ਸ਼੍ਰੀ ਅਮਰਨਾਥ ਯਾਤਰਾ ‘ਤੇ ਗਿਆ ਲੁਧਿਆਣਾ ਵਾਸੀ ਸੁਰਿੰਦਰਪਾਲ ਬਾਲਟਾਲ ਮਾਰਗ ‘ਤੇ ਲਾਪਤਾ ਹੋ ਗਿਆ ਹੈ। ਉਹ ਆਪਣੇ 6 ਸਾਥੀਆਂ ਨਾਲ ਭੋਲੇਨਾਥ ਦੇ ਦਰਸ਼ਨ ਲਈ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਸੁਰਿੰਦਰਪਾਲ ਨੂੰ ਉਚਾਈ ‘ਤੇ ਚੜ੍ਹਨ ਨਾਲ ਦਿੱਕਤ ਹੋ ਗਈ ਸੀ ਤੇ ਸ਼ੰਕਾ ਹੈ ਕਿ ਉਹ ਰੇਲਪਥਰੀ ਨੇੜੇ ਨਦੀ ਵਿਚ ਡਿੱਗ ਗਿਆ।
ਬੀਤੀ ਦੇਰ ਰਾਤ ਤੱਕ ਪੁਲਿਸ, NDRF ਤੇ ਆਈਟੀਬੀਪੀ ਦੇ ਜਵਾਨਾਂ ਨੇ ਉਸ ਦੀ ਤਲਾਸ਼ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਇਸ ਘਟਨਾ ਨਾਲ ਯਾਤਰੀਆਂ ਵਿਚ ਵੀ ਨਾਰਾਜ਼ਗੀ ਤੇ ਚਿੰਤਾ ਦਾ ਮਾਹੌਲ ਹੈ। ਸਾਥੀਆਂ ਨੇ ਦੱਸਿਆ ਕਿ ਉਹ ਹਾਈ ਆਲਟੀਚਿਊਟ ਸਿਕਨੈੱਸ ਨਾਲ ਜੂਝ ਰਹੇ ਸਨ ਤੇ ਉਸ ਦਾ ਵਿਵਹਾਰ ਅਸਾਧਾਰਨ ਹੋ ਗਿਆ ਸੀ। ਉਹ ਜੈੱਡ ਮੋੜ ਕੋਲ ਰੇਲਿਗ ਪਾਰ ਕਰਕੇ ਨਾਲੇ ਵੱਲ ਚਲੇ ਗਏ। ਸਾਥੀ ਯਾਤਰੀਆਂ ਨੇ ਦੱਸਿਆ ਕਿ ਸੁਰਿੰਦਰ ਕਦੇ ਉਪਰ-ਹੇਠਾਂ ਦੌੜਦੇ ਕਦੇ ਠੰਡੇ ਪਾਣੀ ਨਾਲ ਨਹਾਉਣ ਲੱਗਦੇ ਤੇ ਫਿਰ ਅਚਾਨਕ ਗਾਇਬ ਹੋ ਗਏ।
ਇਹ ਵੀ ਪੜ੍ਹੋ :ਪਟਿਆਲਾ ‘ਚ ਰਿਟਾਇਰਡ ਪ੍ਰਿੰਸੀਪਲ ਨਾਲ ਹੋਈ ਠੱਗੀ, ਡਿਜੀਟਲ ਅਰੈਸਟ ਕਰ ਕੇ ਠੱਗੇ 74.68 ਲੱਖ ਰੁਪਏ
ਪੁਲਿਸ, NDRF ਤੇ ਆਈਟੀਬੀਪੀ ਲਗਾਤਾਰ ਉਸ ਦੀ ਭਾਲ ਕਰ ਰਹੀ ਹੈ। ਹੁਣ ਨਾਲੇ ਵਿਚ ਗੋਤਾਖੋਰਾਂ ਨੂੰ ਉਤਾਰਿਆ ਗਿਆ ਹੈ ਤੇ ਡ੍ਰੋਨ ਦੀ ਮਦਦ ਨਾਲ ਪਹਾੜੀ ਇਲਾਕੇ ਵਿਚ ਵੀ ਸਰਚ ਕੀਤਾ ਜਾ ਰਿਹਾ ਹੈ ਪਰ ਅਜੇ ਤੱਕ ਸੁਰਿੰਦਰਪਾਲ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ। ਯਾਤਰੀਆਂ ਵਿਚ ਇਸ ਘਟਨਾ ਨੂੰ ਲੈ ਕੇ ਚਿੰਤਾ ਤੇ ਨਾਰਾਜ਼ਗੀ ਹੈ।
ਵੀਡੀਓ ਲਈ ਕਲਿੱਕ ਕਰੋ -:
























