ਹਿਲਸ ਕਵੀਨ ਸ਼ਿਮਲਾ ਵਿਚ ਗੋਲਡਨ ਟੈਂਪਲ ਤੇ ਦੁਰਗਿਆਣਾ ਮੰਦਰ ਦੀ ਨਗਰੀ ਅੰਮ੍ਰਿਤਸਰ ਦੀ ਹਵਾਈ ਯਾਤਰਾ ਦਾ ਆਨੰਦ ਸਿਰਫ 1999 ਰੁਪਏ ਵਿਚ ਹਾਸਲ ਹੋਵੇਗਾ। ਯਾਤਰੀ ਇਕ ਘੰਟੇ ਵਿਚ ਸ਼ਿਮਲਾ ਤੋਂ ਅੰਮ੍ਰਿਤਸਰ ਪਹੁੰਚ ਜਾਣਗੇ। ਏਲਾਇੰਸ ਏਅਰ ਜਹਾਜ਼ ਕੰਪਨੀ ਨੇ ਸ਼ਿਮਲਾ ਤੋਂ ਅੰਮ੍ਰਿਤਸਰ ਹਵਾਈ ਯਾਤਰਾ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਇਹ ਸਹੂਲਤ 16 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ। ਹਫਤੇ ਦੇ ਤਿੰਨ ਦਿਨ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਇਸ ਸੇਵਾ ਦਾ ਸੰਚਾਲਨ ਹੋਵੇਗਾ। ਹਵਾਈ ਸੇਵਾ ਦਾ ਸ਼ੈਡਿਊਲ ਏਲਾਇੰਸ ਏਅਰ ਦੀ ਅਧਿਕਾਰਕ ਵੈੱਬਸਾਈਟ ‘ਤੇ ਉਪਲਬਧ ਹੈ।
ਸ਼ਿਮਲਾ ਦੇ ਜੁਬੜਹੱਟੀ ਹਵਾਈ ਅੱਡੇ ਤੋਂ ਸਵੇਰੇ 8 ਵਜ ਕੇ 10 ਮਿੰਟ ‘ਤੇ ਉਡਾਣ ਦਾ ਸਮਾਂ ਜਹਾਜ਼ 9 ਵਜ ਕੇ 10 ਮਿੰਟ ‘ਤੇ ਅੰਮ੍ਰਿਤਸਰ ਪਹੁੰਚ ਜਾਵੇਗਾ। ਦੂਜੇ ਪਾਸੇ ਅੰਮ੍ਰਿਤਸਰ ਤੋਂ ਸਵੇਰੇ 9 ਵਜ ਕੇ 35 ਮਿੰਟ ‘ਤੇ ਉਡਾਣ ਭਰ ਕੇ 10 ਵਜ ਕੇ 35 ਮਿੰਟ ‘ਤੇ ਸ਼ਿਮਲਾ ਪਹੁੰਚੇਗਾ। ਸ਼ਿਮਲਾ ਵਿਚ ਅੰਮ੍ਰਿਤਸਰ ਦਾ ਕਿਰਾਇਆ ਜਹਾਜ਼ ਕੰਪਨੀ ਨੇ 1999 ਰੁਪਏ ਨਿਰਧਾਰਤ ਕੀਤਾ ਹੈ।
ਇਹ ਵੀ ਪੜ੍ਹੋ : ਬੇਖੌਫ਼ ਬਾਈਕ ਸਵਾਰਾਂ ਦੇ ਹੌਸਲੇ ਬੁਲੰਦ, ਵਪਾਰੀ ਤੋਂ ਲੁੱਟੇ 4 ਲੱਖ 88 ਹਜ਼ਾਰ ਰੁਪਏ
ਇਸ ਹਵਾਈ ਸੇਵਾ ਨਾਲ ਸੈਲਾਨੀ ਸੈਕਟਰ ਨੂੰ ਫਾਇਦਾ ਹੋਵੇਗਾ। ਪੰਜਾਬ ਦੇ ਸੈਲਾਨੀ ਸ਼ਿਮਲਾ ਆਸਾਨੀ ਨਾਲ ਪਹੁੰਚ ਸਕਣਗੇ। ਸੈਲਾਨੀ ਸੜਕ ਮਾਰਗ ਦੀਆਂ ਪ੍ਰੇਸ਼ਾਨੀਆਂ ਤੋਂ ਵੀ ਬਚਣਗੇ। ਸ਼ਿਮਲਾ ਤੋਂ ਦਿੱਲੀ ਹਵਾਈ ਸੇਵਾ ਜੇਕਰ ਰੈਗੂਲਰ ਤੌਰ ‘ਤੇ ਸ਼ੁਰੂ ਹੋ ਜਾਵੇ ਤਾਂ ਸਾਲ 8 ਲੱਖ ਸੈਲਾਨੀ ਸਿਰਫ ਹਵਾਈ ਮਾਰਗ ਤੋਂ ਸ਼ਿਮਲਾ ਆ ਸਕਣਗੇ। ਸ਼ਿਮਲਾ ਤੋਂ ਦਿੱਲੀ ਦਾ ਸਫਰ ਸਿਰਫ 55 ਮਿੰਟ ਦਾ ਹੈ।
ਵੀਡੀਓ ਲਈ ਕਲਿੱਕ ਕਰੋ : –