ਬੀਤੇ ਦਿਨੀਂ ਪੂਰੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਬਹੁਤ ਹੀ ਤੇਜ਼ ਹਨ੍ਹੇਰੀ ਤੇ ਤੂਫਾਨ ਆਇਆ ਜਿਸ ਕਰਕੇ ਬਹੁਤ ਨੁਕਸਾਨ ਹੋਇਆ। ਪਰ ਜਲੰਧਰ ਵਿਚ ਤੇਜ਼ ਤੂਫਾਨ ਤੇ ਹਨ੍ਹੇਰੀ ਨੇ ਇਕ ਘਰ ਉਜਾੜ ਦਿੱਤਾ ਜਿਥੇ ਤਿਰੰਗੇ ਦਾ ਪੋਲ ਇਕ ਨੌਜਵਾਨ ‘ਤੇ ਡਿੱਗ ਗਿਆ ਤੇ ਉਸ ਦੀ ਜਾਨ ਚਲੀ ਗਈ।
ਮ੍ਰਿਤਕ ਦੀ ਪਛਾਣ ਰਮੇਸ਼ ਕੁਮਾਰ ਵਾਸੀ ਅਵਤਾਰ ਨਗਰ ਵਜੋਂ ਹੋਈ ਹੈ। ਉਹ ਪੇਂਟਰ ਦਾ ਕੰਮ ਕਰਦਾ ਸੀ। ਬੀਤੇ ਦਿਨੀਂ ਤੇਜ਼ ਆਏ ਤੂਫਾਨ ਤੇ ਹਨ੍ਹੇਰੀ ਕਾਰਨ ਨਗਰ ਨਿਗਮ ਦਫ਼ਤਰ ਬਾਹਰ ਲੱਗਿਆ ਤਿਰੰਗੇ ਵਾਲਾ ਪੋਲ ਰਮੇਸ਼ ‘ਤੇ ਡਿੱਗ ਗਿਆ। ਹਾਦਸੇ ਦੇ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਤੁਰੰਤ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਰਮੇਸ਼ ਪੇਂਟਰ ਆਪਣਾ ਕੰਮ ਖਤਮ ਕਰਕੇ ਸ਼ਾਮ ਨੂੰ ਵਾਪਸ ਘਰ ਪਰਤ ਰਿਹਾ ਸੀ। ਉਸ ਨਾਲ ਉਸ ਦਾ ਇਕ ਦੋਸਤ ਵੀ ਸੀ। ਜਿਵੇਂ ਹੀ ਉਹ ਸ਼੍ਰੀ ਰਾਮ ਚੌਂਕ ਵਿਖੇ ਪਹੁੰਚੇ ਤਾਂ ਰਮੇਸ਼ ਦੇ ਦੋਸਤ ਨੇ ਏ. ਟੀ. ਐੱਮ. ਵਿਚੋਂ ਪੈਸੇ ਕੱਢਵਾਉਣ ਲਈ ਬਾਈਕ ਰੁਕਵਾ ਦਿੱਤੀ। ਉਹ ਤਾਂ ਪੈਸੇ ਕਢਵਾਉਣ ਲਈ ਏ. ਟੀ. ਐੱਮ. ਰੂਮ ਵਿਚ ਚਲਾ ਗਿਆ ਪਰ ਬਾਹਰ ਬਾਈਕ ’ਤੇ ਬੈਠ ਕੇ ਦੋਸਤ ਦਾ ਇੰਤਜ਼ਾਰ ਕਰ ਰਹੇ ਰਮੇਸ਼ ’ਤੇ ਹਨ੍ਹੇਰੀ-ਤੂਫਾਨ ਦੌਰਾਨ ਤਿਰੰਗੇ ਦਾ ਪੋਲ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
























