ਲੁਧਿਆਣਾ ਦੇ ਇਕ ਨਿੱਜੀ ਮੈਰਿਜ ਪੈਲੇਸ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਡੀਜੇ ‘ਤੇ ਗਾਣੇ ਚਲਾਉਣ ਨੂੰ ਲੈ ਕੇ ਫਾਇਰਿੰਗ ਹੋ ਗਈ। ਜਾਣਕਾਰੀ ਮੁਤਾਬਕ 3 ਦੇ ਕਰੀਬ ਰਾਊਂਡ ਫਾਇਰ ਕੀਤੇ ਗਏ ਅਤੇ ਇਸ ਵਿਚ ਇਕ ਨੌਜਵਾਨ ਵੀ ਜ਼ਖਮੀ ਹੋ ਗਿਆ।
ਗੋਲੀ ਨੌਜਵਾਨ ਦੇ ਛਾਤੀ ਵਿਚ ਲੱਗੀ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪਰਿਵਾਰ ਵਾਲਿਆਂ ਦੱਸਿਆ ਕਿ ਮੁੰਡੇ ਵਾਲੇ ਡੀਜੇ ‘ਤੇ ਨੱਚ ਰਹੇ ਸਨ ਕਿ ਉਨ੍ਹਾਂ ਦੇ ਹੀ ਪੱਖ ਦੇ 7 ਤੋਂ 8 ਮੁੰਡੇ ਆਉਂਦੇ ਹਨ ਤੇ ਉਨ੍ਹਾਂ ਵੱਲੋਂ ਡੀਜੇ ‘ਤੇ ਗਾਣਾ ਚਲਾਉਣ ਲਈ ਕਿਹਾ ਜਾਂਦਾ ਹੈ। ਉਨ੍ਹਾਂ ਵੱਲੋਂ 3 ਰਾਊਂਡ ਫਾਇਰ ਕੀਤੇ ਜਾਂਦੇ ਹਨ ਜਿਸ ਦੌਰਾਨ ਇਕ ਨੌਜਵਾਨ ਜ਼ਖਮੀ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਦੇ SSF ਵਿੰਗ ਦੀ ਹੋਈ ਸ਼ੁਰੂਆਤ, 24 ਘੰਟੇ ਆਨ ਡਿਊਟੀ ਤਾਇਨਾਤ ਰਹਿਣਗੇ ਮੁਲਾਜ਼ਮ
ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਤਰਨਤਾਰਨ ਤੋਂ ਬਾਰਾਤ ਲੈ ਕੇ ਆਇਆ ਸੀ। ਪੁਲਿਸ ਅਧਿਕਾਰੀ ਮੌਕੇ ਉਤੇ ਪਹੁੰਚ ਗਏ ਹਨ ਤੇ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ –