ਲੁਧਿਆਣਾ : ਆਪਣੇ ਯੂਟਿਊਬ ਚੈਨਲ ‘ਤੇ ਅਰੁਣਾਚਲ ਪ੍ਰਦੇਸ਼ ਨੂੰ ਚੀਨ ਦਾ ਹਿੱਸਾ ਦੱਸਣ ਵਾਲੇ 22 ਸਾਲਾ ਨੌਜਵਾਨ ਨੂੰ ਪੁਲਿਸ ਨੇ ਮੰਗਲਵਾਰ ਨੂੰ ਗ੍ਰਿਫਤਾਰ ਕਰ ਲਿਆ। ਅਰੁਣਾਚਲ ਪ੍ਰਦੇਸ਼ ਦੀ ਪੁਲਿਸ ਉਸ ਨੂੰ ਛੇਤੀ ਹੀ ਹਿਰਾਸਤ ਵਿੱਚ ਲਏਗੀ। ਉਸ ਖਿਲਾਫ ਐਫ.ਆਈ. ਆਰ. ਦਰਜ ਕੀਤੀ ਜਾ ਚੁੱਕੀ ਹੈ।
ਅਰੁਣਾਚਲ ਪ੍ਰਦੇਸ਼ ਦ ਤਿੰਨ ਮੈਂਬਰੀ ਐਸਆਈਟੀ ਟੀਮ ਅੱਜ ਪੰਜਾਬ ਪਹੁੰਚੇਗੀ ਅਤੇ ਉਸ ਨੂੰ ਇਥੋਂ ਲੈ ਜਾਵੇਗੀ। ਪੁਲਿਸ ਨੇ ਉਸ ਵੱਲੋਂ ਯੂ-ਟਿਊਬ ਚੈਨਲ ਚਲਾਉਣ ਲਈ ਇਸਤੇਮਾਲ ਕੀਤੇ ਜਾਣਵਾਲੇ ਕੰਪਿਊਟਰ ਸਣ ਹੋਰ ਸਾਮਾਨ ਵੀ ਕਬਜ਼ੇ ਵਿੱਚ ਲੈ ਲਿਆ। ਦੇਰ ਸ਼ਾਮ ਪੁਲਿਸ ਪਾਰਸ ਦੇ ਘਰ ਮਾਂ ਅੰਕਿਤਾ ਤੋਂ ਪੁੱਛਗਿੱਛ ਕਰਦੀ ਰਹੀ।
ਦੱਸਣਯੋਗ ਹੈ ਕਿ ਪਾਰਸ ਆਪਣੀ ਮਾਂ ਦੇ ਨਾਲ ਰਹਿੰਦਾ ਹੈ। ਉਸ ਦੇ ਪਿਤਾ ਦੀ 5 ਸਾਲ ਪਹਿਲਾਂ ਮੌਤ ਹੋ ਗਈ ਹੈ। ਪਾਰਸ ਪਹਿਲਾਂ ਜਨਕਪੁਰੀ ਇਲਾਕੇ ਵਿਚ ਇਕ ਸਟੇਸ਼ਨਰੀ ਦੀ ਦੁਕਾਨ ਵਿਚ ਕੰਮ ਕਰਦਾ ਸੀ। ਉਸ ਦਾ ਪਰਿਵਾਰ ਲਗਭਗ 10 ਸਾਲ ਪਹਿਲਾਂ ਯੂ. ਪੀ ਤੋਂ ਇਥੇ ਆਇਆ ਸੀ। ਪਾਰਸ ਨੇ 3 ਸਾਲ ਪਹਿਲਾਂ ਉਸੇ ਇਲਾਕੇ ਵਿੱਚ 50 ਲੱਖ ਤੋਂ ਵੱਧ ਦਾ ਘਰ ਖਰੀਦਿਆ ਸੀ। ਪਾਰਸ ਦੇ ਯੂਟਿਊਬ ਚੈਨਲ ‘ਤੇ 3 ਚੈਨਲ ਹਨ ਜਿੱਥੇ ਉਸ ਦੇ 10 ਲੱਖ ਤੋਂ ਵੱਧ ਫਾਲੋਅਰਜ਼ ਹਨ। ਇਸ ‘ਤੇ ਪੋਸਟ ਪਾ ਕੇ ਹਰ ਮਹੀਨੇ 1 ਲੱਖ ਤੋਂ ਵੱਧ ਦੀ ਕਮਾਈ ਕਰ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ’ਚ ਫਿਰ ਇਨਸਾਨੀਅਤ ਹੋਈ ਸ਼ਰਮਸਾਰ- ਨੌਜਵਾਨ ਦਾ ਸਿਰ ਮੁੰਨ ਕੇ ਪਿਲਾਇਆ ਪੇਸ਼ਾਬ, ਵੀਡੀਓ ਵਾਇਰਲ
ਦੱਸ ਦੇਈਏ ਕਿ 23 ਮਈ ਨੂੰ ਪ੍ਰਕਾਸ਼ਿਤ ਕੀਤੀ ਗਈ ਇੱਕ ਵੀਡੀਓ ਵਿਚ ਪਾਰਸ ਸਿੰਘ, ਜੋ ‘ਪਾਰਸ ਆਫੀਸ਼ੀਅਲ’ ਨਾਂ ਦਾ ਯੂ-ਟਿਊਬ ਚੈਨਲ ਚਲਾਉਂਦਾ ਹੈ, ਨੇ ਏਰਿੰਗ ਨੂੰ ‘ਗੈਰ-ਭਾਰਤੀ’ ਕਿਹਾ ਅਤੇ ਅਰੁਣਾਚਲ ਪ੍ਰਦੇਸ਼ ਨੂੰ ‘ਚੀਨ ਦਾ ਹਿੱਸਾ’ ਦੱਸਿਆ ਸੀ। ਨਸਲੀ ਟਿੱਪਣੀਆਂ ਲਈ ਕੇਸ ਦਰਜ ਹੋਣ ਤੋਂ ਬਾਅਦ ਪਾਰਸ ਨੇ ਆਪਣੇ ਯੂਟਿਊਬ ਚੈਨਲ ‘ਤੇ ਮੁਆਫੀ ਮੰਗੀ।