ਕਿਸੇ ਵੀ ਵੋਟਰ ਲਈ ਵੋਟਰ ਆਈਡੀ ਕਾਰਡ ਇਕ ਬਹੁਤ ਹੀ ਮਹੱਤਵਪੂਰਨ ਦਸਤਾਵੇਜ਼ ਹੈ। ਵੋਟਰ ਆਈਡੀ ਕਾਰਡ ਬਣਾਉਣ ਲਈ ਹੁਣ ਆਧਾਰ ਕਾਰਡ ਜ਼ਰੂਰੀ ਨਹੀਂ ਹੋਵੇਗਾ। ਇਹ ਜਾਣਕਾਰੀ ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਨੂੰ ਇਕ ਪਟੀਸ਼ਨ ਦੇ ਜਵਾਬ ਵਿਚ ਦਿੱਤੀ। ਸੁਪਰੀਮ ਕੋਰਟ ਵਿਚ ਵੋਟਰ ਆਈਡੀ ਕਾਰਡ ਬਣਾਉਣ ਲਈ ਫਾਰਮ 6ਬੀ ਵਿਚ ਆਧਾਰ ਕਾਰਡ ਦੀ ਜ਼ਰੂਰਤ ਨੂੰ ਖਤਮ ਕਰਨ ਲਈ ਪਟੀਸ਼ਨ ਦਾਇਰ ਕੀਤੀ ਸੀ।ਇਸ ਕੇਸ ਦੀ ਸੁਣਵਾਈ ਤਿੰਨ ਜੱਜਾਂ ਦੀ ਬੈਂਚ ਜਿਸ ਵਿਚ ਚੀਫ ਜਸਟਿਸ ਚੰਦਰਚੂੜ, ਜਸਟਿਸ ਜੇਬੀ ਪਾਦਰੀ ਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਕਰ ਰਹੀ ਸੀ।
ਚੋਣ ਕਮਿਸ਼ਨ ਦੀ ਤਰਫੋਂ ਸੀਨੀਅਰ ਵਕੀਲ ਸੁਕੁਮਾਰ ਪੈਟ ਅਤੇ ਅਮਿਤ ਸ਼ਰਮਾ ਨੇ ਸੁਪਰੀਮ ਕੋਰਟ ਵਿੱਚ ਦੱਸਿਆ ਕਿ ਵੋਟਰ ਆਈਡੀ ਲਈ ਆਧਾਰ ਨੰਬਰ ਦੀ ਲੋੜ ਨੂੰ ਖਤਮ ਕਰਨ ਲਈ ਜਲਦੀ ਹੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਚੋਣ ਕਮਿਸ਼ਨ ਨੇ ਅੱਗੇ ਦੱਸਿਆ ਕਿ ਵੋਟਰ ਕਾਰਡ ਬਣਾਉਣ ਲਈ ਫਾਰਮ ਵਿੱਚ ਵੀ ਬਦਲਾਅ ਕੀਤੇ ਜਾਣਗੇ। ਇਸ ਮਾਮਲੇ ‘ਤੇ ਚੋਣ ਕਮਿਸ਼ਨ ਨੇ ਕੈਵੀਏਟ ਦਾਇਰ ਕੀਤਾ ਹੈ। ਚੋਣ ਕਮਿਸ਼ਨ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਸਮੇਂ ਵੈੱਬਸਾਈਟ ‘ਤੇ 66 ਕਰੋੜ 23 ਲੱਖ ਵੋਟਰਾਂ ਦੇ ਆਧਾਰ ਨੰਬਰ ਉਪਲਬਧ ਹਨ, ਜਿਨ੍ਹਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਅਦਾਲਤ ਨੇ ਪਟੀਸ਼ਨ ਦੀ ਸੁਣਵਾਈ ਖਤਮ ਕਰ ਦਿੱਤੀ।
ਇਹ ਵੀ ਪੜ੍ਹੋ : ਹੁਣ ਮਹਿਜ਼ ਦੋ ਘੰਟਿਆਂ ‘ਚ ਪਹੁੰਚ ਸਕੋਗੇ ਦਿੱਲੀ ਤੋਂ ਅੰਮ੍ਰਿਤਸਰ, ਜਲਦ ਹੀ ਚੱਲੇਗੀ ਬੁਲੇਟ ਟ੍ਰੇਨ
ਇਹ ਪਟੀਸ਼ਨ ਤੇਲੰਗਾਨਾ ਪ੍ਰਦੇਸ਼ ਕਮੇਟੀ ਦੇ ਉਪ ਪ੍ਰਧਾਨ ਜੀ ਨਿਰੰਜਨ ਵੱਲੋਂ ਪਟੀਸ਼ਨ ਫਾਈਲ ਕੀਤੀ ਗਈ ਸੀ। ਜੀ ਨਿਰੰਜਨ ਨੇ ਨਵੇਂ ਵੋਟਰ ਆਈਡੀ ਕਾਰਡ ਬਣਾਉਣ ਲਈ ਚੋਣ ਸੋਧ ਐਕਟ 2022 ਦੀ ਧਾਰਾ 26 ਵਿੱਚ ਉਪਲਬਧ ਉਪਬੰਧਾਂ ਬਾਰੇ ਜਾਣਕਾਰੀ ਮੰਗੀ ਸੀ। ਪਟੀਸ਼ਨ ਮੁਤਾਬਕ ਵੋਟਰ ਆਈਡੀ ਬਣਾਉਣ ਲਈ ਫਾਰਮ 6 ਭਰਿਆ ਜਾਂਦਾ ਹੈ ਅਤੇ ਵੋਟਰ ਦੀ ਪਛਾਣ ਦਰਜ ਕਰਨ ਲਈ ਫਾਰਮ 6ਬੀ ਭਰਿਆ ਜਾਂਦਾ ਹੈ। ਮੌਜੂਦਾ ਸਮੇਂ ਵਿੱਚ ਫਾਰਮ 6ਬੀ ਵਿੱਚ ਆਧਾਰ ਨੰਬਰ ਦੇਣਾ ਲਾਜ਼ਮੀ ਹੈ। ਇਸ ‘ਤੇ ਕਾਂਗਰਸੀ ਆਗੂ ਵੱਲੋਂ ਦਲੀਲ ਦਿੱਤੀ ਗਈ ਕਿ ਜਿਹੜੇ ਲੋਕ ਵੋਟਰ ਕਾਰਡ ਬਣਵਾਉਣ ਦੇ ਯੋਗ ਬਣ ਗਏ ਹਨ ਪਰ ਉਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ, ਉਹ ਕੀ ਕਰਨ? ਫਿਲਹਾਲ ਉਨ੍ਹਾਂ ਦਾ ਵੋਟਰ ਕਾਰਡ ਨਹੀਂ ਬਣਿਆ ਹੈ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish