Youngman beaten by the Delhi Police : ਬਠਿੰਡਾ : ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੇ ਚੱਲਦਿਆਂ 26 ਜਨਵਰੀ ਨੂੰ ਟਰੈਕਟਰ ਪਰੇਡ ਵਿੱਚ ਹੋਈ ਹਿੰਸਾ ਦੌਰਨ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਦ ਰਹਿਣ ਵਲਾ ਇੱਕ ਨੌਜਵਨ ਜਗਸੀਰ ਸਿੰਘ ਉਰਫ ਜੱਗੀ ਬਾਬਾ ਦਿੱਲੀ ਪੁਲਿਸ ਦੇ ਲਾਠੀਚਾਰਜ ਦਾ ਸ਼ਿਕਾਰ ਹੋਇਆ ਸੀ। ਉਸ ਦੀ ਵੀਡੀਓ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਬਠਿੰਡਾ ਦਾ ਇੱਕ ਪ੍ਰਾਈਵੇਟ ਹਸਪਤਾਲ ਅਤੇ ਉਸ ਦੇ ਪਿੰਡ ਵਾਲੇ ਉਸ ਦੀ ਮਦਦ ਲਈ ਅੱਗੇ ਆਏ।
ਵਿਚ ਬਠਿੰਡਾ ਦਾ ਇਕ ਨਿੱਜੀ ਹਸਪਤਾਲ ਨੇ ਜਗਸੀਰ ਸਿੰਘ ਦਾ ਮੁਫਤ ਇਲਾਜ ਕੀਤ ਗਿਆ ਹੈ। 32 ਸਾਲਾ ਜਗਸੀਰ ਬਰਨਾਲਾ ਜ਼ਿਲ੍ਹੇ ਦੇ ਪੰਧੇਰ ਪਿੰਡ ਦਾ ਰਹਿਣ ਵਾਲਾ ਹੈ ਅਤੇ ਹਾਲ ਹੀ ਵਿੱਚ ਉਸ ਦੀਆਂ ਫੋਟੋਆਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਸਨ। ਨਿਊਰੋਸਰਜਨ ਡਾ. ਸੌਰਭ ਗੁਪਤਾ ਨੇ ਕਿਹਾ: “ਜਦੋਂ ਮੈਨੂੰ ਮੇਰੇ ਸਟਾਫ਼ ਮੈਂਬਰਾਂ ਤੋਂ ਪਤਾ ਲੱਗਿਆ ਕਿ ਜਗਸੀਰ ਉਹੀ ਲੜਕਾ ਹੈ ਜੋ ਟਰੈਕਟਰ ਪਰੇਡ ਵਿਚ ਹਿੱਸਾ ਲੈਣ ਦੌਰਾਨ ਜ਼ਖਮੀ ਹੋ ਗਿਆ ਸੀ, ਤਾਂ ਅਸੀਂ ਉਸ ਤੋਂ ਇਲਾਜ ਕਰਾਉਣ ਦਾ ਕੋਈ ਪੈਸਾ ਨਾ ਲੈਣ ਦਾ ਫ਼ੈਸਲਾ ਕੀਤਾ। ਘੱਟੋ-ਘੱਟ ਅਸੀਂ ਰਾਜ ਦੇ ਕਿਸਾਨਾਂ ਲਈ ਇੰਨਾ ਤਾਂ ਕਰ ਹੀ ਸਕਦੇ ਹਾਂ।
ਉਥੇ ਹੀ ਜਗਸੀਰ ਸਿੰਘ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ, ਇੱਥੋਂ ਉਸਦੇ ਪਿੰਡ ਵਾਲੇ ਵੀ ਉਸਦਾ ਸਮਰਥਨ ਕਰਨ ਲਈ ਅੱਗੇ ਆਏ ਹਨ। ਜਗਸੀਰ ਉਰਫ ਜੱਗੀ ਬਾਬਾ, ਜਿਸ ਕੋਲ ਨਾ ਤਾਂ ਕੋਈ ਘਰ ਹੈ ਅਤੇ ਨਾ ਹੀ ਜ਼ਮੀਨ ਹੈ, ਪਿਛਲੇ ਕਈ ਸਾਲਾਂ ਤੋਂ ਉਥੇ ਪੰਧੇਰ ਪਿੰਡ ਦੇ ਗੁਰਦੁਆਰੇ ਵਿੱਚ ਸੇਵਾ ਨਿਭਾ ਰਹੇ ਹੈ। ਉਸ ਦੇ ਸਮਰਥਨ ਲਈ ਉਸ ਦੇ ਪਿੰਡ ਵਾਲੇ ਵੀ ਅੱਗੇ ਆਏ ਅਤੇ ਪਿੰਡ ਦੀ ਪੰਚਾਇਤ ਨੇ ਉਸਨੂੰ ਜ਼ਮੀਨ ਦਿੱਤੀ ਹੈ ਅਤੇ ਮਕਾਨ ਦੀ ਉਸਾਰੀ ਵੀ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਜਗਸੀਰ ਦੇ ਮਾਪੇ ਉਸਦੇ ਭਰਾ ਦੇ ਨਾਲ ਰਹਿੰਦੇ ਹਨ। ਇਕ ਵਸਨੀਕ ਪਰਮਜੀਤ ਸਿੰਘ ਰਾਣਾ ਕਹਿੰਦਾ ਹੈ, “ਜਗਸੀਰ ਅਨਪੜ੍ਹ ਹੈ ਪਰ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਿਹਾ ਹੈ। ਜਦੋਂ ਤੋਂ ਉਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਵੱਖ-ਵੱਖ ਪਾਰਟੀਆਂ ਦੇ ਆਗੂ ਉਸ ਦਾ ਸਨਮਾਨ ਕਰਨ ਲਈ ਪਿੰਡ ਜਾ ਰਹੇ ਹਨ।