Young man commits suicide in hotel room : ਚੰਡੀਗੜ੍ਹ ਸੈਕਟਰ-7 ਦੇ ਹੋਟਲ ਸਿਟੀ ਪਲਾਜ਼ਾ ਦੇ ਕਮਰਾ ਨੰਬਰ 204 ਵਿੱਚ ਇਕ ਨੌਜਵਾਨ ਨੇ ਪੱਖੇ ਦੀ ਹੁੱਕ ਨਾਲ ਚੁੰਨੀ ਬੰਨ੍ਹ ਕੇ ਫਾਹਾ ਲੈ ਕੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ।। ਹੋਟਲ ਸੰਚਾਲਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਮੌਕੇ ’ਤੇ ਪਹੁੰਚੀ। ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ 22 ਸਾਲ ਪ੍ਰਦੀਪ ਹਰੀਪੁਰ ਪਿੰਡ ਮੁਹਾਲੀ ਵਜੋਂ ਹੋਈ ਹੈ। ਇਸ ਦੀ ਜਾਣਕਾਰੀ ਇੱਕ ਲੜਕੀ ਵੱਲੋਂ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ, ਜੋਕਿ ਉਸ ਦੇ ਨਾਲ ਆਈ ਸੀ ਪਰ ਬਾਅਦ ਵਿੱਚ ਵਾਪਿਸ ਚਲੀ ਗਈ ਸੀ। ਹੁਣ ਪੁਲਿਸ ਉਸ ਕੁੜੀ ਨੂੰ ਵੀ ਲੱਭ ਰਹੀ ਹੈ ਕਿ ਉਸ ਨੂੰ ਕਿਵੇਂ ਪਤਾ ਕਿ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਰਾਤ ਕਰੀਬ 3.40 ਵਜੇ ਲੜਕੀ ਨਾਲ ਹੋਟਲ ਆਇਆ ਸੀ। ਦੋਵਾਂ ਨੇ ਹੋਟਲ ਵਿੱਚ ਕਮਰਾ ਬੁੱਕ ਕੀਤਾ। ਉਸ ਤੋਂ ਬਾਅਦ ਮ੍ਰਿਤਕ ਨੌਜਵਾਨ ਨਾਲ ਆਈ ਕੁੜੀ ਡੇਢ ਘੰਟੇ ਬਾਅਦ ਚਲੀ ਗਈ। ਲੜਕੀ ਨੇ ਮ੍ਰਿਤਕ ਦੇ ਭਰਾ ਨੂੰ ਇਹ ਸੂਚਨਾ ਦਿੱਤੀ ਕਿ ਉਸਦੇ ਭਰਾ ਨੇ ਖੁਦਕੁਸ਼ੀ ਕਰ ਲਈ ਹੈ। ਜਿਸ ’ਤੇ ਮ੍ਰਿਤਕ ਦਾ ਪਰਿਵਾਰ ਹੋਟਲ ਪਹੁੰਚ ਗਿਆ ਅਤੇ ਹੋਟਲ ਸੰਚਾਲਕ ਤੇ ਪੁਲਿਸ ਨੂੰ ਸੂਚਿਤ ਕੀਤਾ। ਦਰਵਾਜ਼ਾ ਖੋਲ੍ਹਣ ‘ਤੇ ਨੌਜਵਾਨ ਦੀ ਲਾਸ਼ ਲਟਕ ਰਹੀ ਸੀ। ਉਸ ਨੇ ਪੱਖੇ ਦੇ ਹੁੱਕ ਨਾਲ ਚੁੰਨੀ ਬੰਨ੍ਹ ਕੇ ਖੁਦਕੁਸ਼ੀ ਕਰ ਲਈ। ਜਿਸ ਤੋਂ ਬਾਅਦ ਪੁਲਿਸ ਨੇ ਫੋਰੈਂਸਿਕ ਟੀਮ ਨੂੰ ਬੁਲਾਇਆ ਅਤੇ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ।
ਪੁਲਿਸ ਨੇ ਹੋਟਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਹਾਰਡ ਡਰਾਈਵ ਨੂੰ ਕਬਜ਼ੇ ਵਿੱਚ ਲੈ ਲਈ ਹੈ ਅਤੇ ਜਾਂਚ ਕਰ ਰਹੀ ਹੈ। ਮ੍ਰਿਤਕ ਦੇ ਨਾਲ ਆਈ ਲੜਕੀ ਦੀ ਵੀ ਭਾਲ ਕੀਤੀ ਜਾ ਰਹੀ ਹੈ ਕਿ ਅਖੀਰ ਲੜਕੀ ਨੂੰ ਕਿਵੇਂ ਪਤਾ ਲੱਗਿਆ ਕਿ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ ਅਤੇ ਉਹ ਮੌਕੇ ਤੋਂ ਚਲੀ ਗਈ, ਜੋ ਕਿ ਪੁਲਿਸ ਜਾਂਚ ਦਾ ਵਿਸ਼ਾ ਹੈ।