ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਰੋਹਿਣੀ ਵਿਚ ਦੇਸ਼ ਦੇ ਪਹਿਲੇ 8 ਲੇਨ ਐਲੀਵੇਟਿਡ ਹਾਈਵੇ ਦਵਾਰਕਾ ਐਕਸਪ੍ਰੈਸ ਤੇ ਅਰਬਨ ਐਕਸਟੈਂਸ਼ਨ ਰੋਡ-2 ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ‘ਮੇਕ ਇਨ ਇੰਡੀਆ’ ਤੇ ‘ਵੋਕਲ ਫਾਰ ਲੋਕਲ’ ਨੂੰ ਅਪਨਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਭਾਰਤੀ ਹੋ ਤਾਂ ਭਾਰਤ ਵਿਚ ਬਣਿਆ ਸਾਮਾਨ ਹੀ ਖਰੀਦੋ। ਦੀਵਾਲੀ ‘ਤੇ ਵੀ ਉਹੀ ਸਾਮਾਨ ਖਰੀਦੋ ਜੋ ਭਾਰਤੀਆਂ ਨੇ ਭਾਰਤ ਵਿਚ ਬਣਾਇਆ ਹੈ। ਵਪਾਰੀ ਵੀ ਵਿਦੇਸ਼ੀ ਸਾਮਾਨ ਛੱਡ ਕੇ ਲੋਕਲ ਸਾਮਾਨ ਵੇਚਣ।
ਪੀਐੱਮ ਦਾ ਇਹ ਬਿਆਨ ਅਜਿਹੇ ਸਮੇਂ ‘ਤੇ ਆਇਆ ਹੈ ਜਦੋਂ ਭਾਰਤ ਤੇ ਅਮਰੀਕਾ ਵਿਚ ਟੈਰਿਫ ਨੂੰ ਲੈ ਕੇ ਖੀਚੋਤਾਣ ਚੱਲ ਰਹੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਹੁਣੇ ਜਿਹੇ ਰੂਸ ਤੋਂ ਤੇਲ ਆਯਾਤ ਨੂੰ ਲੈ ਕੇ ਭਾਰਤੀ ਚੀਜ਼ਾਂ ‘ਤੇ ਵਾਧੂ 25 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। 25 ਫੀਸਦੀ ਟੈਰਿਫ 7 ਅਗਸਤ ਤੋਂ ਲਾਗੂ ਹੋ ਚੁੱਕਾ ਹੈ ਜਦੋਂ ਕਿ ਵਾਧੂ 25 ਫੀਸਦੀ ਟੈਰਿਫ 27 ਅਗਸਤ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ। ਅਜਿਹੇ ਵਿਚ ਪ੍ਰਧਾਨ ਮੰਤਰੀ ਦੇ ਇਸ ਸੰਦੇਸ਼ ਨੂੰ ਸਵਦੇਸ਼ੀ ਉਤਪਾਦਾਂ ਨੂੰ ਬੜ੍ਹਾਵਾ ਦੇਣ ਤੇ ਵਿਦੇਸ਼ੀ ਦਬਾਅ ਵਿਚ ‘ਮੇਡ ਇਨ ਇੰਡੀਆ’ ਨੂੰ ਮਜ਼ਬੂਤ ਕਰਨ ਦੀ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ 11 ਸਾਲ ਪਹਿਲਾਂ ਭਾਰਤ ਆਪਣੀ ਲੋੜ ਦੇ ਫੋਨ ਬਾਹਰ ਤੋਂ ਮੰਗਵਾਉਂਦਾ ਸੀ ਪਰ ਹੁਣ ਦੇਸ਼ ਵਿਚ ਹੀ ਹਰ ਸਾਲ 30 ਤੋਂ 35 ਕਰੋੜ ਮੋਬਾਈਲ ਫੋਨ ਬਣਾਏ ਜਾ ਰਹੇ ਹਨ ਤੇ ਉਨ੍ਹਾਂ ਨੂੰ ਨਿਰਯਾਤ ਵੀ ਕੀਤਾ ਜਾ ਰਿਹਾ ਹੈ। ਇਹ ਬਦਲਾਅ ਭਾਰਤ ਦੀ ਉਤਪਾਦਨ ਸਮਰੱਥਾ ਤੇ ‘ਮੇਕ ਇਨ ਇੰਡੀਆ’ ਦੀ ਸਫਲਤਾ ਨੂੰ ਦਿਖਾਉਂਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਵਪਾਰੀ ਵਿਦੇਸ਼ੀ ਸਾਮਾਨ ਵੇਚਣਾ ਛੱਡਣ ਤੇ ‘ਮੇਡ ਇਨ ਇੰਡੀਆ’ ਦੇ ਉਤਪਾਦ ਪੂਰੀ ਸ਼ਾਨ ਨਾਲ ਵੇਚਣ। ਉਨ੍ਹਾਂ ਕਿਹਾ ਕਿ ਪਹਿਲਾਂ ਵਪਾਰੀ ਜ਼ਿਆਦਾ ਮੁਨਾਫੇ ਲਈ ਵਿਦੇਸ਼ੀ ਸਾਮਾਨ ਲਿਆਉਂਦੇ ਸਨ ਪਰ ਹੁਣ ਸਮਾਂ ਆ ਗਿਆ ਹੈ ਕਿ ਉਹ ਲੋਕਲ ਪ੍ਰੋਡਕਟਸ ਨੂੰ ਬੜ੍ਹਾਵਾ ਦੇਣ।
PM ਨੇ ਅੱਗੇ ਕਿਹਾ ਕਿ ਇਕ ਦਹਾਕੇ ਪਹਿਲਾਂ ਤੱਕ ਭਾਰਤ ਖਿਡੌਣੇ ਵੀ ਬਾਹਰ ਤੋਂ ਮੰਗਵਾਉਂਦੇ ਸੀ। ਅੱਜ ਹਾਲਾਤ ਬਦਲ ਚੁੱਕੇ ਹਨ ਤੇ ਦੇਸ਼ 100 ਤੋਂ ਵੱਧ ਦੇਸ਼ਾਂ ਵਿਚ ਖਿਡੌਣੇ ਨਿਰਯਾਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬਦਲਾਅ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਆਤਮ ਨਿਰਭਰ ਬਣ ਰਿਹਾ ਹੈ ਤੇ ਦੁਨੀਆ ਨੂੰ ਲੋਕਲ ਪ੍ਰੋਡਕਟਸ ਨਾਲ ਜੋੜ ਰਿਹਾ ਹੈ। ਉਨ੍ਹਾਂ ਕਿਹਾ ਕਿ GST ਵਿਚ ਨੈਕਸਟ ਜਨਰੇਸ਼ਨ ਰਿਫਾਰਮ ਹੋਣ ਜਾ ਰਿਹਾ ਹੈ। ਦੀਵਾਲੀ ‘ਤੇ ਡਬਲ ਬੋਨਸ ਮਿਲਣ ਵਾਲਾ ਹੈ। ਇਸ ਦਾ ਪੂਰਾ ਫਾਰਮੇਟ ਸੂਬਿਆਂ ਨੂੰ ਭੇਜ ਦਿੱਤਾ ਹੈ। ਇਸ ਦਾ ਫਾਇਦਾ ਸਾਰਿਆਂ ਨੂੰ ਹੋਵੇਗਾ।
ਇਹ ਵੀ ਪੜ੍ਹੋ : ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ ‘ਚ EC ਦੀ ਦੋ-ਟੁਕ-‘ਵੋਟ ਚੋਰੀ ਵਰਗੇ ਸ਼ਬਦਾਂ ਦਾ ਇਸਤੇਮਾਲ ਸੰਵਿਧਾਨ ਦਾ ਅਪਮਾਨ’
PM ਮੋਦੀ ਨੇ ਕਿਹਾ ਕਿ UPA ਸਰਕਾਰ ਦੌਰਾਨ ਫਾਈਲਾਂ ਚੱਲਦੀਆਂ ਸਨ ਪਰ ਉਨ੍ਹਾਂ ‘ਤੇ ਕੰਮ ਅਸੀਂ ਕੀਤਾ। ਜਦੋਂ ਕੇਂਦਰ ਵਿਚ ਸੂਬਿਆਂ ਭਾਜਪਾ ਦੀਆਂ ਸਰਕਾਰਾਂ ਬਣੀਆਂ ਤਾਂ ਵਿਕਾਸ ਸ਼ੁਰੂ ਹੋਇਆ। ਜੋ ਲੋਕ ਸੰਵਿਧਾਨ ਸਿਰ ‘ਤੇ ਰੱਖ ਕੇ ਨੱਚਦੇ ਹਨ, ਉਹੀ ਉਸ ਨੂੰ ਕੁਚਲਦੇ ਵੀ ਸਨ ਤੇ ਬਾਬਾ ਸਾਹਿਬ ਦੀਆਂ ਭਾਵਨਾਵਾਂ ਨਾਲ ਧੋਖਾ ਵੀ ਕਰਦੇ ਸਨ। ਅੱਜ ਜੋ ਸੰਵਿਧਾਨ ਦੀ ਗੱਲ ਕਰਦੇ ਹਨ, ਉਨ੍ਹਾਂ ਨੇ ਜੰਮ ਕੇ ਲੋਕਾਂ ਦਾ ਸ਼ੋਸ਼ਣ ਕੀਤਾ।
ਵੀਡੀਓ ਲਈ ਕਲਿੱਕ ਕਰੋ -:
























