ਕੈਨੇਡਾ ਤੋਂ ਫਿਰ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਮੋਹਾਲੀ ਦੇ ਨੌਜਵਾਨ ਦੀ ਸੜਕ ਹਾਦਸੇ ਵਿਚ ਕੈਨੇਡਾ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਵਿੰਦਰ ਸਿੰਘ ਵਜੋਂ ਹੋਈ ਹੈ। ਉਮਸ ਦੀ ਉਮਰ 26 ਸਾਲ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਹਰਵਿੰਦਰ 26 ਦਸੰਬਰ ਨੂੰ ਦਸੰਬਰ ਨੂੰ ਸੇਂਟ-ਐਨ-ਡੀ-ਮਾਡਾਵਾਸਕਾ ਹਾਈਵੇਅ-2 ‘ਤੇ ਵਾਪਰੇ ਹਾਦਸੇ ਦਾ ਸ਼ਿਕਾਰ ਹੋ ਗਿਆ। ਹਰਵਿੰਦਰ ਸਿੰਘ ਦੇ 2 ਹੋਰ ਸਾਥੀ ਵੀ ਇਸ ਹਾਦਸੇ ਵਿਚ ਜ਼ਖਮੀ ਹੋ ਗਏ ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਹਰਵਿੰਦਰ ਦੇ ਦੋਸਤਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਰਵਿੰਦਰ ਪਿਛਲੀਆਂ ਗਰਮੀਆਂ ਤੋਂ ਫਰੈਡਰਿਕਟਨ ਵਿੱਚ ਸਮਿਥ ਸਟ੍ਰੀਟ ‘ਤੇ ਪਾਪਾ ਜੌਨਜ਼ ਵਿਖੇ ਕੰਮ ਕਰਦਾ ਸੀ ਅਤੇ ਉਸਨੇ ਆਪਣੀ ਖ਼ੁਦ ਦੀ ਪਿੱਜ਼ਾ ਦੀ ਦੁਕਾਨ ਖੋਲ੍ਹਣ ਦੇ ਸੁਫ਼ਨੇ ਵੇਖੇ ਸਨ। ਉਨ੍ਹਾਂ ਨੇ ਦੱਸਿਆ ਕਿ ਉਹ ਦੋ ਨੌਕਰੀਆਂ ‘ਤੇ ਕੰਮ ਕਰਦਾ ਸੀ ਅਤੇ ਦੇਸ਼ ਵਿੱਚ ਸਥਾਈ ਨਿਵਾਸ ਲਈ ਕੋਸ਼ਿਸ਼ ਕਰ ਰਿਹਾ ਸੀ।
ਇਹ ਵੀ ਪੜ੍ਹੋ : ਲੁਧਿਆਣਾ STF ਨੇ ਸਪਲਾਈ ਕਰਨ ਜਾ ਰਹੇ 2 ਨਸ਼ਾ ਤਸਕਰਾਂ ਨੂੰ ਦਬੋਚਿਆ, 950 ਗ੍ਰਾਮ ਹੈਰੋ.ਇਨ ਬਰਾਮਦ
ਜਿਸ ਰੈਸਟੋਰੈਂਟ ਵਿਚ ਹਰਵਿੰਦਰ ਕੰਮ ਕਰਦਾ ਸੀ ਉਸ ਦੇ ਹੋਰਨਾਂ ਕਰਮਚਾਰੀਆਂ ਨੇ ਮ੍ਰਿਤਕ ਦੀ ਮੰਗੇਤਰ ਤੇ ਪਰਿਵਾਰ ਦੀ ਮਦਦ ਲਈ ਪੈਸੇ ਇਕੱਠੇ ਕੀਤੇ ਹਨ। ਰੈਸਟੋਰੈਂਟ ਦੀ ਮਾਲਕਣ ਏਰਿਕਾ ਵੈਲਿਸ ਨੇ ਕਿਹਾ ਕਿ ਉਹ ਬੁੱਧਵਾਰ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਹਰਵਿੰਦਰ ਦੀ ਦੇਹ ਨੂੰ ਭਾਰਤ ਵਾਪਸ ਲਿਆਉਣ ਲਈ ਦਾਨ ਕਰਨਗੇ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”