ਪੰਜਾਬ ਤੋਂ ਬਹੁਤ ਸਾਰੇ ਨੌਜਵਾਨ ਚੰਗੇ ਭਵਿੱਖ ਦੀ ਆਸ ਲਾਏ ਵਿਦੇਸ਼ਾਂ ਨੂੰ ਜਾਂਦੇ ਹਨ ਪਰ ਕਈ ਵਾਰ ਉਹ ਗਲਤ ਏਜੰਟਾਂ ਦੇ ਹੱਥੇ ਚੜ੍ਹ ਜਾਂਦੇ ਹਨ ਜਿਸ ਕਰਕੇ ਉਨ੍ਹਾਂ ਦੇ ਸੁਪਨੇ ਢਹਿ-ਢੇਰੀ ਹੋ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਹੈ ਜਿਥੇ ਡੌਂਕੀ ਲਾ ਅਮਰੀਕਾ ਗਿਆ ਨੌਜਵਾਨ ਲਾਪਤਾ ਹੋ ਗਿਆ ਹੈ ਤੇ ਮਾਪੇ ਬਹੁਤ ਹੀ ਪ੍ਰੇਸ਼ਾਨ ਹਨ ਤੇ ਹੁਣ ਉਨ੍ਹਾਂ ਵੱਲੋਂ ਏਜੰਟ ਖਿਲਾਫ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।
ਲਾਪਤਾ ਹੋਏ ਨੌਜਵਾਨ ਦੀ ਪਛਾਣ ਜਗਮੀਤ ਸਿੰਘ ਵਜੋਂ ਹੋਈ ਹੈ। ਜਗਮੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਮੇਰੇ ਪੁੱਤਰ ਨੇ ਐੱਮਬੀਏ ਕੀਤੀ ਹੋਈ ਸੀ ਤੇ ਇਥੇ ਨੌਕਰੀ ਨਾ ਮਿਲਣ ਕਰਕੇ ਮੈਂ ਉਸ ਨੂੰ ਅਮਰੀਕਾ ਭੇਜਣ ਵਾਲੇ ਸੋਚਿਆ। ਮੇਰੀ ਏਜੰਟ ਨਾਲ ਅਕਤੂਬਰ 2023 ਵਿਚ ਗੱਲ ਹੋਈ ਸੀ ਕਿ ਉਹ ਮੇਰੇ ਪੁੱਤਰ ਨੂੰ 45 ਲੱਖ ਲੈ ਕੇ ਇਕ ਨੰਬਰ ਵਿਚ ਅਮਰੀਕਾ ਭੇਜ ਦੇਵੇਗਾ ਤੇ ਮੈਂ ਏਜੰਟ ਨੂੰ ਪਹਿਲਾਂ ਹੀ ਸਪੱਸ਼ਟ ਕਿਹਾ ਸੀ ਕਿ ਜਗਮੀਤ ਡੌਂਕੀ ਰਾਹੀਂ ਯੂਐੱਸਏ ਨਹੀਂ ਜਾਵਾਂਗਾ। ਜਗਮੀਤ ਦੀਆਂ ਦਿੱਲੀ ਤੋਂ 27 ਨਵੰਬਰ ਨੂੰ ਗੁਹਾਣਾ ਦੀਆਂ ਟਿਕਟਾਂ ਬੁੱਕ ਹੋਈਆਂ। ਗੁਹਾਣਾ ਤੋਂ ਅੱਗੇ ਸ਼ਾਇਦ ਉਸ ਨੂੰ ਬੱਸ ਰਾਹੀਂ ਸਫਰ ਕਰਾਇਆ।
ਇਹ ਵੀ ਪੜ੍ਹੋ : ਅਣ-ਅਧਿਕਾਰਤ ਕਾਲੋਨੀਆਂ ਦੀਆਂ ਰਜਿਸਟਰੀਆਂ ਕਰਾਉਣ ਵਾਲਿਆਂ ਲਈ ਬੁਰੀ ਖ਼ਬਰ, ਤਰੀਕਾਂ ਨਾ ਮਿਲਣ ਕਾਰਨ ਲੋਕਾਂ ਨੂੰ ਪੇਸ਼ ਆ ਰਹੀ ਦਿੱਕਤ
ਏਜੰਟ ਨੇ ਕਿਹਾ ਕਿ ਅੱਗੇ ਜਾ ਕੇ ਫਲਾਈਟ ਹੋਵੇਗੀ ਪਰ ਫਿਰ ਏਜੰਟ ਨੇ ਉਸ ਨੂੰ ਜੰਗਲਾਂ ਦੇ ਰਸਤੇ ਪਾ ਦਿੱਤਾ। ਅਸੀਂ ਏਜੰਟ ਨੂੰ ਕਾਫੀ ਮਨ੍ਹਾ ਕੀਤਾ ਕਿ ਅਸੀਂ ਪਨਾਮਾ ਦੇ ਜੰਗਲਾਂ ਰਾਹੀਂ ਜਸਵੰਤ ਨੂੰ ਅਮਰੀਕਾ ਨਹੀਂ ਭੇਜਣਾ ਪਰ ਉਸ ਨੇ ਸਾਡੀ ਇਕ ਨਹੀਂ ਸੁਣੀ। 19 ਦਸੰਬਰ 2023 ਨੂੰ ਮੇਰੀ ਮੇਰੇ ਪੁੱਤ ਨਾਲ ਆਖਰੀ ਵਾਰ ਗੱਲਬਾਤ ਹੋਈ ਸੀ।ਉਸ ਤੋਂ ਬਾਅਦ ਅੱਜ ਤੱਕ ਕੋਈ ਸੰਪਰਕ ਜਗਮੀਤ ਨਾਲ ਨਹੀਂ ਹੋਇਆ ਤੇ ਏਜੰਟ ਨੇ ਸਾਡਾ ਫੋਨ ਚੁੱਕਣਾ ਬੰਦ ਕਰ ਦਿੱਤਾ।
ਇਸ ਤੋਂ ਬਾਅਦ ਅਸੀਂ ਐੱਸਐੱਚਓ ਨਾਲ ਸੰਪਰਕ ਕੀਤਾ ਤੇ ਐੱਸਐੱਚਓ ਦੇ ਕਹਿਣ ‘ਤੇ ਦਰਜ FIR ਤਾਂ ਹੋਈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਅੱਜ 14 ਮਹੀਨੇ ਹੋ ਗਏ ਹਨ ਪਰ ਸਾਡੇ ਪੁੱਤਰ ਦਾ ਕੁਝ ਥਹੁ-ਪਤਾ ਨਹੀਂ ਹੈ। ਮੇਰੀ ਅਪੀਲ ਹੈ ਕਿ ਏਜੰਟ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।