ਵੈਬਸਾਈਟ ਅਤੇ ਐਮਾਜ਼ਾਨ ‘ਤੇ ਇਸਨੂੰ ਪ੍ਰੀ-ਬੁੱਕ ਕੀਤਾ ਜਾ ਸਕਦਾ ਹੈ। ਐਮਆਈ 10 5G ਦੇ ਨਾਲ ਲਾਂਚ ਕੀਤਾ ਗਿਆ ਹੈ ਅਤੇ 3,000 ਰੁਪਏ ਦਾ ਕੈਸ਼ਬੈਕ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਆਫਰਜ਼ ਦੀ ਗੱਲ ਕਰੀਏ ਤਾਂ ਫੋਨ ਦੇ ਨਾਲ ਯੂਜ਼ਰਸ 10000mAh MI ਵਾਇਰਲੈਸ ਪਾਵਰ ਬੈਂਕ ਵੀ ਫ੍ਰੀ ਦਵੇਗਾ ਜਿਸ ਦੀ ਕੀਮਤ 2500 ਰੁਪਏ ਹੈ।