ਮਸ਼ਹੂਰ ਸਿੰਗਰ ਤੇ ਰੈਪਰ ਯੋ ਯੋ ਹਨੀ ਸਿੰਘ ਹੁਣ ਨਵੇਂ ਵਿਵਾਦ ਵਿਚ ਘਿਰ ਗਏ ਹਨ। 2 ਦਿਨ ਪਹਿਲਾਂ ਦਿੱਲੀ ਕੰਸਰਟ ਵਿਚ ਸਟੇਜ ‘ਤੇ ਉਨ੍ਹਾਂ ਨੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ। ਵਿਵਾਦ ਵਧਣ ਮਗਰੋਂ ਯੋ ਯੋ ਹਨੀ ਸਿੰਘ ਨੇ ਇਸ ਲਈ ਮਾਫੀ ਮੰਗੀ ਹੈ। ਗਾਇਕ ਨੇ ਕਿਹਾ ਕਿ ਜੇਕਰ ਕਿਸੇ ਨੂੰ ਮੇਰੀ ਭਾਸ਼ਾ ਬੁਰੀ ਲੱਗੀ ਤਾਂ ਮੈਨੂੰ ਮੁਆਫ਼ ਕਰ ਦਿਓ। ਉਨ੍ਹਾਂ ਕਿਹਾ ਕਿ ਜਦੋਂ ਮੈਂ ਸ਼ੋਅ ‘ਤੇ ਗਿਆ ਤਾਂ GEN -Z ਦਰਸ਼ਕਾਂ ਨੂੰ ਦੇਖਿਆ ਤਾਂ ਮੇਰੀ ਸੋਚ ਸੀ ਕਿ ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਭਾਸ਼ਾ ‘ਚ ਸਮਝਾਵਾਂ। ਮੈਂ ਸੋਚਿਆ ਕਿ OTT ਦੀ ਭਾਸ਼ਾ ਵਿਚ ਦੱਸਾਂਗਾ ਤਾਂ ਉਨ੍ਹਾਂ ਨੂੰ ਜ਼ਿਆਦਾ ਸਮਝ ਵਿਚ ਆਏਗਾ ਪਰ ਉਹ ਭਾਸ਼ਾ ਕਈਆਂ ਨੂੰ ਬੁਰੀ ਲੱਗੀ।
ਪਰ ਮੈਂ ਆਪਣੀ ਜ਼ੁਬਾਨ ‘ਤੇ ਕੰਟਰੋਲ ਰੱਖਾਂਗਾ ਤੇ ਕੋਸ਼ਿਸ਼ ਕਰਾਂਗਾ ਕਿ ਅੱਗੇ ਤੋਂ ਇਹ ਗਲਤੀ ਦੁਬਾਰਾ ਨਾ ਹੋਵੇ। ਮੇਰਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਕੋਈ ਮਕਸਦ ਨਹੀਂ ਸੀ। ਇਨਸਾਨ ਗਲਤੀਆਂ ਦਾ ਪੁਤਲਾ ਹੈ। ਮੈਂ ਆਪਣੀ ਜ਼ੁਬਾਨ ‘ਤੇ ਕੰਟਰੋਲ ਰੱਖਾਂਗਾ ਤੇ ਜਦੋਂ ਵੀ ਜੋ ਗੱਲ ਬੋਲਾਂਗਾ ਸੋਚ ਕੇ ਬੋਲਾਂਗਾ ਤੇ ਇਹ ਵੀ ਖਿਆਲ ਰੱਖਾਂਗਾ ਕਿ ਗੱਲ ਨੂੰ ਐਡਿਟ ਕਰਕੇ ਵਾਇਰਲ ਕੀਤਾ ਜਾ ਸਕਦਾ ਹੈ। ਤੁਹਾਡੇ ਸਾਰਿਆਂ ਤੋਂ ਮਾਫੀ, ਤੁਸੀਂ ਇਸੇ ਤਰ੍ਹਾਂ ਆਪਣੇ ਯੋ ਯੋ ਹਨੀ ਸਿੰਘ ਨੂੰ ਪਿਆਰ ਕਰਦੇ ਰਹੋ।
ਦਿੱਲੀ ਸ਼ੋਅ ਦੌਰਾਨ ਗਾਇਕ ਹਨੀ ਸਿੰਘ ਦੀ ਵਿਵਾਦਿਤ ਟਿੱਪਣੀ ‘ਤੇ ਜਸਬੀਰ ਜੱਸੀ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉੁਨ੍ਹਾਂ ਕਿਹਾ ਕਿ ਹਨੀ ਸਿੰਘ ਦੀ ਭੈਣ ਤੇ ਅੰਕਲ-ਆਂਟੀ ਉਸਨੂੰ ਸਮਝਾਉਣ, ਸਾਡੀ ਗੱਲ ਤਾਂ ਉਹ ਸਮਝ ਨਹੀਂ ਰਿਹਾ। ਕੀ ਪਤਾ ਤੁਹਾਡੀ ਹੀ ਬੇਨਤੀ ਸੁਣ ਲਵੇ। ਬੇਨਤੀ ਕਰੋ ਕਿ ਉਹ ਲੋਕਾਂ ਦੇ ਬੱਚਿਆਂ ਨੂੰ ਕੁਰਾਹੇ ਨਾ ਪਾਵੇ।
ਇਹ ਵੀ ਪੜ੍ਹੋ : ਪੰਜਾਬ ‘ਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਕਰ’ਤੀ ਭਵਿੱਖਬਾਣੀ, ਸੀਤ ਹਵਾਵਾਂ ਦਾ ਮਿਜ਼ਾਜ਼ ਵੀ ਰਹੇਗਾ ਜਾਰੀ
ਦੱਸ ਦੇਈਏ ਕਿ ਹਨੀ ਸਿੰਘ ਇਸ ਤੋਂ ਪਹਿਲਾਂ ਵੀ ਗਾਣਿਆਂ ਵਿਚ ਅਸ਼ਲੀਲ ਡਾਂਸ ਤੇ ਸ਼ਬਦਾਂ ਨੂੰ ਲੈ ਕੇ ਵਿਵਾਦਾਂ ਵਿਚ ਰਹਿ ਚੁੱਕੇ ਹਨ। ਕੁਝ ਦਿਨ ਪਹਿਲਾਂ ਹੀ ਹਨੀ ਸਿੰਘ ਦੇ ਇਕ ਪੁਰਾਣੇ ਗੀਤ ਨੂੰ ਲੈ ਕੇ ਜਲੰਧਰ ਦੇ ਭਾਜਪਾ ਨੇਤਾ ਨੇ ਡੀਜੀਪੀ ਨੂੰ ਸ਼ਿਕਾਇਤ ਵੀ ਭੇਜੀ ਸੀ।
ਵੀਡੀਓ ਲਈ ਕਲਿੱਕ ਕਰੋ -:
























