ਜਲਾਲਾਬਾਦ ਗਰਾਊਂਡ ਵਿਚ ਦੌੜ ਲਗਾਉਂਦੇ ਹੋਏ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਫਾਜ਼ਿਲਕਾ ਦੇ ਰਹਿਣ ਵਾਲੇ ਇਸ ਨੌਜਵਾਨ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਬਲਦੇਵ ਸਿੰਘ ਵਜੋਂ ਹੋਈ ਹੈ।
ਬਲਦੇਵ ਸਿੰਘ BSF ਤੇ ਪੰਜਾਬ ਪੁਲਿਸ ‘ਚ ਭਰਤੀ ਦੀ ਤਿਆਰੀ ਕਰ ਰਿਹਾ ਸੀ ਕਿ ਅਚਾਨਕ ਵੱਡਾ ਭਾਣਾ ਵਾਪਰ ਗਿਆ। ਅਜੇ ਸਾਲ ਪਹਿਲਾਂ ਉਸ ਦੇ ਪਿਤਾ ਦੀ ਵੀ ਮੌਤ ਹੋਈ ਸੀ ਤੇ ਇਸ ਮਗਰੋਂ ਫਿਰ ਤੋਂ ਪਰਿਵਾਰ ਨੂੰ ਵੱਡਾ ਸਦਮਾ ਲੱਗਾ ਹੈ। ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਹਰ ਸਵੇਰ ਨਵੀਂ ਸੁਪਨਿਆਂ ਨਾਲ ਭਰੀ ਹੁੰਦੀ ਹੈ ਪਰ ਕਈ ਵਾਰ ਕਿਸਮਤ ਇਕ ਪਲ ਵਿਚ ਸਾਰਾ ਕੁਝ ਖਾਮੋਸ਼ ਕਰ ਦਿੰਦੀ ਹੈ ਪਰ ਫਾਜ਼ਿਲਕਾ ਤੋਂ ਖਬਰ ਸਾਹਮਣੇ ਆਈ ਹੈ ਜਿਥੇ ਇਕ ਨੌਜਵਾਨ ਦੀ ਉਮੀਦਾਂ ਭਰੀ ਦੌੜ ਉਸ ਦੀ ਜ਼ਿੰਦਗੀ ਦੀ ਆਖਰੀ ਦੌੜ ਸਾਬਤ ਹੋਈ ਹੈ।
ਇਹ ਵੀ ਪੜ੍ਹੋ : ਸੰਗਰੂਰ ਦਾ ਫੌਜੀ ਜਵਾਨ ਮਨੀਪੁਰ ‘ਚ ਸ਼ਹੀਦ, 21 ਸਾਲਾਂ ਤੋਂ ਭਾਰਤੀ ਫੌਜ ‘ਚ ਨਿਭਾ ਰਹੇ ਸਨ ਸੇਵਾ
ਬਲਦੇਵ ਸਿੰਘ ਦਾ ਪੁਲਿਸ ਵਿਚ ਭਰਤੀ ਹੋਣ ਦਾ ਸੁਪਨਾ ਅਧੂਰਾ ਹੀ ਰਹਿ ਗਿਆ। ਉਹ ਰੋਜ਼ਾਨਾ ਵਾਂਗ ਫਾਜ਼ਿਲਕਾ ਦੇ ਪਿੰਡ ਰੋੜਾਂਵਾਲੀ ਦੀ ਗਰਾਊਂਡ ਵਿਚ ਦੌੜ ਲਗਾ ਰਿਹਾ ਸੀ ਕਿ ਇਸ ਦੌਰਾਨ ਉਸ ਨਾਲ ਹਾਦਸਾ ਵਾਪਰ ਗਿਆ। ਦੌੜ ਦੌਰਾਨ ਬਲਦੇਵ ਦੀ ਤਬੀਅਤ ਵਿਗੜ ਗਈ। ਉਸ ਨੂੰ ਚੱਕਰ ਆਏ ਤੇ ਉਹ ਡਿੱਗ ਗਿਆ। ਨਾਲ ਦੇ ਦੋਸਤਾਂ ਵੱਲੋਂ ਉਸ ਨੂੰ ਨੇੜਲੇ ਕਲੀਨਿਕ ਲਿਜਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬਲਦੇਵ ਦੀ ਮੌਤ ਨਾਲ ਪਿੰਡ ਵਿਚ ਸੋਗ ਦਾ ਮਾਹੌਲ ਹੈ ਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਵੱਡਾ ਭਰਾ ਫੌਜ ਵਿਚ ਸੇਵਾ ਨਿਭਾ ਰਿਹਾ ਹੈ ਤੇ ਬਲਦੇਵ ਦੀ ਮੌਤ ਦੀ ਖਬਰ ਮਗਰੋਂ ਭਰਾ ਦੀਆਂ ਅੱਖਾਂ ਵੀ ਨਮ ਹੋ ਚੁੱਕੀਆਂ ਹਨ। ਪਰਿਵਾਰ ਦਾ ਦਰਦ ਦੇਖਿਆ ਨਹੀਂ ਜਾ ਰਿਹਾ।
ਵੀਡੀਓ ਲਈ ਕਲਿੱਕ ਕਰੋ -:
























