ਵ੍ਹਟਸਐਪ ਨੇ ਕੁਝ ਦਿਨ ਪਹਿਲਾਂ ਹੀ ਚੈਨਲ ਫੀਚਰ ਨੂੰ ਲਾਂਚ ਕੀਤਾ ਹੈ ਜੋ ਕਿ Whatsapp ਦੇ ਬ੍ਰਾਡਕਾਸਟ ਫੀਚਰ ਦਾ ਹੀ ਇਕ ਵਿਸਤਾਰ ਰੂਪ ਹੈ। ਵ੍ਹਟਸਐਪ ਚੈਨਲ ਦੇ ਯੂਜਰਸ ਦੀ ਗਿਣਤੀ ਭਾਰਤ ਵਿਚ ਬਹੁਤ ਹੀ ਘੱਟ ਸਮੇਂ ਵਿਚ 500 ਮਿਲੀਅਨ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਇਹ ਸਾਰੇ ਚੈਨਲ ਦੇ ਲਾਂਚਿੰਗ ਦੇ ਸਿਰਫ 7 ਹਫਤਿਆਂ ਅੰਦਰ ਹੋਇਆ ਹੈ। ਹੁਣ ਇਕ ਨਵੀਂ ਰਿਪੋਰਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ WhatsApp ਚੈਨਲ ਲਈ ਕੰਪਨੀ ਇਕ ਵੱਖਰਾ ਫੀਚਰ ਦੇਣ ਜਾ ਰਹੀ ਹੈ।
WhatsApp ਚੈਨਲ ਬੈਨ ਜਾਂ ਸਸਪੈਂਡ ਹੋਣ ‘ਤੇ ਯੂਜਰਸ ਹੁਣ ਅਨਬਲਾਕ ਲਈ ਰਿਕਵੈਸਟ ਕਰ ਸਕਣਗੇ। ਇਸ ਲਈ ਇਕ ਵੱਖਰਾ ਫੀਚਰ ਆ ਰਿਹਾ ਹੈ। ਇਸ ਨਵੇਂ ਫੀਚਰ ਦੀ ਜਾਣਕਾਰੀ WABetaInfo ਨੇ ਦਿੱਤੀ ਹੈ ਜੋ ਕਿ WhatsApp ਦੇ ਸਾਰੇ ਫੀਚਰ ਨੂੰ ਟ੍ਰੈਕ ਕਰਦਾ ਹੈ। ਫਿਲਹਾਲ ਇਹ ਬੀਟਾ ਟੈਸਟਿੰਗ ਮੋਡ ਵਿਚ ਹੈ ਤੇ ਕੁਝ ਸਮੇਂ ਬਾਅਦ ਇਸ ਨੂੰ ਸਾਰਿਆਂ ਲਈ ਜਾਰੀ ਕੀਤਾ ਜਾਵੇਗਾ।
WhatsApp ਨੂੰ ਵੀ ਠੀਕ ਉਸੇ ਤਰ੍ਹਾਂ ਤੋਂ ਬੈਨ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਤੋਂ ਤੁਹਾਡਾ ਅਕਾਊਂਟ ਹੁੰਦਾ ਹੈ। WhatsApp ਚੈਨਲ ‘ਤੇ ਵੀ ਕੰਪਨੀ ਦੀ ਕੰਟੈਂਟ ਪਾਲਿਸੀ ਪੂਰੀ ਤਰ੍ਹਾਂ ਤੋਂ ਲਾਗੂ ਹੁੰਦੀ ਹੈ। ਅਕਾਊਂਟ ਸਸਪੈਂਡ ਜਾਂ ਬੈਨ ਹੋਣ ਦੀ ਸਥਿਤੀ ਵਿਚ ਤੁਸੀਂ ਆਪਣੇ ਚੈਨਲ ਨਾਲ ਕੋਈ ਮੈਸੇਜ, ਫੋਟੋ ਜਾਂ ਵੀਡੀਓ ਕਿਸੇ ਦੇ ਨਾਲ ਸ਼ੇਅਰ ਨਹੀਂ ਕਰ ਸਕੋਗੇ।
ਇਹ ਵੀ ਪੜ੍ਹੋ : Youtube ‘ਚ ਹੁਣ ਗੇਮਿੰਗ ਦਾ ਮਜ਼ਾ, ਡਾਊਨਲੋਡ ਵੀ ਨਹੀਂ ਕਰਨੇ ਪੈਣਗੇ Playables ਗੇਮ
ਜੇਕਰ ਤੁਸੀਂ ਅਜਿਹੇ ਕੰਟੈਂਟ ਨੂੰ ਚੈਨਲ ‘ਤੇ ਸ਼ੇਅਰ ਕਰਦੇ ਹਨ ਕਿ ਜੋ ਸਪੈਮ ਦੀ ਕੈਟਾਗਰੀ ਵਿਚ ਆਉਂਦਾ ਹੈ ਜਾਂ ਫਿਰ ਕੋਈ ਇਤਰਾਜ਼ਯੋਗ ਕੰਟੈਂਟ ਸ਼ੇਅਰ ਕਰਦੇ ਹਨ ਤੇ ਕੋਈ ਉਸ ਖਿਲਾਫ ਸ਼ਿਕਾਇਤ ਕਰਦਾ ਹੈ ਤਾਂ ਤੁਹਾਡਾ ਚੈਨਲ ਸਸਪੈਂਡ ਹੋ ਸਕਦਾ ਹੈ। ਆਮ ਤੌਰ ‘ਤੇ ਵ੍ਹਟਸਐਪ ਕਿਸੇ ਸ਼ਿਕਾਇਤ ‘ਤੇ ਖੁਦ ਰਿਵਿਊ ਕਰਦਾ ਹੈ ਤੇ ਸਸਪੈਂਸ਼ਨ ਖਤਮ ਕਰ ਦਿੰਦਾ ਹੈ ਪਰ ਕਿਸੇ ਖਾਸ ਸਥਿਤੀ ਵਿਚ ਯੂਜਰਸ ਨੂੰ ਰਿਕਵੈਸਟ ਕਰਨੀ ਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ : –